ਉੱਤਰਾਖੰਡ: ਥੈਲੀਸੇਂਡ ਤੋਂ ਦੇਹਰਾਦੂਨ ਪਰਤ ਰਹੇ ਸਿਹਤ ਮੰਤਰੀ ਧਨ ਸਿੰਘ ਰਾਵਤ ਹੋਏ ਹਾਦਸੇ ਦਾ ਸ਼ਿਕਾਰ

Tuesday, Dec 14, 2021 - 09:26 PM (IST)

ਦੇਹਰਾਦੂਨ - ਉੱਤਰਾਖੰਡ ਦੇ ਸਿਹਤ ਮੰਤਰੀ ਧਨ ਸਿੰਘ ਰਾਵਤ ਦੀ ਕਾਰ ਪਲਟ ਗਈ ਹੈ। ਇਸ ਹਾਦਸੇ ਵਿੱਚ ਸਿਹਤ ਮੰਤਰੀ  ਸੁਰੱਖਿਅਤ ਦੱਸੇ ਜਾ ਰਹੇ ਹਨ। ਹਾਦਸੇ ਦੇ ਸਮੇਂ ਉਹ ਪੈੜੀ ਦੇ ਥੈਲੀਸੇਂਡ ਤੋਂ ਦੇਹਰਾਦੂਨ ਪਰਤ ਰਹੇ ਸਨ। ਸਿਹਤ ਮੰਤਰੀ  ਦੇ ਨਾਲ ਉਨ੍ਹਾਂ ਦਾ ਸਟਾਫ ਵੀ ਨਾਲ ਸੀ।
 
ਦੱਸ ਦਈਏ ਕਿ ਧਨ ਸਿੰਘ ਰਾਵਤ ਦਾ ਨਾਮ ਇੱਕ ਸਮੇਂ ਸੀ.ਐੱਮ. ਦੇ ਤੌਰ 'ਤੇ ਵੀ ਚਰਚਾਵਾਂ ਵਿੱਚ ਸੀ। ਹਾਲਾਂਕਿ ਰਾਜ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਦਾ ਸੀ.ਐੱਮ. ਫੇਸ ਕੌਣ ਹੋਵੇਗਾ, ਇਹ ਹੁਣੇ ਸਪੱਸ਼ਟ ਹੋਣਾ ਹੈ।

ਇਹ ਵੀ ਪੜ੍ਹੋ - ਵਿਅਕਤੀਗਤ ਸੰਪਰਕ, ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਰਿਹੈ ਸਮਾਰਟਫੋਨ: ਸਰਵੇ

ਧਨ ਸਿੰਘ ਰਾਵਤ ਆਪਣੇ ਕੰਮ ਕਰਨ ਦੇ ਅੰਦਾਜ ਲਈ ਜਾਣੇ ਜਾਂਦੇ ਹਨ। ਸਾਲ 1989 ਵਿੱਚ, ਧਨ ਸਿੰਘ ਰਾਵਤ ਇੱਕ ਵਲੰਟੀਅਰ ਵਜੋਂ ਆਰ.ਐੱਸ.ਐੱਸ. ਵਿੱਚ ਸ਼ਾਮਲ ਹੋਏ। ਆਪਣੀ ਜਵਾਨੀ ਦੇ ਦਿਨਾਂ ਵਿੱਚ ਧਨ ਸਿੰਘ ਨੇ ਛੂਤ-ਛਾਤ, ਬਾਲ ਵਿਆਹ ਅਤੇ ਸ਼ਰਾਬ ਵਿਰੁੱਧ ਮੁਹਿੰਮ ਚਲਾਈ। ਰਾਮ ਜਨਮ ਸਥਾਨ ਮੂਵਮੈਂਟ ਦੌਰਾਨ ਵੀ ਧਨ ਸਿੰਘ ਨੇ ਸਰਗਰਮ ਰੂਪ ਨਾਲ ਭਾਗ ਲਿਆ ਸੀ। ਇਸ ਦੇ ਲਈ ਉਨ੍ਹਾਂ ਨੂੰ ਜੇਲ੍ਹ ਵੀ ਹੋਈ ਸੀ।

ਉੱਤਰਾਖੰਡ ਰਾਜ ਉਸਾਰੀ ਲਈ ਚਲਾਏ ਗਏ ਅੰਦੋਲਨ ਵਿੱਚ ਵੀ ਉਨ੍ਹਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਦੋ ਵਾਰ ਜੇਲ੍ਹ ਵੀ ਹੋਈ ਸੀ। ਧਨ ਸਿੰਘ ਰਾਵਤ ਨੇ ਵੱਖਰੇ ਉੱਤਰਾਖੰਡ ਰਾਜ ਲਈ 59 ਦਿਨਾਂ ਦੀ ਪੈਦਲ ਯਾਤਰਾ ਵੀ ਕੀਤੀ ਸੀ। ਨਕਸਲਵਾਦ ਖ਼ਿਲਾਫ਼ ਵੀ ਧਨ ਸਿੰਘ ਨੇ ਧਾਰਚੂਲਾ ਤੋਂ ਟਨਕਪੁਰ ਤੱਕ ਲਈ 39 ਦਿਨ ਦੀ ਯਾਤਰਾ ਕੱਢੀ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News