ਯੋਗੀ ਦੀ ਰਾਹ ’ਤੇ ਚੱਲੇ ਮੁੱਖ ਮੰਤਰੀ ਖੱਟੜ, ‘ਦੰਗਾਕਾਰੀਆਂ ਤੋਂ ਹੋਵੇਗੀ ਹਿੰਸਾ ’ਚ ਜਾਇਦਾਦ ਦੇ ਨੁਕਸਾਨ ਦੀ ਵਸੂਲੀ

03/19/2021 10:14:34 AM

ਹਰਿਆਣਾ (ਬਾਂਸਲ/ਪਾਂਡੇ)– ਹਰਿਆਣਾ ਵਿਧਾਨ ਸਭਾ ਬਜਟ ਸੈਸ਼ਨ ਦੇ ਆਖਰੀ ਦਿਨ ਵੀਰਵਾਰ ਨੂੰ ਯੂ. ਪੀ. ਦੀ ਯੋਗੀ ਸਰਕਾਰ ਦੀ ਤਰਜ਼ ’ਤੇ ਹਰਿਆਣਾ ਵਿਚ ਵੀ ਜਾਇਦਾਦ ਨੁਕਸਾਨ ਵਸੂਲੀ ਬਿਲ 2021 ਪਾਸ ਹੋ ਗਿਆ, ਜਿਸ ਵਿਚ ਕਿਸੇ ਵੀ ਅੰਦੋਲਨਕਾਰੀ ਵਲੋਂ ਜਾਇਦਾਦ ਨੂੰ ਪਹੁੰਚਾਏ ਗਏ ਨੁਕਸਾਨ ਵਸੂਲੀ ਦੀ ਵਿਵਸਥਾ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਸ ਬਿੱਲ ਦਾ ਕਿਸਾਨ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਬਿੱਲ ਪਹਿਲਾਂ ਤੋਂ ਤਿਆਰ ਕੀਤਾ ਜਾ ਰਿਹਾ ਸੀ। ਲਗਭਗ ਅੱਧੇ ਘੰਟੇ ਤੱਕ ਸੱਤਾ ਪੱਖ ਅਤੇ ਵਿਰੋਧੀ ਧਿਰ ਦਰਮਿਆਨ ਬਿੱਲ ਨੂੰ ਲੈ ਕੇ ਟਕਰਾਅ ਵਾਲੀ ਸਥਿਤੀ ਬਣੀ ਰਹੀ, ਜਿਥੇ ਬਿਲ ਪਾਸ ਕਰਨ ਦੌਰਾਨ ਕਾਂਗਰਸ ਮੈਂਬਰਾਂ ਨੇ ਸਪੀਕਰ ਦੀ ਵੈੱਲ ਵਿਚ ਜਾ ਕੇ ਬਿਲ ਦੀਆਂ ਕਾਪੀਆਂ ਲਹਿਰਾਉਂਦੇ ਹੋਏ ਨਾਅਰੇਬਾਜ਼ੀ ਅਤੇ ਹੰਗਾਮਾ ਕੀਤਾ।

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ਜਾਰੀ, ਕੁੰਡਲੀ ਸਰਹੱਦ 'ਤੇ ਕਿਸਾਨਾਂ ਲਈ ਟੀਕਾਕਰਨ ਸ਼ੁਰੂ

‘ਲੋਕਤੰਤਰ ਦਾ ਗਲ਼ਾ ਘੋਟਣ ਵਾਲਾ ਹੈ ਬਿੱਲ : ਹੁੱਡਾ’
ਜਾਇਦਾਦ ਨੁਕਸਾਨ ਵਸੂਲੀ ਬਿਲ ਨੂੰ ਲੈ ਕੇ ਕਾਂਗਰਸ ਨੇ ਸਦਨ ਤੋਂ ਲੈ ਕੇ ਸੜਕ ਤੱਕ ਰੋਸ ਪ੍ਰਗਟਾਇਆ। ਪੱਤਰਕਾਰਾਂ ਨਾਲ ਗੱਲਬਾਤ ਵਿਚ ਵਿਰੋਧੀ ਧਿਰ ਦੇ ਨੇਤਾ ਭੂਪਿੰਦਰ ਸਿੰਘ ਨੇ ਕਿਹਾ ਕਿ ਇਹ ਬਿਲ ਲੋਕਤੰਤਰ ਦਾ ਗਲਾ ਘੋਟਣ ਵਾਲਾ ਹੈ। ਸਰਕਾਰ ਨੂੰ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ। ਹੁੱਡਾ ਨੇ ਕਿਹਾ ਕਿ ਬਿੱਲ ’ਤੇ ਬਹਿਸ ਦੌਰਾਨ ਗ੍ਰਹਿ ਮੰਤਰੀ ਨੇ ਮੰਨਿਆ ਕਿ ਕਿਸਾਨ ਅੰਦੋਲਨ ਦੌਰਾਨ ਕੋਈ ਹਿੰਸਾ ਨਹੀਂ ਹੋਈ। ਇਸ ’ਤੇ ਵਿਰੋਧੀ ਧਿਰ ਦੇ ਨੇਤਾ ਨੇ ਸਰਕਾਰ ਤੋਂ ਪੁੱਛਿਆ ਕਿ ਜੇਕਰ ਖੁਦ ਗ੍ਰਹਿ ਮੰਤਰੀ ਅਜਿਹਾ ਮੰਨਦੇ ਹਨ ਤਾਂ ਸਰਕਾਰ ਕਿਉਂ ਲਗਾਤਾਰ ਨਿਰਦੋਸ਼ ਕਿਸਾਨਾਂ ’ਤੇ ਮੁਕੱਦਮੇ ਦਰਜ ਕਰ ਰਹੀ ਹੈ। ਸਰਕਾਰ ਨੂੰ ਕਿਸਾਨਾਂ ’ਤੇ ਦਰਜ ਤਮਾਮ ਮੁਕੱਦਮੇ ਵਾਪਸ ਲੈਣੇ ਚਾਹੀਦੇ ਹਨ।

PunjabKesari


DIsha

Content Editor

Related News