ਹਰਿਆਣਾ: ਯੂ.ਪੀ ਸਰਹੱਦ 'ਤੇ ਬਦਮਾਸ਼ਾਂ ਦਾ ਆਤੰਕ, ਦੋ ਦੀ ਹੱਤਿਆ ਕਰਕੇ ਲੁਟਿਆ ਮੰਦਰ

Sunday, Aug 19, 2018 - 10:18 AM (IST)

ਹਰਿਆਣਾ: ਯੂ.ਪੀ ਸਰਹੱਦ 'ਤੇ ਬਦਮਾਸ਼ਾਂ ਦਾ ਆਤੰਕ, ਦੋ ਦੀ ਹੱਤਿਆ ਕਰਕੇ ਲੁਟਿਆ ਮੰਦਰ

ਕਰਨਾਲ—ਪ੍ਰਦੇਸ਼ 'ਚ ਬਦਮਾਸ਼ਾਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ, ਤਾਜਾ ਮਾਮਲਾ ਕਰਨਾਲ ਤੋਂ ਸਾਹਮਣੇ ਆਇਆ ਹੈ, ਇਸ ਵਾਰ ਬਦਮਾਸ਼ਾਂ ਨੇ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ, ਜਿੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਦੋ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਮੇਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਮੰਦਰ ਦੇ ਪੂਜਾਰੀ ਅਤੇ ਸੇਵਾਦਾਰ ਉੱਥੇ ਹੀ ਸਨ।

PunjabKesari
ਸੂਚਨਾ ਦੇ ਬਾਅਦ ਮੌਕੇ 'ਤੇ ਐੱਸ.ਪੀ. ਸੁਰੇਂਦਰ ਸਿੰਘ ਭੋਰੀਆ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ। ਉੱਥੇ ਜਾਂਚ ਦੇ ਦੌਰਾਨ ਪੁਲਸ ਨੇ ਮੌਕੇ ਤੇ ਇਕ ਸ਼ਰਾਬ ਦੀ ਬੋਤਲ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਸ ਵਲੋਂ ਜਾਂਚ ਜਾਰੀ ਹੈ।


Related News