4 ਸਾਲ ਦੀ ਬੱਚੀ ਦਾ ਜਾਨ ਬਚਾਉਣ ਲਈ 94 ਮਿੰਟਾਂ ''ਚ 323 ਕਿਲੋਮੀਟਰ ਦੂਰ ਪਹੁੰਚਾਇਆ ਹਾਰਟ

06/24/2018 12:16:14 AM

ਠਾਣੇ— ਔਰੰਗਾਬਾਦ ਤੋਂ ਮੁੰਬਈ ਦੇ ਵਿਚਾਲੇ ਦੀ 323.5 ਕਿਲੋਮੀਟਰ ਦੀ ਦੂਰੀ ਇਕ ਜ਼ਿੰਦਾ ਦਿਲ ਦੇ ਲਈ ਛੋਟੀ ਸਾਬਿਤ ਹੋਈ। 4 ਸਾਲ ਦੀ ਬੱਚੀ ਦੇ ਲਈ ਇਕ ਜ਼ਿੰਦਾ ਦਿਲ ਨੂੰ ਲਿਆਉਣ 'ਚ ਸਿਰਫ 1 ਘੰਟਾ 34 ਮਿੰਟ ਦਾ ਹੀ ਸਮਾਂ ਲੱਗਿਆ। ਫੋਰਟਿਸ ਹਸਪਤਾਲ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਜਾਲਨਾ ਦੀ ਰਹਿਣ ਵਾਲੀ ਬੱਚੀ ਦਾ ਆਪ੍ਰੇਸ਼ਨ ਸਫਲ ਰਿਹਾ ਤੇ ਉਸ ਨੂੰ ਡਾਕਟਰਾਂ ਦੀ ਦੇਖਰੇਖ 'ਚ ਰੱਖਿਆ ਗਿਆ ਹੈ।
ਹਸਪਤਾਲ ਦੇ ਬਿਆਨ 'ਚ ਕਿਹਾ ਗਿਆ ਕਿ ਇਕ ਸੜਕ ਹਾਦਸੇ 'ਚ ਜਾਣ ਗੁਆਉਣ ਵਾਲੇ 13 ਸਾਲਾਂ ਲੜਕੇ ਦਾ ਜ਼ਿੰਦਾ ਦਿਲ ਔਰੰਗਾਬਾਦ ਦੇ ਐਮ.ਜੀ.ਐਮ. ਹਸਪਤਾਲ 'ਚ ਸੁਰੱਖਿਅਤ ਰੱਖਿਆ ਗਿਆ ਸੀ। ਹਸਪਤਾਲ ਤੋਂ ਔਰੰਗਾਬਾਦ ਹਵਾਈ ਅੱਡੇ ਦੇ ਲਈ ਹਾਰਟ 1:50 ਵਜੇ ਕੱਢਿਆ ਗਿਆ ਸੀ। ਹਸਪਤਾਲ ਨੇ ਕਿਹਾ ਕਿ ਹਾਰਟ 1:54 ਵਜੇ ਹਵਾਈ ਅੱਡੇ ਪਹੁੰਚ ਗਿਆ ਸੀ। ਸਿਰਫ ਚਾਰ ਮਿੰਟ 'ਚ 4.8 ਕਿਲੋਮੀਟਰ ਦੀ ਦੂਰੀ ਕਵਰ ਕਰਦੇ ਹੋਏ ਇਸ ਨੂੰ ਗ੍ਰੀਨ ਕਾਰੀਡੋਰ ਬਣਾ ਕੇ ਲਿਆਂਦਾ ਗਿਆ।
ਇਕ ਚਾਰਟਡ ਫਲਾਈਟ ਰਾਹੀਂ 3:05 ਵਜੇ ਇਸ ਨੂੰ ਮੁੰਬਈ ਹਵਾਈ ਅੱਡੇ ਲਿਆਂਦਾ ਗਿਆ। ਉਥੋਂ ਇਸ ਨੂੰ 19 ਮਿੰਟ 'ਚ 18 ਕਿਲੋਮੀਟਰ ਦੂਰ ਫੋਰਟਿਸ ਹਸਪਤਾਲ 'ਚ ਇਕ ਗ੍ਰੀਨ ਕਾਰੀਡੋਰ ਦੇ ਰਾਹੀਂ ਪਹੁੰਚਾਇਆ ਗਿਆ। ਫੋਰਟਿਸ ਦੇ ਅਧਿਕਾਰਿਕ ਬਿਆਨ 'ਚ ਕਿਹਾ ਗਿਆ ਕਿ ਹਾਰਟ 3:24 ਵਜੇ ਔਰੰਗਾਬਾਦ ਤੋਂ ਨਿਕਲਣ ਤੋਂ 1 ਘੰਟਾ ਤੇ 34 ਮਿੰਟ ਬਾਅਦ ਹਸਪਤਾਲ ਪਹੁੰਚ ਗਿਆ। ਇਸ 'ਚ ਕੁੱਲ 323.5 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ।


Related News