ਪੈਦਲ ਹਾਥਰਸ ਜਾ ਰਹੇ ਰਾਹੁਲ ਗਾਂਧੀ ਨਾਲ ਪੁਲਸ ਦੀ ਧੱਕਾ-ਮੁੱਕੀ, ਜ਼ਮੀਨ 'ਤੇ ਡਿੱਗੇ

10/01/2020 4:10:31 PM

ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਹੋਈ ਹੈਵਾਨੀਅਤ ਨੂੰ ਲੈ ਕੇ ਪੂਰੇ ਦੇਸ਼ 'ਚ ਬਵਾਲ ਹੈ। ਉੱਥੇ ਹੀ ਯੋਗੀ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਈ ਹੈ। ਅਜਿਹੇ 'ਚ ਵੀਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ.ਪੀ. ਇੰਚਾਰਜ ਪ੍ਰਿਯੰਕਾ ਗਾਂਧੀ ਪੀੜਤ ਪਰਿਵਾਰ ਨੂੰ ਮਿਲਣ ਬੁਲਗਾੜੀ ਪਿੰਡ ਰਵਾਨਾ ਹੋਏ ਪਰ ਉਨ੍ਹਾਂ ਨੂੰ ਯਮੁਨਾ ਐਕਸਪ੍ਰੈੱਸ ਵੇਅ 'ਤੇ ਰੋਕ ਦਿੱਤਾ ਗਿਆ। ਇੰਨਾ ਹੀ ਨਹੀਂ ਦੇਖਦੇ ਹੀ ਦੇਖਦੇ ਉੱਥੋਂ ਦੀ ਤਸਵੀਰ ਹੀ ਬਦਲ ਗਈ।

PunjabKesariਰਾਹੁਲ ਗਾਂਧੀ ਨਾਲ ਧੱਕੀ-ਮੁੱਕੀ ਤੋਂ ਬਾਅਦ ਜ਼ਮੀਨ 'ਤੇ ਡਿੱਗ ਗਏ। ਜਿਸ ਤੋਂ ਬਾਅਦ ਕਾਂਗਰਸੀ ਵਰਕਰ ਗੁੱਸੇ ਹੋ ਗਏ। ਇਸ ਦੌਰਾਨ ਰਾਹੁਲ ਨੇ ਕਿਹਾ ਕਿ ਪੁਲਸ ਨੇ ਉਨ੍ਹਾਂ ਨੂੰ ਧੱਕਾ ਦਿੱਤਾ ਅਤੇ ਲਾਠੀਆਂ ਨਾਲ ਮਾਰਿਆ। ਰਾਹੁਲ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਹੁਣੇ-ਹੁਣੇ ਪੁਲਸ ਨੇ ਮੈਨੂੰ ਧੱਕਾ ਦਿੱਤਾ, ਲਾਠੀ ਮਾਰੀ ਅਤੇ ਮੈਨੂੰ ਜ਼ਮੀਨ 'ਤੇ ਸੁੱਟ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹੈ ਕਿ ਕੀ ਇਸ ਦੇਸ਼ 'ਚ ਸਿਰਫ਼ ਮੋਦੀ ਜੀ ਨੂੰ ਪੈਦਲ ਤੁਰਨ ਦਾ ਅਧਿਕਾਰ ਹੈ। ਸਾਡੇ ਵਰਗੇ ਆਮ ਲੋਕ ਪੈਦਲ ਨਹੀਂ ਤੁਰ ਸਕਦੇ। ਸਾਡੀਆਂ ਗੱਡੀਆਂ ਰੋਕੀਆਂ ਗਈਆਂ, ਇਸ ਲਈ ਅਸੀਂ ਪੈਦਲ ਤੁਰ ਰਹੇ ਹਾਂ। ਰਾਹੁਲ ਨੇ ਕਿਹਾ ਕਿ ਮੈਨੂੰ ਕਿਉਂ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਯੂ.ਪੀ. ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

PunjabKesari


DIsha

Content Editor

Related News