ਹਰ ਰੋਜ਼ ਦਰਦ ''ਚੋਂ ਲੰਘ ਰਿਹਾ ਹਾਂ :  ਕੁਮਾਰਸਵਾਮੀ

06/19/2019 3:32:33 PM

ਕਰਨਾਟਕ— ਇਕ ਵਾਰ ਫਿਰ ਕਰਨਾਟਕ 'ਚ ਕਾਂਗਰਸ ਅਤੇ ਜੇ.ਡੀ.ਐੱਸ. ਗਠਜੋੜ ਦਰਮਿਆਨ ਚੱਲ ਰਿਹਾ ਤਣਾਅ ਬੁੱਧਵਾਰ ਨੂੰ ਸਾਹਮਣੇ ਆਇਆ। ਰਾਜ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਰੋਜ਼ ਦਰਦ 'ਚੋਂ ਲੰਘਣਾ ਪੈਂਦਾ ਹੈ। ਕੁਮਾਰਸਵਾਮੀ ਨੇ ਕਿਹਾ,''ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੀਆਂ ਉਮੀਦਾਂ ਨੂੰ ਪੂਰਾ ਕਰਾਂਗਾ। ਮੈਂ ਉਸ ਦਰਦ ਬਾਰੇ ਤੁਹਾਨੂੰ ਬਿਆਨ ਨਹੀਂ ਕਰ ਸਕਦਾ, ਜਿਸ 'ਚੋਂ ਹਰ ਰੋਜ਼ ਲੰਘਦਾ ਹਾਂ। ਮੈਂ ਇਹ ਤੁਹਾਨੂੰ ਬਿਆਨ ਕਰਨਾ ਚਾਹੁੰਦਾ ਹਾਂ ਪਰ ਨਹੀਂ ਕਰ ਸਕਦਾ ਪਰ ਮੈਨੂੰ ਰਾਜ ਦੇ ਲੋਕਾਂ ਦੇ ਦਰਦ ਨੂੰ ਦੂਰ ਕਰਨ ਦੀ ਲੋੜ ਹੈ। ਮੇਰੇ ਉੱਪਰ ਸਰਕਾਰ ਨੂੰ ਸਹੀ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਹੈ।''

ਭਾਜਪਾ ਦੇ ਲੋਕ ਸੜਕ 'ਤੇ ਪ੍ਰਦਰਸ਼ਨ ਕਰ ਰਹੇ ਹਨ 
ਕੁਮਾਰਸਵਾਮੀ ਦਾ ਕਹਿਣਾ ਹੈ,''ਮੈਂ ਸੋਕਾ ਸਮੇ ਸਾਰੇ ਮੁੱਦਿਆਂ 'ਤੇ ਗੱਲ ਕਰਨ ਲਈ ਤਿਆਰ ਹਾਂ। ਕਿਉਂ ਭਾਜਪਾ ਦੇ ਲੋਕ ਸੜਕ 'ਤੇ ਪ੍ਰਦਰਸ਼ਨ ਕਰ ਰਹੇ ਹਨ? ਮੈਂ ਵਿਧਾਨ ਸਭਾ ਸੈਸ਼ਨ 'ਚ ਹਰ ਚੀਜ਼ 'ਤੇ ਚਰਚਾ ਕਰਾਂਗਾ। ਬੀ.ਐੱਸ. ਯੇਦੀਯੁਰੱਪਾ ਨੂੰ ਜ਼ਿੰਦਲ ਸਟੀਲ ਦੇ ਕੰਮਾਂ ਲਈ ਜ਼ਮੀਨ ਸੌਦੇ ਦੀ ਪੇਸ਼ਕਸ਼ ਲਈ 20 ਕਰੋੜ ਰੁਪਏ ਦਾ ਚੈੱਕ ਮਿਲਿਆ ਹੈ। ਮੈਨੂੰ ਸੱਚ ਪਤਾ ਹੈ ਅਤੇ ਮੈਂ ਬੋਲਾਂਗਾ।'' ਕੁਮਾਰਸਵਾਮੀ ਦੇ ਅਜਿਹਾ ਕਹਿਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਦਾ ਕਹਿਣਾ ਹੈ ਕਿ ਕਰਨਾਟਕ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਅਤੇ ਭਾਜਪਾ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਸਫ਼ਲ ਨਹੀਂ ਹੋਵੇਗੀ।'' ਦੋਹਾਂ ਹੀ ਪਾਰਟੀ ਦੇ ਨੇਤਾ ਹਮੇਸ਼ਾ ਇਕ-ਦੂਜੇ ਬਾਰੇ ਕੁਝ ਨਾ ਕੁਝ ਬੋਲਦੇ ਨਜ਼ਰ ਆਉਂਦੇ ਹਨ। ਇਸ ਤੋਂ ਪਹਿਲਾਂ ਕੁਮਾਰਸਵਾਮੀ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਰਹਿੰਦੇ ਹੋਏ ਖੁਸ਼ ਨਹੀਂ ਹੈ। ਉਨ੍ਹਾਂ ਨੇ ਗਠਜੋੜ ਸਰਕਾਰ ਨੂੰ ਚਲਾਉਣ ਦੇ ਦਰਦ ਬਾਰੇ ਕਿਹਾ ਸੀ।


DIsha

Content Editor

Related News