ਕੋਰੋਨਾ : ਤੇਲੰਗਾਨਾ 'ਚ ਤਨਖਾਹ ਤੇ ਪੈਨਸ਼ਨ 'ਚ ਭਾਰੀ ਕਟੌਤੀ, KCR ਸਰਕਾਰ ਦਾ 75% ਸੈਲਰੀ ਕੱਟ ਦਾ ਫੈਸਲਾ

Monday, Mar 30, 2020 - 10:43 PM (IST)

ਕੋਰੋਨਾ : ਤੇਲੰਗਾਨਾ 'ਚ ਤਨਖਾਹ ਤੇ ਪੈਨਸ਼ਨ 'ਚ ਭਾਰੀ ਕਟੌਤੀ, KCR ਸਰਕਾਰ ਦਾ 75% ਸੈਲਰੀ ਕੱਟ ਦਾ ਫੈਸਲਾ

ਹੈਦਰਾਬਾਦ — ਕੋਰੋਨਾ ਅਤੇ ਸੂਬੇ ਦੇ ਖਜ਼ਾਨੇ 'ਤੇ ਆਰਥਿਕ ਸੰਕਟ ਦੇ ਮੱਦੇਨਜ਼ਰ ਤੇਲੰਗਾਨਾ ਦੀ ਕੇ. ਚੰਦਰਸ਼ੇਖਰ ਰਾਓ ਭਾਵ ਕੇ.ਸੀ.ਆਰ. ਦੀ ਸਰਕਾਰ ਨੇ ਬਹੁਤ ਸਖਤ ਅਤੇ ਵੱਡਾ ਕਦਮ ਚੁੱਕਦੇ ਹੋਏ ਦੇ ਸਾਰੇ ਮੰਤਰੀਆਂ, ਵਿਧਇਕਾਂ, ਅਧਿਕਾਰੀਆਂ, ਕਰਮਚਾਰੀਆਂ ਦੀ ਤਨਖਾਹ 'ਚ 75 ਫੀਸਦੀ ਤਕ ਦੀ ਕਟੌਤੀ ਦਾ ਫੈਸਲਾ ਕੀਤਾ ਹੈ। ਤੇਲੰਗਾਨਾ ਸਰਕਾਰ ਨੇ ਨੌਕਰੀ ਵਾਲਿਆਂ ਦੇ ਨਾਲ-ਨਾਲ ਪੈਨਸ਼ਨ ਪਾਉਣ ਵਾਲੇ ਸਾਬਕਾ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਪੈਨਸ਼ਨ 'ਚ ਵੀ 50 ਫੀਸਦੀ ਤਕ ਦੀ ਕਟੌਤੀ ਕਰ ਦਿੱਤੀ ਗਈ ਹੈ। ਸਿਰਫ ਕਲਾਸ 4 ਕਰਮਚਾਰੀਆਂ ਦੀ ਤਨਖਾਹ ਜਾਂ ਰਿਟਾਇਰਡ ਗਰੁੱਪ 4 ਕਰਮਚਾਰੀਆਂ ਦੇ ਪੈਨਸ਼ਨ 'ਚ 10 ਫੀਸਦੀ ਦੀ ਕਟੌਤੀ ਦਾ ਫੈਸਲਾ ਹੋਇਆ ਹੈ।

ਹੈਦਰਾਬਾਦ 'ਚ ਮੁੱਖ ਮੰਤਰੀ ਕੇ.ਸੀ.ਆਰ. ਨੇ ਸੋਮਵਾਰ ਨੂੰ ਇਕ ਉੱਚ ਪੱਧਰੀ ਬੈਠਕ 'ਚ ਸੂਬੇ ਦੀ ਖਰਾਬ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਹੈ। ਸੀ.ਐੱਮ. ਦਫਤਰ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਚੀਫ ਮਨਿਸਟਰ, ਸਾਰੇ ਮੰਤਰੀ, ਵਿਧਾਇਕ. ਐਮ.ਐੱਲ.ਸੀ. ਸੂਬਾ ਸਰਕਾਰ ਦੇ ਕਾਰਪੋਰੇਸ਼ਨ ਦੇ ਚੇਅਰਮੈਨ, ਸ਼ਹਿਰੀ ਅਤੇ ਲੋਕਲ ਬਾਡੀ ਦੇ ਨੁਮਾਇੰਦਿਆਂ ਦੀ ਤਨਖਾਹ 'ਚ 75 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਆਈ.ਏ.ਐੱਸ., ਆਈ.ਪੀ.ਐੱਸ., ਆਈ.ਐੱਫ.ਐੱਸ. ਵਰਗੀ ਆਲ ਇੰਡੀਆ ਸਰਵਿਸ ਦੇ ਅਧਿਕਾਰੀਆਂ ਦੀ ਤਨਖਾਹ 'ਚ 60 ਫੀਸਦੀ ਦੀ ਕਟੌਤੀ ਦਾ ਫੈਸਲਾ ਕੀਤਾ ਗਿਆ ਹੈ।

ਕੇ.ਸੀ.ਆਰ. ਸਰਕਾਰ ਦੀ ਤਨਖਾਹ ਕਟੌਤੀ ਫੈਸਲੇ ਦੀ ਮਾਰ ਸੂਬਾ ਸੇਵਾ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਅਧਿਆਪਕਾਂ 'ਤੇ ਵੀ ਪਵੇਗੀ, ਜਿਨ੍ਹਾਂ ਦੀ ਤਨਖਾਹ 'ਚ 50 ਦੀ ਕਟੌਤੀ ਕਰ ਦਿੱਤੀ ਗ ਹੈ। ਚਪੜਾਸੀ, ਸਵੀਪਰ, ਡਰਾਇਵਰ ਵਰਗੇ ਕਲਾਸ 4 ਦੇ ਕਰਮਚਾਰੀਆਂ ਦੀ ਤਨਖਾਬ 'ਚ ਸਿਰਫ 10 ਫੀਸਦੀ ਦੀ ਕਟੌਤੀ ਦਾ ਫੈਸਲਾ ਹੋਇਆ ਹੈ।


author

Inder Prajapati

Content Editor

Related News