ਹਥਨੀਕੁੰਡ ਬੈਰਾਜ ''ਤੇ ਡੂੰਘਾ ਹੋਇਆ ਪਾਣੀ ਦਾ ਸੰਕਟ, ਸਾਹਮਣੇ ਆਇਆ ਇਹ ਵੱਡਾ ਕਾਰਨ
Monday, Mar 24, 2025 - 03:51 PM (IST)

ਯਮੁਨਾਨਗਰ- ਮਾਨਸੂਨ ਦੇ ਮੌਸਮ 'ਚ ਪਾਣੀ ਨਾਲ ਭਰੇ ਹਥਨੀਕੁੰਡ ਬੈਰਾਜ 'ਤੇ ਪਾਣੀ ਦਾ ਸੰਕਟ ਹੁਣ ਹੋਰ ਡੂੰਘਾ ਹੋ ਗਿਆ ਹੈ। ਹਥਨੀਕੁੰਡ ਬੈਰਾਜ ਨੇੜੇ ਪਾਣੀ ਦਾ ਪੱਧਰ ਇੰਨਾ ਘੱਟ ਗਿਆ ਹੈ ਕਿ ਜ਼ਮੀਨ ਵੀ ਦਿਖਾਈ ਦੇ ਰਹੀ ਹੈ। ਹਥਨੀਕੁੰਡ ਬੈਰਾਜ 'ਤੇ ਪਾਣੀ ਦੀ ਕਮੀ ਦਾ ਕਾਰਨ ਉੱਤਰਾਖੰਡ ਅਤੇ ਹਿਮਾਚਲ 'ਚ ਲਗਾਤਾਰ ਪੈ ਰਹੀ ਗਰਮੀ ਹੈ। ਗਰਮੀ ਕਾਰਨ ਹਥਨੀਕੁੰਡ ਬੈਰਾਜ 'ਚ ਪਾਣੀ ਘੱਟ ਗਿਆ ਹੈ।
ਸਿੰਚਾਈ ਵਿਭਾਗ ਦੇ ਐਕਸੀਅਨ ਵਿਜੇ ਗਰਗ ਨੇ ਦੱਸਿਆ ਕਿ ਸਿਰਫ਼ 3000 ਕਿਊਸਿਕ ਪਾਣੀ ਹੀ ਦਰਜ ਕੀਤਾ ਜਾ ਰਿਹਾ ਹੈ। ਘੱਟੋ-ਘੱਟ 1200 ਕਿਊਸਿਕ ਪਾਣੀ ਵੀ ਰਿਕਾਰਡ ਕੀਤਾ ਜਾ ਚੁੱਕਾ ਹੈ। ਅਜਿਹੀ ਸਥਿਤੀ 'ਚ ਯੂ.ਪੀ. ਵਲੋਂ ਜੋ ਪਾਣੀ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 1500 ਕਿਊਸਿਕ ਸੀ। ਉਹ ਵੀ ਹੁਣ ਘੱਟ ਹੋ ਰਿਹਾ ਹੈ, ਜਦੋਂ ਕਿ ਯਮੁਨਾ ਨਹਿਰ ਵਿਚ 9000 ਕਿਊਸਿਕ ਪਾਣੀ ਦਿੱਤਾ ਜਾਂਦਾ ਸੀ, ਉਹ ਵੀ ਘੱਟ ਪਾਣੀ ਡਾਇਵਰਟ ਕੀਤਾ ਜਾ ਰਿਹਾ ਹੈ।
ਅਜਿਹੇ 'ਚ ਯਮੁਨਾ ਨਹਿਰ ਵੀ ਪੂਰੀ ਤਰ੍ਹਾਂ ਸੁੱਕ ਗਈ ਹੈ। ਇਸ ਕਾਰਨ ਹਾਈਡਲ ਪ੍ਰਾਜੈਕਟਾਂ ’ਤੇ ਬਣੇ ਬਿਜਲੀ ਪ੍ਰਾਜੈਕਟਾਂ ਦੀ ਬਿਜਲੀ ਸਪਲਾਈ ਵਿਚ ਵੀ ਵਿਘਨ ਪੈ ਰਿਹਾ ਹੈ। ਜੇਕਰ ਹਾਲਾਤ ਇਸੇ ਤਰ੍ਹਾਂ ਜਾਰੀ ਰਹੇ ਤਾਂ ਆਉਣ ਵਾਲੇ ਦਿਨਾਂ ਵਿਚ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਸਕਦਾ ਹੈ ਅਤੇ ਉੱਤਰ ਪ੍ਰਦੇਸ਼ ਨੂੰ ਡਾਇਵਰਟ ਕੀਤੇ ਜਾਣ ਵਾਲੇ ਪਾਣੀ ਦੀ ਸਮਰੱਥਾ ਵੀ ਘੱਟ ਸਕਦੀ ਹੈ।