ਦਿੱਲੀ ਦੇ ਸਿਹਤ ਮੰਤਰੀ ਨੇ ਕੋਵਿਡ ਦੇਖਭਾਲ ਕੇਂਦਰ ''ਚ ''ਹੈਪੀਨੈੱਸ ਥੈਰੇਪੀ'' ਦਾ ਵੀਡੀਓ ਕੀਤਾ ਸਾਂਝਾ
Saturday, Jun 05, 2021 - 05:18 PM (IST)
ਨਵੀਂ ਦਿੱਲੀ- ਦਿੱਲੀ ਦੇ ਇਕ ਕੋਵਿਡ ਦੇਖਭਾਲ ਕੇਂਦਰ 'ਤੇ ਮਰੀਜ਼ਾਂ ਨੂੰ ਬੀਮਾਰੀ ਤੋਂ ਉਭਾਰਨ ਲਈ 'ਹੈਪੀਨੈੱਸ ਥੈਰੇਪੀ) ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਅਧੀਨ ਉਨ੍ਹਾਂ ਨੂੰ ਸੰਗੀਤ ਅਤੇ ਅਧਿਆਤਮਿਕ ਵਿਚਾਰ ਸੁਣਾਏ ਜਾ ਰਹੇ ਹਨ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਰਕਾਬਗੰਜ ਗੁਰਦੁਆਰਾ ਕੰਪਲੈਕਸ 'ਚ ਸਥਿਤ ਕੋਵਿਡ ਦੇਖਭਾਲ ਕੇਂਦਰ 'ਚ ਸੰਚਾਲਿਤ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਇਕ ਵੀਡੀਓ ਸਾਂਝਾ ਕੀਤਾ। ਉਨ੍ਹਾਂ ਨੇ ਟਵੀਟ ਕੀਤਾ,''ਜਦੋਂ ਮਨ ਸਿਹਤਮੰਦ ਹੋਵੇ, ਉਦੋਂ ਹੀ ਸਰੀਰ ਸਿਹਤਮੰਦ ਰਹਿੰਦਾ ਹੈ। ਦਿੱਲੀ ਸਰਕਾਰ ਵਲੋਂ ਗੁਰਦੁਆਰਾ ਰਕਾਬਗੰਜ 'ਚ ਚਲਾਏ ਜਾ ਰਹੇ ਕੇਂਦਰ 'ਚ ਕੁਝ ਇਸ ਤਰ੍ਹਾਂ ਹੁੰਦਾ ਹੈ ਕੋਵਿਡ ਮਰੀਜ਼ਾਂ ਦਾ ਇਲਾਜ।''
जब मन स्वस्थ हो तब ही शरीर स्वस्थ रहता है। दिल्ली सरकार द्वारा चलाए जा रहे गुरुद्वारा रकाब गंज में कुछ यूं होता है कोविड मरीजों का इलाज।
— Satyendar Jain (@SatyendarJain) June 5, 2021
हैप्पीनेस थेरेपी के जरिए मरीजों के मानसिक देखभाल का भी खास ख्याल रखा जाता है।
देखिए इसकी कुछ झलकियां। pic.twitter.com/tPLZ0zbeS2
ਉਨ੍ਹਾਂ ਨੇ ਲਿਖਿਆ,''ਹੈਪੀਨੈੱਸ ਥੈਰੇਪੀ ਰਾਹੀਂ ਮਰੀਜ਼ਾਂ ਦੀ ਮਾਨਸਿਕ ਦੇਖਭਾਲ ਦਾ ਵੀ ਖਾਸ ਖਿਆਲ ਰੱਖਿਆ ਜਾਂਦਾ ਹੈ।'' ਜੈਨ ਨੇ ਇਕ ਛੋਟਾ ਵੀਡੀਓ ਕਲਿੱਪ ਸਾਂਝਾ ਕੀਤਾ ਹੈ, ਜਿਸ 'ਚ ਪੀ.ਪੀ.ਈ. ਕਿਟ ਪਹਿਨੇ ਹੋਏ 2 ਲੋਕ ਇਤਨੀ ਸ਼ਕਤੀ ਹਮੇਂ ਦੇਣਾ ਦਾਤਾ' ਪ੍ਰਾਰਥਨਾ ਕਰ ਰਹੇ ਹਨ ਅਤੇ ਹੋਰ ਭਜਨ ਵੀ ਗਾਉਂਦੇ ਸੁਣੇ ਜਾ ਸਕਦੇ ਹਨ। ਕੁਝ ਪਲ ਬਾਅਦ ਦੋਵੇਂ ਲੋਕ ਹੱਥ 'ਚ ਮਾਈਕ ਲੈ ਕੇ ਵਾਰਡਾਂ 'ਚ ਘੁੰਮਦੇ ਹਨ ਅਤੇ ਹਿੰਦੀ ਫਿਲਮਾਂ ਦੇ ਗੀਤ ਗਾਉਂਦੇ ਹਨ, ਜਿਸ 'ਤੇ ਰੋਗੀਆਂ ਨੂੰ ਤਾੜੀ ਵਜਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਮੈਡੀਕਲ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਕੋਵਿਡ ਦਾ ਵਿਅਕਤੀ ਦੇ ਮਨ 'ਤੇ ਬੁਰਾ ਅਸਰ ਹੁੰਦਾ ਹੈ ਅਤੇ ਸਕਾਰਾਤਮਕ ਸੋਚ ਨਾਲ ਇਸ ਤੋਂ ਉਭਰਨ 'ਚ ਮਦਦ ਮਿਲਦੀ ਹੈ।