Heat Wave ਦਾ ਅਲਰਟ: ਭਿਆਨਕ ਗਰਮੀ ਨਾਲ ਪਵੇਗਾ ਸੋਕਾ

Monday, Mar 17, 2025 - 12:05 PM (IST)

Heat Wave ਦਾ ਅਲਰਟ: ਭਿਆਨਕ ਗਰਮੀ ਨਾਲ ਪਵੇਗਾ ਸੋਕਾ

ਨੈਸ਼ਨਲ ਡੈਸਕ- ਭਾਰਤ ਵਿਚ ਇਸ ਸਾਲ ਅਲ ਨੀਨੋ ਦੇ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਇਕ ਵਾਰ ਫਿਰ ਭਿਆਨਕ ਗਰਮੀ ਅਤੇ ਪਾਣੀ ਦੀ ਘਾਟ ਦਾ ਸੰਕਤ ਡੂੰਘਾ ਹੋ ਸਕਦਾ ਹੈ। ਅਜਿਹੇ ਹਾਲਾਤ ਅਪ੍ਰੈਲ, ਮਈ ਅਤੇ ਜੂਨ ਮਹੀਨਿਆਂ ਵਿਚ ਭਾਰਤ ਵਿਚ ਅਸਹਿਣਯੋਗ ਗਰਮੀ ਦਾ ਕਾਰਨ ਬਣ ਸਕਦੀ ਹੈ। ਸਾਲ 2023 ਵਿਚ ਜੋ ਭਿਆਕ ਸੋਕਾ ਅਤੇ ਪਾਣੀ ਦੀ ਘਾਟ ਵੇਖਣ ਨੂੰ ਮਿਲੀ ਸੀ, ਉਹ ਫਿਰ ਤੋਂ ਆਉਣ ਦੀ ਸੰਭਾਵਨਾ ਹੈ।

ਅਲ ਨੀਨੋ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ?

ਐਲ ਨੀਨੋ ਇਕ ਕੁਦਰਤੀ ਜਲਵਾਯੂ ਘਟਨਾ ਹੈ ਜੋ ਉਦੋਂ ਵਾਪਰਦੀ ਹੈ ਜਦੋਂ ਪੂਰਬੀ ਪ੍ਰਸ਼ਾਂਤ ਮਹਾਸਾਗਰ ਦਾ ਤਾਪਮਾਨ ਆਮ ਨਾਲੋਂ ਵੱਧ ਜਾਂਦਾ ਹੈ। ਇਸ ਦਾ ਅਸਰ ਮੌਸਮ ਦੇ ਪੈਟਰਨਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਵਿਸ਼ਵ ਪੱਧਰ 'ਤੇ ਬਹੁਤ ਜ਼ਿਆਦਾ ਗਰਮੀ ਅਤੇ ਸੋਕੇ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਐਲ ਨੀਨੋ ਦੇ ਮਾਮਲੇ ਵਿਚ ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ 'ਚ ਗਰਮੀ ਦੀਆਂ ਲਹਿਰਾਂ, ਫਸਲਾਂ ਦੀ ਖਰਾਬੀ ਅਤੇ ਪਾਣੀ ਦੇ ਸੰਕਟ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

2025 'ਚ ਐਲ ਨੀਨੋ ਦੇ ਆਉਣ ਦੀ ਸੰਭਾਵਨਾ

ਰਿਪੋਰਟ ਮੁਤਾਬਕ 2025 ਵਿਚ ਐਲ ਨੀਨੋ ਦੇ ਪ੍ਰਭਾਵੀ ਹੋਣ ਦੀ ਸੰਭਾਵਨਾ 50/50 ਹੈ। ਜੇਕਰ ਇਹ ਸੱਚ ਨਿਕਲਦਾ ਹੈ, ਤਾਂ ਭਾਰਤ ਵਿਚ ਗਰਮੀ ਦਾ ਪੱਧਰ ਕਾਫ਼ੀ ਵੱਧ ਸਕਦਾ ਹੈ। ਭਾਰਤ, ਅਫਰੀਕਾ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਇਸ ਸਾਲ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਨਾ ਸਿਰਫ ਤਾਪਮਾਨ ਵਧੇਗਾ, ਸਗੋਂ ਪਾਣੀ ਦੀ ਕਮੀ ਅਤੇ ਖੇਤੀ ਸੰਕਟ ਵੀ ਪੈਦਾ ਹੋ ਸਕਦਾ ਹੈ।

ਗਰਮੀ ਦੀ ਲਹਿਰ ਅਤੇ ਇਸ ਦੇ ਪ੍ਰਭਾਵ

ਐਲ ਨੀਨੋ ਦੇ ਪ੍ਰਭਾਵ ਕਾਰਨ ਭਾਰਤ 'ਚ ਗਰਮੀ ਦੀਆਂ ਲਹਿਰਾਂ ਬਹੁਤ ਤੇਜ਼ ਹੋ ਸਕਦੀਆਂ ਹਨ। ਅਪ੍ਰੈਲ, ਮਈ ਅਤੇ ਜੂਨ ਦੇ ਮਹੀਨਿਆਂ 'ਚ ਗਰਮੀ ਅਸਹਿ ਹੋ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਰਾਹਤ ਲਈ ਹਵਾ ਜਾਂ ਪਾਣੀ ਦਾ ਸਾਧਨ ਲੱਭਣਾ ਪੈਂਦਾ ਹੈ। ਜਲਵਾਯੂ ਤਬਦੀਲੀ ਕਾਰਨ ਅਜਿਹੀਆਂ ਅਤਿਅੰਤ ਮੌਸਮੀ ਘਟਨਾਵਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਹਨ ਅਤੇ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕਰਦੀਆਂ ਹਨ। ਗਰਮੀ ਦਾ ਸਿਹਤ, ਖੇਤੀਬਾੜੀ ਅਤੇ ਪਾਣੀ ਦੀ ਸਪਲਾਈ 'ਤੇ ਵੀ ਡੂੰਘਾ ਅਸਰ ਪੈ ਸਕਦਾ ਹੈ।

ਕੀ ਕਦਮ ਚੁੱਕਣੇ ਹੋਣਗੇ?

ਐਲ ਨੀਨੋ ਦੇ ਪ੍ਰਭਾਵਾਂ ਤੋਂ ਬਚਣ ਲਈ ਸਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਪੈਣਗੀਆਂ। ਪਹਿਲਾ ਕਦਮ ਇਹ ਹੈ ਕਿ ਸਾਨੂੰ ਹਾਈਡਰੇਟਿਡ ਰਹਿਣਾ ਹੈ। ਡੀਹਾਈਡ੍ਰੇਸ਼ਨ ਤੋਂ ਬਚਣ ਲਈ ਕਾਫ਼ੀ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਗਰਮੀਆਂ ਦੇ ਸਮੇਂ ਦੌਰਾਨ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਖਾਸ ਕਰਕੇ ਦੁਪਹਿਰ ਵੇਲੇ ਜਦੋਂ ਸੂਰਜ ਦੀਆਂ ਕਿਰਨਾਂ ਸਭ ਤੋਂ ਵੱਧ ਹੁੰਦੀਆਂ ਹਨ। ਬੱਚਿਆਂ ਅਤੇ ਬਜ਼ੁਰਗਾਂ ਨੂੰ ਖਾਸ ਤੌਰ 'ਤੇ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਉਹ ਜਲਦੀ ਪ੍ਰਭਾਵਿਤ ਹੋ ਸਕਦੇ ਹਨ। ਇਸ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਨੂੰ ਵੀ ਇਸ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਹੋਵੇਗਾ। ਵਾਟਰ ਸਪਲਾਈ, ਸਿਹਤ ਸੇਵਾਵਾਂ ਅਤੇ ਖੇਤੀ ਨੂੰ ਸਹਿਯੋਗ ਦੇਣ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।


author

Tanu

Content Editor

Related News