ਦਿੱਲੀ 'ਚ ਗਰਮੀ ਦਾ ਕਹਿਰ, ਸਫਦਰਜੰਗ ਹਸਪਤਾਲ 'ਚ 13 ਮੌਤਾਂ, NGO ਦਾ ਦਾਅਵਾ: 11-19 ਜੂਨ ਤੱਕ 192 ਮੌਤਾਂ

Thursday, Jun 20, 2024 - 01:36 PM (IST)

ਦਿੱਲੀ 'ਚ ਗਰਮੀ ਦਾ ਕਹਿਰ, ਸਫਦਰਜੰਗ ਹਸਪਤਾਲ 'ਚ 13 ਮੌਤਾਂ, NGO ਦਾ ਦਾਅਵਾ: 11-19 ਜੂਨ ਤੱਕ 192 ਮੌਤਾਂ

ਨੈਸ਼ਨਲ ਡੈਸਕ : ਦਿੱਲੀ 'ਚ ਲਗਾਤਾਰ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੀ ਹਾਲਤ ਖ਼ਰਾਬ ਕਰ ਦਿੱਤੀ ਹੈ। ਦਿੱਲੀ ਵਿੱਚ ਗਰਮੀ ਅਤੇ ਹੀਟਵੇਵ ਦੀ ਸਥਿਤੀ ਅਜਿਹੀ ਹੈ ਕਿ ਇੱਥੇ ਘੱਟੋ-ਘੱਟ ਤਾਪਮਾਨ 35.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅਜਿਹੇ 'ਚ ਗਰਮੀ ਨਾਲ ਤੋਂ ਪਰੇਸ਼ਾਨ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਇਹ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਅੱਤ ਦੀ ਗਰਮੀ ਕਾਰਨ ਪਿਛਲੇ 24 ਘੰਟਿਆਂ 'ਚ 13 ਮਰੀਜ਼ਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ - ਰੂੰਹ ਕੰਬਾਊ ਘਟਨਾ : ਭੈਣ ਦੇ ਸਹੁਰੇ ਘਰ ਮੁੰਡੇ ਨੇ ਵਰ੍ਹਾ ਤਾ ਗੋਲੀਆਂ ਦਾ ਮੀਂਹ, ਪ੍ਰੇਮ ਵਿਆਹ ਤੋਂ ਸੀ ਨਾਰਾਜ਼

ਹਸਪਤਾਲ ਦੇ ਸੀਨੀਅਰ ਡਾਕਟਰਾਂ ਅਨੁਸਾਰ ਇਸ ਹਸਪਤਾਲ ਵਿਚ ਇਕ ਹਫ਼ਤੇ ਦੇ ਅੰਦਰ ਕੁੱਲ 22 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ, ਜਿਨ੍ਹਾਂ 'ਚੋਂ ਬੁੱਧਵਾਰ ਨੂੰ ਹੀਟ ਸਟ੍ਰੋਕ ਕਾਰਨ 5 ਲੋਕਾਂ ਦੀ ਮੌਤ ਹੋ ਗਈ। 13 ਮਰੀਜ਼ ਲਾਈਫ ਸਪੋਰਟ ਸਿਸਟਮ 'ਤੇ ਹਨ। ਸਫਦਰਜੰਗ ਹਸਪਤਾਲ 'ਚ ਗਰਮੀ ਕਾਰਨ ਹੀਟਸਟ੍ਰੋਕ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਨੋਇਡਾ 'ਚ ਬੁੱਧਵਾਰ ਨੂੰ 14 ਲੋਕਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। LNJP ਹਸਪਤਾਲ ਦੇ ਮੈਡੀਕਲ ਡਾਇਰੈਕਟਰ ਨੇ ਦੱਸਿਆ ਕਿ ਇਸ ਸਮੇਂ ਹੀਟਸਟ੍ਰੋਕ ਦੇ 9 ਮਰੀਜ਼ ਦਾਖ਼ਲ ਹਨ। ਇਨ੍ਹਾਂ ਵਿੱਚੋਂ 4 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੈ। 

ਇਹ ਵੀ ਪੜ੍ਹੋ - ਨਸ਼ੇ ਦੀ ਹਾਲਤ 'ਚ ਰਾਜ ਸਭਾ ਮੈਂਬਰ ਦੀ ਧੀ ਨੇ ਫੁੱਟਪਾਥ 'ਤੇ ਸੌਂ ਰਹੇ ਵਿਅਕਤੀ 'ਤੇ ਚੜ੍ਹਾਈ BMW, ਹੋਈ ਮੌਤ

ਇਸ ਦੇ ਨਾਲ ਹੀ ਗੈਰ-ਸਰਕਾਰੀ ਸੰਸਥਾ ਸੈਂਟਰ ਫਾਰ ਹੋਲਿਸਟਿਕ ਡਿਵੈਲਪਮੈਂਟ (NGO) ਦੀ ਰਿਪੋਰਟ ਮੁਤਾਬਕ 11-19 ਜੂਨ ਦੌਰਾਨ ਦਿੱਲੀ ਵਿੱਚ ਗਰਮੀ ਦੇ ਕਹਿਰ ਕਾਰਨ 192 ਬੇਘਰੇ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਮੰਗਲਵਾਰ ਦੀ ਰਾਤ ਦਿੱਲੀ ਵਿੱਚ ਘੱਟੋ-ਘੱਟ 14 ਸਾਲਾਂ ਵਿੱਚ ਸਭ ਤੋਂ ਗਰਮ ਰਾਤ ਦਰਜ ਕੀਤੀ, ਜਦੋਂਕਿ ਘੱਟੋ-ਘੱਟ ਤਾਪਮਾਨ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

rajwinder kaur

Content Editor

Related News