ਹਰਿਆਣਾ ਸੰਯੁਕਤ ਕਿਸਾਨ ਮੋਰਚਾ ਦਾ ਗਠਨ, ਗੁਰਨਾਮ ਸਿੰਘ ਚਢੂਨੀ ਬਣੇ ਪ੍ਰਧਾਨ

01/21/2021 2:21:58 PM

ਹਰਿਆਣਾ— ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ ਯਾਨੀ ਕਿ ਵੀਰਵਾਰ ਨੂੰ ਦਿੱਲੀ ਦੀ ਟਿਕਰੀ ਸਰਹੱਦ ’ਤੇ ਹਰਿਆਣਾ ਦੇ ਕਿਸਾਨ ਜਥੇਬੰਦੀਆਂ ਨੇ ਬੈਠਕ ਕੀਤੀ। ਇਸ ਬੈਠਕ ’ਚ ਵੱਡਾ ਫ਼ੈਸਲਾ ਲਿਆ ਗਿਆ, ਇਸ ਦੌਰਾਨ ਹਰਿਆਣਾ ਸੰਯੁਕਤ ਕਿਸਾਨ ਮੋਰਚਾ ਦਾ ਗਠਨ ਕੀਤਾ ਗਿਆ ਹੈ। ਇਸ ਮੋਰਚੇ ਦਾ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੂੰ ਬਣਾਇਆ ਗਿਆ ਹੈ। ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਪ੍ਰਧਾਨ ਹਨ।

ਟਿਕਰੀ ਸਰਹੱਦ ’ਤੇ ਇਸ ਮੌਕੇ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਕੱਲ੍ਹ ਜੋ ਸਰਕਾਰ ਦੀ ਨਵੀਂ ਤਜਵੀਜ਼ ਕਿਸਾਨਾਂ ਸਾਹਮਣੇ ਰੱਖੀ ਹੈ, ਜਿਸ ’ਚ ਡੇਢ ਸਾਲ ਲਈ ਕਾਨੂੰਨਾਂ ’ਤੇ ਰੋਕ ਲਾਉਣ ਦੀ ਗੱਲ ਆਖੀ ਗਈ ਸੀ। ਇਸ ’ਤੇ ਹਰਿਆਣਾ ਦੇ ਕਿਸਾਨ ਮੰਥਨ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਪ੍ਰਸਤਾਵ ’ਤੇ ਅੰਤਿਮ ਚਰਚਾ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ’ਚ ਹੋੋਵੇਗੀ, ਤਾਂ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੱਲ੍ਹ ਸਰਕਾਰ ਨਾਲ ਹੋਣ ਵਾਲੀ ਬੈਠਕ ’ਚ ਕੋਈ ਹੱਲ ਨਿਕਲਣ ਦੀ ਉਮੀਦ ਵੀ ਘੱਟ ਹੈ। ਬੈਠਕ ’ਚ ਗੱਲ ਘੱਟ, ਬਰੇਕ ਜ਼ਿਆਦਾ ਹੁੰਦੇ ਹਨ। ਚਢੂਨੀ ਨੇ ਇਹ ਵੀ ਕਿਹਾ 26 ਜਨਵਰੀ ਨੂੰ ਆਊਟਰ ਰਿੰਗ ਰੋਡ ’ਤੇ ਕਿਸਾਨ ਟਰੈਕਟਰ ਪਰੇਡ ਕੱਢਣਗੇ। ਇਹ ਟਰੈਕਟਰ ਪਰੇਡ ਬਹੁਤ ਸ਼ਾਨਦਾਰ ਹੋਵੇਗੀ, ਅੱਜ ਤੱਕ ਦੇ ਇਤਿਹਾਸ ਜੋ ਨਹੀਂ ਹੋਇਆ, ਇਸ ’ਚ ਵੱਡੀ ਗਿਣਤੀ ’ਚ ਕਿਸਾਨ ਹਿੱਸਾ ਲੈਣਗੇ। ਇਸ ਪਰੇਡ ’ਚ ਪਿੰਡ-ਪਿੰਡ ਤੋਂ ਕਿਸਾਨ ਅਤੇ ਬੀਬੀਆਂ ਸ਼ਾਮਲ ਹੋਣਗੀਆਂ। 


Tanu

Content Editor

Related News