ਖਾਣਾ ਬਣਾਉਣ ''ਚ ਹੋਈ ਦੇਰੀ ਤਾਂ ਪਤੀ ਨੇ ਪਤਨੀ ਦਾ ਕਰ ਦਿੱਤਾ ਕਤਲ, ਫਿਰ ਚੁੱਕਿਆ ਖ਼ੌਫਨਾਕ ਕਦਮ

Tuesday, Mar 19, 2024 - 12:28 PM (IST)

ਖਾਣਾ ਬਣਾਉਣ ''ਚ ਹੋਈ ਦੇਰੀ ਤਾਂ ਪਤੀ ਨੇ ਪਤਨੀ ਦਾ ਕਰ ਦਿੱਤਾ ਕਤਲ, ਫਿਰ ਚੁੱਕਿਆ ਖ਼ੌਫਨਾਕ ਕਦਮ

ਸੀਤਾਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਸੀਤਾਪੁਰ ਜ਼ਿਲ੍ਹੇ ਦੇ ਥਾਣਗਾਂਵ ਖੇਤਰ 'ਚ ਸੋਮਵਾਰ ਦੁਪਹਿਰ ਖਾਣਾ ਬਣਾਉਣ 'ਚ ਹੋਈ ਦੇਰੀ ਹੋਣ 'ਤੇ ਇਕ ਸ਼ਖ਼ਸ ਨੇ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਬਾਅਦ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਪਿੰਡ ਕੋਟਵਾਲਨ ਪੁਰਵਾ ਵਾਸੀ ਪਰਸ਼ੂਰਾਮ (30) ਸੋਮਵਾਰ ਸਵੇਰੇ ਮਜ਼ਦੂਰੀ ਕਰਨ ਗਿਆ ਸੀ।

ਦੁਪਹਿਰ ਨੂੰ ਜਦੋਂ ਉਹ ਘਰ ਆਇਆ ਤਾਂ ਖਾਣਾ ਬਣਾਉਣ 'ਚ ਦੇਰੀ ਕਾਰਨ ਪਤਨੀ ਪ੍ਰੇਮ ਦੇਵੀ (28) ਨਾਲ ਕਾਫ਼ੀ ਕਹਾਸੁਣੀ ਹੋ ਗਈ। ਇਸ ਘਟਨਾ ਤੋਂ ਗੁੱਸੇ 'ਚ ਆਏ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ ਕਰ ਦਿੱਤਾ, ਬਾਅਦ 'ਚ ਉਸ ਨੇ ਕਮਰੇ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News