ਕੇਰਲ 'ਚ ਭਾਰੀ ਮੀਂਹ, IMD ਨੇ ਕਈ ਜ਼ਿਲ੍ਹਿਆਂ 'ਚ ਔਰੇਂਜ ਤੇ ਯੈਲੋ ਅਲਰਟ ਕੀਤਾ ਜਾਰੀ

Thursday, Jun 27, 2024 - 01:00 PM (IST)

ਤਿਰੂਵਨੰਤਪੁਰਮ (ਭਾਸ਼ਾ) - ਕੇਰਲ ਦੇ ਕਈ ਹਿੱਸਿਆਂ ਵਿੱਚ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਪਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਲੋਕਾਂ ਨੂੰ ਪਹਾੜੀ ਅਤੇ ਹੜ੍ਹ ਵਾਲੇ ਖੇਤਰਾਂ ਵਿੱਚ ਯਾਤਰਾ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਵੀਰਵਾਰ ਨੂੰ ਰਾਜ ਦੇ ਸੱਤ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਔਰੇਂਜ ਅਲਰਟ ਦਾ ਮਤਲਬ ਹੈ 11 ਸੈਂਟੀਮੀਟਰ ਤੋਂ 20 ਸੈਂਟੀਮੀਟਰ ਤੱਕ ਜ਼ਿਆਦਾ ਬਾਰਿਸ਼ ਹੋਣਾ ਅਤੇ ਯੈਲੋ ਅਲਰਟ ਦਾ ਮਤਲਬ ਹੈ 6 ਸੈਂਟੀਮੀਟਰ ਤੋਂ 11 ਸੈਂਟੀਮੀਟਰ ਦਰਮਿਆਨ ਭਾਰੀ ਬਾਰਿਸ਼ ਹੋਣਾ। 

ਇਹ ਵੀ ਪੜ੍ਹੋ - ਵੱਡੀ ਖ਼ਬਰ: ਇਸ ਸੂਬੇ ਦੇ ਸਕੂਲਾਂ ਦਾ ਬਦਲਿਆ ਸਮਾਂ, 1 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸ਼ਡਿਊਲ

ਕੇਰਲ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਵੀਰਵਾਰ ਨੂੰ ਕਿਹਾ ਕਿ ਕੰਨੂਰ ਅਤੇ ਕਾਸਰਗੋਡ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਹਵਾ ਦੀ ਗਤੀ ਵੱਧ ਤੋਂ ਵੱਧ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਠਾਨਮਥਿੱਟਾ ਅਤੇ ਅਲਾਪੁਜ਼ਾ ਜ਼ਿਲ੍ਹਿਆਂ ਵਿੱਚ ਰਾਹਤ ਕੈਂਪ ਖੋਲ੍ਹੇ ਗਏ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਪਠਾਨਮਥਿੱਟਾ, ਇਡੁੱਕੀ, ਵਾਇਨਾਡ, ਏਰਨਾਕੁਲਮ, ਕੋਟਾਯਮ ਅਤੇ ਅਲਾਪੁਝਾ ਜ਼ਿਲ੍ਹਿਆਂ ਦੇ ਪੇਸ਼ੇਵਰ ਕਾਲਜਾਂ ਅਤੇ ਕੰਨੂਰ ਜ਼ਿਲ੍ਹੇ ਦੇ ਇਰੀਤੀਆ ਤਾਲੁਕ ਦੇ ਵਿਦਿਅਕ ਅਦਾਰਿਆਂ ਸਮੇਤ ਸਾਰੇ ਵਿਦਿਅਕ ਅਦਾਰਿਆਂ ਲਈ ਛੁੱਟੀ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ - ਸੰਸਦ 'ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖੁਦ ਦਿੱਤਾ ਸੱਦਾ (ਵੀਡੀਓ)

ਇਸ ਦੇ ਨਾਲ ਹੀ ਕਾਸਰਗੋਡ 'ਚ ਵੀਰਵਾਰ ਸਵੇਰੇ ਹੜ੍ਹ ਦੇ ਪਾਣੀ ਨਾਲ ਭਰੇ ਪੁਲ ਤੋਂ ਨਦੀ ਪਾਰ ਕਰਦੇ ਸਮੇਂ ਇਕ ਕਾਰ ਵਹਿ ਗਈ ਪਰ ਉਸ 'ਚ ਸਵਾਰ ਦੋ ਨੌਜਵਾਨ ਵਾਲ-ਵਾਲ ਬਚ ਗਏ। ਸੂਬੇ 'ਚ ਭਾਰੀ ਮੀਂਹ ਜਾਰੀ ਹੈ। ਤੇਜ਼ ਹਵਾਵਾਂ ਕਾਰਨ ਕੋਟਾਯਮ ਜ਼ਿਲ੍ਹੇ ਦੇ ਨੀਵੇਂ ਇਲਾਕਿਆਂ 'ਚ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਇੱਥੇ ਕੁਮਰਕੋਮ ਇਲਾਕੇ ਵਿੱਚ ਤੇਜ਼ ਮੀਂਹ ਅਤੇ ਤੇਜ਼ ਹਵਾ ਕਾਰਨ ਹੋਰਡਿੰਗ, ਥੰਮ੍ਹ, ਦਰੱਖ਼ਤ ਆਦਿ ਡਿੱਗ ਗਏ।

ਇਹ ਵੀ ਪੜ੍ਹੋ - ਮੱਥੇ 'ਤੇ ਬਿੰਦੀ, ਬੁੱਲ੍ਹਾਂ 'ਤੇ ਲਿਪਸਟਿਕ...ਏਅਰਪੋਰਟ ਦੇ ਅਧਿਕਾਰੀ ਨੇ ਔਰਤ ਦਾ ਭੇਸ ਧਾਰਨ ਕਰ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News