ਹਰਿਆਣਾ ''ਚ ਅਗਲੇ ਮਹੀਨੇ ਉੱਚ ਸਿੱਖਿਆ ਪ੍ਰੀਖਿਆਵਾਂ ਨਹੀਂ ਹੋਣਗੀਆਂ

06/24/2020 1:25:44 AM

ਚੰਡੀਗੜ੍ਹ - ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਗਲੇ ਮਹੀਨੇ ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਦੀਆਂ ਪ੍ਰੀਖਿਆਵਾਂ ਨਹੀਂ ਹੋਣਗੀਆਂ ਅਤੇ ਵਿਦਿਆਰਥੀਆਂ ਨੂੰ ਅੰਦਰੂਨੀ ਮੁਲਾਂਕਣ ਅਤੇ ਪਹਿਲਾਂ ਦੀਆਂ ਪ੍ਰੀਖਿਆਵਾਂ ਦੇ ਅਧਾਰ ‘ਤੇ ਅਗਲੇ ਸਮੈਸਟਰ 'ਚ ਭੇਜ ਦਿੱਤਾ ਜਾਵੇਗਾ। ਇਹ ਜਾਣਕਾਰੀ ਸੂਬੇ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਮੰਗਲਵਾਰ ਨੂੰ ਦਿੱਤੀ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਉੱਚ ਅਤੇ ਤਕਨੀਕੀ ਸਿੱਖਿਆ ਵਿਭਾਗ ਨੇ ਕਿਹਾ ਸੀ ਕਿ ਅੰਤਮ ਸਮੈਸਟਰ ਦੀਆਂ ਪ੍ਰੀਖਿਆਵਾਂ 1 ਜੁਲਾਈ ਤੋਂ 31 ਜੁਲਾਈ ਵਿਚਾਲੇ ਕਰਵਾਈਆਂ ਜਾਣਗੀਆਂ। ਸਿੱਖਿਆ ਮੰਤਰੀ ਨੇ ਬਿਆਨ 'ਚ ਕਿਹਾ ਕਿ ਜੇਕਰ ਯੂਨੀਵਰਸਿਟੀ ਚਾਹੇ ਅਤੇ ਉਨ੍ਹਾਂ ਦੀਆਂ ਤਿਆਰੀ ਹੋਣ ਅਤੇ ਸਾਧਨ ਹੋਣ ਤਾਂ ਉਹ ਆਨਲਾਈਨ ਪ੍ਰੀਖਿਆ ਕਰਵਾ ਸਕਦੇ ਹਨ ਪਰ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਸਾਰੇ ਵਿਦਿਆਰਥੀ ਅਜਿਹੀ ਪ੍ਰੀਖਿਆ ਦੇ ਸਕਣ। ਮੰਤਰੀ ਨੇ ਕਿਹਾ ਕਿ ਵੱਖ-ਵੱਖ ਸਮੈਸਟਰ ਦੇ ਵਿਦਿਆਰਥੀਆਂ ਨੂੰ ਅੰਦਰੂਨੀ ਮੁਲਾਂਕਣ ਅਤੇ ਪਹਿਲਾਂ ਦੀਆਂ ਪ੍ਰੀਖਿਆਵਾਂ ਦੇ ਅਧਾਰ ‘ਤੇ ਅਗਲੇ ਸਮੈਸਟਰ 'ਚ ਭੇਜ ਦਿੱਤਾ ਜਾਵੇਗਾ। ਮੁਲਾਂਕਣ 'ਚ ਦੋਵਾਂ ਸ਼੍ਰੇਣੀਆਂ ਦੀਆਂ 50-50 ਫ਼ੀਸਦੀ ਹਿੱਸੇਦਾਰੀ ਹੋਵੇਗੀ। ਉਨ੍ਹਾਂ ਕਿਹਾ, ਹਾਲਾਂਕਿ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਤੋਂ ਪੈਦਾ ਹਾਲਾਤ 'ਚ ਸੁਧਾਰ ਹੋਣ ਤੋਂ ਬਾਅਦ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਅੰਕਾਂ 'ਚ ਸੁਧਾਰ ਕਰਣ ਦਾ ਬਦਲ ਮੌਜੂਦ ਰਹੇਗਾ। ਕੰਵਰ ਪਾਲ ਨੇ ਕਿਹਾ ਕਿ ਇਹ ਫਾਰਮੂਲਾ ਦੂਰੀ ਸਿੱਖਿਆ ਅਤੇ ਨਿੱਜੀ ਸੰਸਥਾਵਾਂ ਦੇ ਵਿਦਿਆਰਥੀਆਂ 'ਤੇ ਲਾਗੂ ਹੋਵੇਗਾ।

ਮੰਤਰੀ ਨੇ ਕਿਹਾ ਕਿ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਸਿਰਫ ਅੰਦਰੂਨੀ ਮੁਲਾਂਕਣ ਦੇ ਆਧਾਰ 'ਤੇ ਅੱਗੇ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੰਸਥਾਨਾਂ 'ਚ ਤਕਨੀਕੀ ਪ੍ਰੀਖਿਆਵਾਂ ਹਾਲੇ ਤੱਕ ਨਹੀਂ ਹੋਈਆਂ ਹਨ, ਉੱਥੇ ਵਿਦਿਆਰਥੀਆਂ ਨੂੰ ਪਹਿਲਾਂ ਦੇ ਸਾਰੇ ਤਕਨੀਕੀ ਪ੍ਰੀਖਿਆਵਾਂ ਦਾ ਔਸਤ ਅੰਕ ਜਾਂ ਪਹਿਲਾਂ ਦੀ ਸਮੈਸਟਰ ਪ੍ਰੀਖਿਆ 'ਚ ਵਿਸ਼ਾ 'ਚ ਮਿਲੇ ਔਸਤ ਅੰਕ ਦਾ 80 ਫ਼ੀਸਦੀ (ਜੋ ਵੀ ਜ਼ਿਆਦਾ ਹੋਵੇ) ਮਿਲੇਗਾ। ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਅਧਿਆਪਨ ਵਿਭਾਗ 'ਚ ਪ੍ਰਵੇਸ਼ ਆਪਣੇ ਪੱਧਰ 'ਤੇ ਕਰਣਗੇ। ਉਥੇ ਹੀ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ 'ਚ ਪ੍ਰਵੇਸ਼  ਕੇਂਦਰੀਕਰਣ ਆਨਲਾਇਨ ਪ੍ਰਵੇਸ਼ ਪ੍ਰਕਿਰਿਆ ਨਾਲ ਉੱਚ ਸਿੱਖਿਆ ਵਿਭਾਗ ਕਰੇਗਾ। ਉਨ੍ਹਾਂ ਕਿਹਾ ਕਿ ਪੌਲੀਟੈਕਨਿਕ ਸੰਸਥਾਨਾਂ 'ਚ ਪੜ੍ਹਣ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਫਾਰਮੂਲੇ ਦੇ ਆਧਾਰ 'ਤੇ ਅਗਲੇ ਸਮੈਸਟਰ 'ਚ ਭੇਜ ਦਿੱਤਾ ਜਾਵੇਗਾ। ਕੰਵਰ ਪਾਲ ਨੇ ਕਿਹਾ ਕਿ ਸਰਕਾਰ ਨੇ ਸਾਰੇ ਕੁਲਪਤੀਆਂ ਅਤੇ ਵੱਖ-ਵੱਖ ਹਿੱਤਧਾਰਕਾਂ ਨਾਲ ਚਰਚਾ ਕਰਣ ਤੋਂ ਬਾਅਦ ਇਹ ਫੈਸਲਾ ਲਿਆ ਹੈ।


Inder Prajapati

Content Editor

Related News