ਗਰਮੀ ਤੋਂ ਮਿਲੇਗੀ ਰਾਹਤ, ਅਗਲੇ 24 ਘੰਟਿਆਂ ''ਚ ਪਵੇਗਾ ਮੀਂਹ
Sunday, May 18, 2025 - 03:11 PM (IST)

ਸ਼ਿਮਲਾ- ਪੂਰੇ ਦੇਸ਼ 'ਚ ਗਰਮੀ ਦਾ ਕਹਿਰ ਜਾਰੀ ਹੈ। ਹਿਮਾਚਲ ਪ੍ਰਦੇਸ਼ 'ਚ ਕੁਝ ਥਾਵਾਂ 'ਤੇ ਮੀਂਹ ਪੈਣ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਅਗਲੇ 24 ਘੰਟਿਆਂ ਦੌਰਾਨ ਗੜੇਮਾਰੀ ਦੇ ਨਾਲ ਮੀਂਹ ਪੈਣ ਅਤੇ ਤੇਜ਼ ਹਨ੍ਹੇਰੀ ਚੱਲਣ ਦੇ ਆਸਾਰ ਹਨ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ, ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਬਿਜਈ 'ਚ 17.4 ਮਿਲੀਮੀਟਰ, ਸੈਰ ਸਪਾਟਾ ਸਥਾਨ ਨਾਰਕੰਡਾ 'ਚ 7 ਮਿਲਮੀਟਰ, ਕਾਂਗੜਾ ਦੇ ਪਾਲਮਪੁਰ ਅਤੇ ਬੈਜਨਾਥ 'ਚ 5-5 ਮਿਲੀਮੀਟਰ, ਚੰਬਾ ਦੇ ਭਰਮੌਰ 'ਚ 1 ਮਿਲੀਮੀਟਰ ਮੀਂਹ ਪਿਆ। ਕਿੰਨੌਰ ਦੇ ਰਿਕਾਂਗਪੀਓ 'ਚ 54 ਕਿਲੋਮੀਟਰ ਪ੍ਰਤੀ ਘੰਟੇ, ਬਿਲਾਸਪੁਰ 'ਚ 48 ਕਿਲੋਮੀਟਰ ਪ੍ਰਤੀ ਘੰਟੇ, ਬਜੌਰਾ, ਕਿੰਨੌਰ ਦੇ ਸਿਓਬਾਗ ਅਤੇ ਕਿੰਨੌਰ ਦੇ ਤਾਬੋ 'ਚ 41 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ।
ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 19 ਡਿਗਰੀ ਸੈਲਸੀਅਸ, ਸੁੰਦਰਨਗਰ ਦਾ 19.5 ਡਿਗਰੀ ਸੈਲਸੀਅਸ, ਭੁੰਤਰ 12.8 ਡਿਗਰੀ ਸੈਲਸੀਅਸ, ਕਲਪਾ ਦਾ 8.8 ਡਿਗਰੀ ਸੈਲਸੀਅਸ, ਧਰਮਸ਼ਾਲਾ ਦਾ 19.4 ਡਿਗਰੀ ਸੈਲਸੀਅਸ, ਊਨਾ ਦਾ 19.7 ਡਿਗਰੀ ਸੈਲਸੀਅਸ, ਨਾਹਨ ਦਾ 20 ਡਿਗਰੀ ਸੈਲਸੀਅਸ, ਸੋਲਨ ਦਾ 17.4 ਡਿਗਰੀ ਸੈਲਸੀਅਸ, ਮਨਾਲੀ ਦਾ 11.9 ਡਿਗਰੀ ਸੈਲਸੀਅਸ, ਕਾਂਗੜਾ ਦਾ 21.6 ਡਿਗਰੀ ਸੈਲਸੀਅਸ, ਮੰਡੀ ਦਾ 19.7 ਡਿਗਰੀ ਸੈਲਸੀਅਸ, ਬਿਲਾਸਪੁਰ ਦਾ 21.9 ਡਿਗਰੀ ਸੈਲਸੀਅਸ, ਹਮੀਰਪੁਰ ਦਾ 21.4 ਡਿਗਰੀ ਸੈਲਸੀਅਸ, ਚੰਬਾ ਦਾ 15.7 ਡਿਗਰੀ ਸੈਲਸੀਅਸ ਅਤੇ ਜੁਬੇਰਹੱਟੀ ਦਾ 20.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e