ਦਿੱਲੀ-NCR 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਕਾਫ਼ੀ ਦੇਰ ਤਕ ਹਿਲਦੀ ਰਹੀ ਧਰਤੀ

Tuesday, Oct 03, 2023 - 03:32 PM (IST)

ਦਿੱਲੀ-NCR 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਕਾਫ਼ੀ ਦੇਰ ਤਕ ਹਿਲਦੀ ਰਹੀ ਧਰਤੀ

ਨਵੀਂ ਦਿੱਲੀ- ਦਿੱਲੀ-ਐੱਨ.ਸੀ.ਆਰ. 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਮੰਗਲਵਾਰ ਦੁਪਹਿਰ ਕਰੀਬ 2.50 'ਤੇ ਆਏ ਭੂਚਾਲ ਦੇ ਝਟਕਿਆਂ ਕਾਰਨ ਕਾਫੀ ਦੇਰ ਤਕ ਧਰਤੀ ਹਿਲਦੀ ਰਹੀ। ਜਿਸ ਤੋਂ ਬਾਅਦ ਦਹਿਸ਼ਤ 'ਚ ਲੋਕ ਆਪਣੇ ਘਰਾਂ ਅਤੇ ਦਫ਼ਤਰਾਂ 'ਚੋਂ ਬਾਹਰ ਨਿਕਲ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ, ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਜਿਸਦਾ ਕੇਂਦਰ ਨੇਪਾਲ 'ਚ ਜ਼ਮੀਨ ਤੋਂ ਪੰਜ ਕਿਲੋਮੀਟਰ ਢੁੰਘਾਈ 'ਚ ਸੀ। ਝਟਕੇ ਯੂ.ਪੀ.-ਦਿੱਲੀ ਸਣੇ ਕਈ ਸੂਬਿਆਂ 'ਚ ਮਹਿਸੂਸ ਕੀਤੇ ਗਏ। 

ਇਹ ਵੀ ਪੜ੍ਹੋ- ਪੰਜਾਬ ਦੇ ਦੋ ਸਮੱਗਲਰ ਜੰਮੂ ਕਸ਼ਮੀਰ 'ਚ ਗ੍ਰਿਫ਼ਤਾਰ, ਬਰਾਮਦ ਹੋਈ 300 ਕਰੋੜ ਦੀ ਕੋਕੀਨ

 

ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ

ਇਸ ਤੋਂ ਪਹਿਲਾਂ 2.25 ਵਜੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸਦਾ ਕੇਂਦਰ ਵੀ ਨੇਪਾਲ ਸੀ। ਉਸ ਸਮੇਂ ਇਸਦੀ ਤੀਬਰਤਾ 4.6 ਮਾਪੀ ਗਈ ਸੀ। ਇਸਦੇ ਝਟਕੇ ਉੱਤਰਾਖੰਡ ਅਤੇ ਯੂ.ਪੀ. ਦੇ ਕੁਝ ਹਿੱਸਿਆਂ 'ਚ ਮਹਿਸੂਸ ਕੀਤੇ ਗਏ ਸਨ। ਅਚਾਨਕ ਹੀ ਧਰਤੀ ਹਿਲਣ ਲੱਗੀ ਜਿਸ ਕਾਰਨ ਲੋਕ ਦਹਿਸ਼ਤ 'ਚ ਆ ਗਏ। 


author

Rakesh

Content Editor

Related News