HSCC ਦੀ ਫਰਜ਼ੀ ਵੈੱਬਸਾਈਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਮੁੱਖ ਸਾਜਿਸ਼ਕਰਤਾ ਗ੍ਰਿਫ਼ਤਾਰ

Saturday, Jun 07, 2025 - 10:22 AM (IST)

HSCC ਦੀ ਫਰਜ਼ੀ ਵੈੱਬਸਾਈਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਮੁੱਖ ਸਾਜਿਸ਼ਕਰਤਾ ਗ੍ਰਿਫ਼ਤਾਰ

ਚੰਡੀਗੜ੍ਹ- ਹਰਿਆਣਾ ਪੁਲਸ ਨੇ ਉਸ ਸਾਈਬਰ ਧੋਖਾਧੜੀ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐੱਚਐੱਸਐੱਸਸੀ) ਦੀ ਫਰਜ਼ੀ ਵੈੱਬਸਾਈਟ ਰਾਹੀਂ ਨੌਕਰੀ ਦੇ ਇਛੁੱਕ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਰਿਆਣਾ ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਸੁਮਿਤਾ ਮਿਸ਼ਰਾ ਨੇ ਕਿਹਾ ਕਿ ਮੁਲਜ਼ਮ ਵਿਅਕਤੀ ਆਪਣਾ ਜਾਅਲੀ ਪੋਰਟਲ ਚਲਾ ਰਿਹਾ ਸੀ। ਹਾਲਾਂਕਿ ਵਿਅਕਤੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਘਪਲੇ ਦੇ ਸਿਲਸਿਲੇ ਦੇ ਸਬੰਧ 'ਚ ਕੁੱਲ 6 ਲੋਕ ਇਸ ਸਮੇਂ ਪੁਲਸ ਹਿਰਾਸਤ 'ਚ ਹਨ, ਜਿਨ੍ਹਾਂ 'ਚ ਗੋਰਖਪੁਰ ਤੋਂ 4, ਕੁਰੂਕਸ਼ੇਤਰ ਤੋਂ 1 ਅਤੇ ਫਤਿਹਾਬਾਦ ਤੋਂ 1 ਸ਼ਾਮਲ ਹੈ। ਇਕ ਅਧਿਕਾਰਤ ਬਿਆਨ ਦੇ ਅਨੁਸਾਰ, ਘਪਲੇ ਰਾਹੀਂ ਲਗਭਗ 77 ਉਮੀਦਵਾਰਾਂ ਤੋਂ ਲਗਭਗ 22,530 ਰੁਪਏ ਦੀ ਧੋਖਾਧੜੀ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News