ਅੱਤ ਦੀ ਗਰਮੀ ਦਾ ਕਹਿਰ, 11 ਜ਼ਿਲ੍ਹਿਆਂ ''ਚ ਲੂ ਦਾ ਅਲਰਟ

Tuesday, Jun 10, 2025 - 01:43 PM (IST)

ਅੱਤ ਦੀ ਗਰਮੀ ਦਾ ਕਹਿਰ, 11 ਜ਼ਿਲ੍ਹਿਆਂ ''ਚ ਲੂ ਦਾ ਅਲਰਟ

ਨੈਸ਼ਨਲ ਡੈਸਕ- ਪੂਰੇ ਉੱਤਰ ਭਾਰਤ 'ਚ ਗਰਮੀ ਕਹਿਰ ਵਰ੍ਹਾ ਰਹੀ ਹੈ। ਗਰਮ ਹਵਾਵਾਂ ਕਾਰਨ ਗਰਮੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਜਿਸ ਕਾਰਨ ਲੋਕ ਗਰਮੀ ਤੋਂ ਬੇਹਾਲ ਹੋ ਗਏ ਹਨ। ਕਈ ਸੂਬਿਆਂ ਦਾ ਤਾਪਮਾਨ 45 ਡਿਗਰੀ ਤੋਂ ਉੱਪਰ ਚਲਾ ਗਿਆ ਹੈ। ਰਾਜਸਥਾਨ ਵਲੋਂ ਆ ਰਹੀਆਂ ਗਰਮ ਹਵਾਵਾਂ ਕਾਰਨ ਮੱਧ ਪ੍ਰਦੇਸ਼ ਵਿਚ ਗਰਮੀ ਦਾ ਦੌਰ ਜਾਰੀ ਹੈ। ਅੱਜ ਪ੍ਰਦੇਸ਼ ਦੇ 11 ਜ਼ਿਲ੍ਹਿਆਂ ਵਿਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਕੁਝ ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਘੱਟ ਹੈ। ਰਾਜਧਾਨੀ ਭੋਪਾਲ ਵਿਚ ਵੀ ਭਿਆਨਕ ਗਰਮੀ ਨਾਲ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ।

ਮੌਸਮ ਵਿਗਿਆਨ ਕੇਂਦਰ ਭੋਪਾਲ ਦੇ ਵਿਗਿਆਨੀਆਂ ਮੁਤਾਬਕ ਪ੍ਰਦੇਸ਼ ਵਿਚ ਮੌਸਮ ਦੇ ਖ਼ੁਸ਼ਕ ਰਹਿਣ ਅਤੇ ਰਾਜਸਥਾਨ ਵਲੋਂ ਆ ਰਹੀਆਂ ਗਰਮ ਹਵਾਵਾਂ ਕਾਰਨ ਮੱਧ ਪ੍ਰਦੇਸ਼ ਵਿਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਪ੍ਰਦੇਸ਼ ਵਿਚ ਕੱਲ ਦਾ ਦਿਨ ਜੂਨ ਮਹੀਨੇ ਦਾ ਸਭ ਤੋਂ ਗਰਮ ਦਿਨ ਰਿਹਾ, ਜਿੱਥੇ ਲੱਗਭਗ ਇਕ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿਚ ਪਾਰਾ 45 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਦਰਜ ਕੀਤਾ ਗਿਆ। ਗਰਮ ਹਵਾਵਾਂ ਅਤੇ ਤੇਜ਼ ਧੁੱਪ ਕਾਰਨ ਤੇਜ਼ ਗਰਮੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਗਰਮੀ ਕਾਰਨ ਕੰਮ 'ਤੇ ਜਾਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰਾਜਧਾਨੀ ਭੋਪਾਲ ਵਿਚ ਵੀ ਪਾਰਾ 43 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਪਹੁੰਚ ਗਿਆ ਹੈ, ਜਿਸ ਕਾਰਨ ਤੇਜ਼ ਗਰਮੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਗਰਮੀ ਦੇ ਸਖ਼ਤ ਤੇਵਰ ਕਾਰਨ ਕੰਮ 'ਤੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸੂਬੇ ਦੇ ਗੁਣਾ, ਅਸ਼ੋਕਨਗਰ, ਸ਼ਿਵਪੁਰੀ, ਗਵਾਲੀਅਰ, ਦਤੀਆ, ਭਿੰਡ, ਮੋਰੇਨਾ, ਪੰਨਾ, ਛਤਰਪੁਰ, ਟੀਕਮਗੜ੍ਹ ਅਤੇ ਨਿਵਾੜੀ ਜ਼ਿਲ੍ਹਿਆਂ ਵਿਚ ਕੁਝ ਥਾਵਾਂ 'ਤੇ ਲੂ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਸੂਬੇ ਵਿਚ ਖੁਸ਼ਕ ਮੌਸਮ ਕਾਰਨ ਆਉਣ ਵਾਲੇ ਕੁਝ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੈ। ਅਗਲੇ ਕੁਝ ਦਿਨਾਂ ਤੱਕ ਭੋਪਾਲ ਵਿੱਚ ਮੌਸਮ ਅਜਿਹਾ ਹੀ ਰਹੇਗਾ।
 


author

Tanu

Content Editor

Related News