ਇਲਾਹਾਬਾਦ HC ਨੇ ਮਨਜ਼ੂਰ ਕੀਤੀ 6 ਵਿਦੇਸ਼ੀ ਜਮਾਤੀਆਂ ਦੀ ਜ਼ਮਾਨਤ

06/10/2020 10:17:56 PM

ਲਖਨਊ : ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ 'ਚ ਸ਼ਾਮਲ ਹੋ ਕੇ ਕੋਰੋਨਾ ਇਨਫੈਕਸ਼ਨ ਨੂੰ ਵਧਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਜੇਲ 'ਚ ਬੰਦ ਤਬਲੀਗੀ ਜਮਾਤ ਦੇ 6 ਵਿਦੇਸ਼ੀ ਮੈਬਰਾਂ ਦੀ ਜ਼ਮਾਨਤ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਬਾਸ਼ਰਤ ਮਨਜ਼ੂਰ ਕਰ ਲਈ ਹੈ। ਦੱਸ ਦਈਏ ਕਿ ਕੋਰਟ ਨੇ ਇਨ੍ਹਾਂ ਵਿਦੇਸ਼ੀ ਜਮਾਤੀਆਂ ਨੂੰ ਬਿਨਾਂ ਸਬੰਧਿਤ ਕੋਰਟ ਦੀ ਇਜਾਜ਼ਤ ਦੇ ਦੇਸ਼ ਨਹੀਂ ਛੱਡਣ ਅਤੇ ਸਾਰੇ ਜਮਾਤੀਆਂ ਨੂੰ 11-11 ਹਜ਼ਾਰ ਰੁਪਏ ਮੁੱਖ ਮੰਤਰੀ ਕੋਵਿਡ-19 ਰਿਲੀਫ ਫੰਡ 'ਚ ਜਮਾਂ ਕਰਣ ਦਾ ਵੀ ਆਦੇਸ਼ ਦਿੱਤਾ ਹੈ।

CM ਕੋਵਿਡ ਫੰਡ 'ਚ ਦੇਣੇ ਹੋਣਗੇ 11-11 ਹਜ਼ਾਰ ਰੁਪਏ
ਦੱਸ ਦਈਏ ਕਿ ਪਟੀਸ਼ਨਕਰਤਾਵਾਂ ਕਿਰਗਿਸਤਾਨ ਨਿਵਾਸੀ ਸੈਗਿਨਬੇਕ ਤੋਕਤੋਬੋਲੋਤੋਵ, ਸੁਲਤਾਨਬੇਕ ਤੁਰਸੁਨਬੈਉਲੂ, ਰੁਸਲਾਨ ਤੋਕਸੋਬੇਵ, ਜਮੀਰਬੇਕ ਮਾਰਲਿਵ, ਐਦੀਨ ਤਾਲਡੂ ਕੁਰਗਨ ਅਤੇ ਦਾਊਅਰੇਨ ਤਾਲਡੂ ਕੁਰਗਨ ਵਲੋਂ ਬਹਿਸ ਕਰਦੇ ਹੋਏ ਵਕੀਲ ਪ੍ਰਾਂਸ਼ੁ ਅਗਰਵਾਲ ਨੇ ਦਲੀਲ ਦਿੱਤੀ ਕਿ ਇਨ੍ਹਾਂ ਨੂੰ ਕੈਸਰਬਾਗ ਅਧੀਨ ਡਾ. ਬੀ.ਐੱਨ. ਵਰਮਾ ਰੋਡ 'ਤੇ ਸਥਿਤ ਮਰਕਜ਼ ਮਸੀਤ ਤੋਂ ਹਿਰਾਸਤ 'ਚ ਲਿਆ ਗਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ 14 ਦਿਨ ਦੇ ਕੁਆਰੰਟੀਨ 'ਚ ਲੋਕਬੰਧੂ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ। ਪਟੀਸ਼ਨਕਰਤਾਵਾਂ ਦਾ ਤਿੰਨ-ਤਿੰਨ ਵਾਰ ਕੋਵਿਡ-19 ਟੈਸਟ ਹੋਇਆ ਅਤੇ ਸਾਰੇ ਟੈਸਟ 'ਚ ਪਟੀਸ਼ਨਕਰਤਾ ਨੈਗੇਟਿਵ ਪਾਏ ਗਏ, ਇਹ ਵੀ ਕਿਹਾ ਗਿਆ ਕਿ ਪਟੀਸ਼ਨਕਰਤਾਵਾਂ ਨੇ ਆਪਣੇ ਹਰ ਇੱਕ ਮੂਵਮੈਂਟ ਦੀ ਜਾਣਕਾਰੀ ਵਿਦੇਸ਼ੀ ਅਧਿਕਾਰੀ ਖੇਤਰੀ ਰਜਿਸਟ੍ਰੇਸ਼ਨ ਦਫਤਰ,  ਲਖਨਊ ਦੇ ਨਾਲ ਹੀ ਦਫਤਰ ਦੇ ਆਈ.ਬੀ. ਅਧਿਕਾਰੀ ਨੂੰ ਵੀ ਸਾਰੀਆਂ ਜਾਣਕਾਰੀਆਂ ਉਪਲੱਬਧ ਕਰਵਾ ਦਿੱਤੀ ਸੀ। ਪਟੀਸ਼ਨਕਰਤਾਵਾਂ ਨੇ ਨਾ ਤਾਂ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਨਾ ਹੀ ਗਲਤ ਜਾਂ ਫਰਜ਼ੀ ਪਾਸਪੋਰਟ ਰਾਹੀਂ ਭਾਰਤ 'ਚ ਦਾਖਲ ਹੋਏ। ਇਸ ਤੋਂ ਬਾਅਦ ਜਸਟਿਸ ਜਸਪ੍ਰੀਤ ਸਿੰਘ ਦੀ ਬੈਂਚ ਨੇ ਦਾਖਲ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਪਾਸ ਕੀਤਾ। 


Inder Prajapati

Content Editor

Related News