ਡਾਲਰਾਂ ਦੇ ਸੁਫ਼ਨੇ ਲਈ ਹਰਿਆਣਾ ਦੇ ਨੌਜਵਾਨਾਂ ਨੇ ਛੱਡੀ ਜ਼ਮੀਨ, ਡੌਂਕੀ ਲਾ ਪਹੁੰਚੇ ਅਮਰੀਕਾ

10/02/2023 12:50:36 PM

ਕਰਨਾਲ/ਕੁਰੂਕਸ਼ੇਤਰ- ਰੋੜ ਭਾਈਚਾਰੇ ਦੇ ਪ੍ਰਭਾਵ ਵਾਲੇ ਸ਼ਾਮਗੜ੍ਹ (ਕਰਨਾਲ) ਅਤੇ ਅਭਿਮਨਿਊਪੁਰ (ਕੁਰੂਕਸ਼ੇਤਰ) ਪਿੰਡਾਂ 'ਚ ਲਗਭਗ ਹਰ ਤੀਜੀ ਰਾਤ ਨੂੰ ਦੀਵਾਲੀ ਵਰਗਾ ਜਸ਼ਨ ਮਨਾਇਆ ਜਾਂਦਾ ਹੈ, ਪਟਾਕੇ ਚਲਾਏ ਜਾਂਦੇ ਹਨ ਅਤੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ। ਇੱਥੋਂ ਦੇ ਨੌਜਵਾਨ ਵਿਦੇਸ਼ 'ਚ ਕੂਚ ਕਰ ਗਏ ਹਨ। ਸ਼ਾਮਗੜ੍ਹ 'ਚ ਸਾਗਰ ਚੌਧਰੀ ਦੇ ਪਰਿਵਾਰ ਨੇ ਅਮਰੀਕਾ ਪੁੱਜਣ ਮਗਰੋਂ 75,000 ਰੁਪਏ ਦੇ ਪਟਾਕੇ ਚਲਾਏ। ਪਰਿਵਾਰ ਨੇ ਡੌਂਕੀ ਦੇ ਰਸਤਿਓਂ ਉਸ ਦੀ ਯਾਤਰਾ 'ਤੇ 55 ਲੱਖ ਰੁਪਏ ਖਰਚ ਕੀਤੇ। ਦਰਅਸਲ ਡੌਂਕੀ ਸ਼ਬਦ ਤਸਕਰਾਂ ਵਲੋਂ ਕਈ ਦੇਸ਼ਾਂ 'ਚ ਕਈ ਪੜਾਵਾਂ ਜ਼ਰੀਏ ਗੈਰ-ਕਾਨੂੰਨੀ  ਰੂਪ ਨਾਲ ਕਿਸੇ ਵਿਦਸ਼ੀ ਦੇਸ਼ 'ਚ ਐਂਟਰੀ ਕਰਨ ਲਈ ਵਰਤਿਆ ਜਾਂਦਾ ਹੈ। 

ਇਹ ਵੀ ਪੜ੍ਹੋ- ਹੱਸਦੇ-ਖੇਡਦੇ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ, TB ਨਾਲ ਹੋਈ ਮਾਂ ਦੀ ਮੌਤ, ਵਿਲਕਦੇ ਰਹਿ ਗਏ ਮਾਸੂਮ

ਸਾਹਿਲ ਦਾ ਕਹਿਣਾ ਹੈ ਕਿ ਮੇਰਾ ਛੋਟਾ ਭਰਾ ਸਾਗਰ (20) 17 ਅਗਸਤ ਨੂੰ ਰਵਾਨਾ ਹੋਇਆ ਅਤੇ 24 ਸਤੰਬਰ ਨੂੰ ਇਥੋਪੀਆ, ਦੱਖਣੀ ਕੋਰੀਆ, ਜਾਪਾਨ, ਮੈਕਸੀਕੋ ਅਤੇ ਅਲ-ਸਲਵਾਡੋਰ ਰਾਹੀਂ ਅਮਰੀਕਾ ਪਹੁੰਚਿਆ। ਉਸ ਦੇ ਦੋ ਚਾਚਿਆਂ ਅਤੇ ਕਈ ਚਚੇਰੇ ਭਰਾਵਾਂ ਨੇ ਵੀ ਇਹੀ ਰਸਤਾ ਅਪਣਾਇਆ। ਮੈਂ ਵੀ ਕਿਸੇ ਦਿਨ ਪਿੰਡ ਛੱਡ ਦਿਆਂਗਾ। 12ਵੀਂ ਜਮਾਤ ਤੱਕ ਪੜ੍ਹਣ ਤੋਂ ਬਾਅਦ ਸਾਗਰ ਆਪਣੇ ਪਿੰਡ ਦੇ ਹਰ ਦੂਜੇ ਨੌਜਵਾਨਾਂ ਵਾਂਗ ਵਿਦੇਸ਼ ਜਾਣ ਦੇ ਸੁਫ਼ਨੇ ਵੇਖਦਾ ਸੀ। ਸਾਡੇ ਪਰਿਵਾਰ ਕੋਲ ਸਿਰਫ਼ ਦੋ ਏਕੜ ਜ਼ਮੀਨ ਹੈ। ਇੱਥੇ ਕੋਈ ਨੌਕਰੀ ਨਹੀਂ ਹੈ। ਸਾਹਿਲ ਮੁਤਾਬਕ ਇਕ ਪ੍ਰਾਈਵੇਟ ਨੌਕਰੀ ਤੁਹਾਨੂੰ ਵੱਧ ਤੋਂ ਵੱਧ 12,000-15,000 ਰੁਪਏ ਦੇ ਸਕਦੀ ਹੈ।

PunjabKesari

ਇਹ ਵੀ ਪੜ੍ਹੋ- ਹੁਣ ਬੰਗਲਾਦੇਸ਼ੀ ਔਰਤ ਨੇ ਟੱਪੀ ਸਰਹੱਦ, 3 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਵਿਆਹ ਕਰਾਉਣ ਪੁੱਜੀ ਭਾਰਤ

ਹਾਲ ਹੀ ਦੇ ਸਾਲਾਂ 'ਚ ਸ਼ਾਮਗੜ੍ਹ ਦੇ ਕਰੀਬ 400-450 ਨੌਜਵਾਨ ਵਿਦੇਸ਼ ਗਏ ਹਨ। ਸਾਰੇ ਭਾਈਚਾਰਿਆਂ ਦੇ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ ਪਰ ਇਹ ਰੁਝਾਨ ਰੋੜ ਭਾਈਚਾਰੇ 'ਚ ਵਧੇਰੇ ਪ੍ਰਚਲਿਤ ਹੈ। ਸ਼ਾਮਗੜ੍ਹ ਦੇ ਸਾਬਕਾ ਸਰਪੰਚ ਬਾਲਕ੍ਰਿਸ਼ਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਨੌਜਵਾਨ 45-50 ਲੱਖ ਰੁਪਏ ਖਰਚ ਕਰ ਕੇ ਡੌਂਕੀ ਦਾ ਰਸਤਾ ਚੁਣਦੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਛੋਟੇ ਕਿਸਾਨ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਆਪਣੀ ਉਪਜਾਊ ਜ਼ਮੀਨ ਵੇਚ ਰਹੇ ਹਨ। ਬਾਲਕ੍ਰਿਸ਼ਨ ਨੇ ਅੱਗੇ ਕਿਹਾ ਕਿ ਇੱਥੋਂ ਤੱਕ ਕਿ ਏਜੰਟ ਵੀ ਜ਼ਮੀਨ ਖਰੀਦ ਰਹੇ ਹਨ। ਸ਼ਾਮਗੜ੍ਹ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਅਭਿਮਨਿਊਪੁਰ (ਅਮੀਨ) ਪਿੰਡ ਦੀ ਵੀ ਅਜਿਹੀ ਹੀ ਕਹਾਣੀ ਹੈ। ਝੋਨੇ ਦੇ ਖੇਤਾਂ ਨਾਲ ਘਿਰੇ ਇਸ ਨੇ ਸਾਲਾਂ ਦੌਰਾਨ ਵਾਲੀਬਾਲ ਦੇ ਕਈ ਖਿਡਾਰੀ ਪੈਦਾ ਕੀਤੇ ਹਨ ਪਰ ਨੌਜਵਾਨ ਹੁਣ ਡਾਲਰਾਂ ਦੇ ਸੁਫ਼ਨੇ ਦੇਖ ਰਹੇ ਹਨ। ਲਗਭਗ ਹਰ ਘਰ ਵਿਚ ਕੋਈ ਨਾ ਕੋਈ ਰਿਸ਼ਤੇਦਾਰ ਵਿਦੇਸ਼ 'ਚ ਕੰਮ ਕਰਦਾ ਹੈ।

ਇਹ ਵੀ ਪੜ੍ਹੋ-  ਸਵੱਛਤਾ ਮੁਹਿੰਮ: PM ਮੋਦੀ ਨੇ ਵੀ ਚੁੱਕਿਆ ਝਾੜੂ, ਪਾਰਕ 'ਚ ਕੀਤੀ ਸਾਫ਼-ਸਫਾਈ

ਵਾਲੀਬਾਲ ਅਕੈਡਮੀ ਚਲਾਉਣ ਵਾਲੇ ਯਸ਼ਪਾਲ ਆਰੀਆ ਕਹਿੰਦੇ ਹਨ ਕਿ ਮੇਰੀ ਖੇਡ ਅਕੈਡਮੀ 'ਚ 100 ਨੌਜਵਾਨ ਹੁੰਦੇ ਸਨ। ਫਿਰ ਕੋਵਿਡ ਲਾਕਡਾਊਨ ਆਇਆ। ਉਸ ਤੋਂ ਬਾਅਦ ਮੈਨੂੰ ਇਸ ਨੂੰ ਬੰਦ ਕਰਨਾ ਪਿਆ ਕਿਉਂਕਿ ਜ਼ਿਆਦਾਤਰ ਸਿਖਿਆਰਥੀ ਵਿਦੇਸ਼ ਚਲੇ ਗਏ ਸਨ। 32 ਏਕੜ ਜ਼ਮੀਨ ਵਾਲੇ ਕਿਸਾਨ ਦੇਸ਼ਰਾਜ (75) ਦੇ 6 ਪੋਤੇ ਹਨ। ਉਨ੍ਹਾਂ 'ਚੋਂ 5 ਹੁਣ ਵਿਦੇਸ਼ ਵਿਚ ਹਨ, ਜਿਨ੍ਹਾਂ 'ਚੋਂ ਤਿੰਨ ਡੌਂਕੀ ਲਾ  ਕੇ ਰਾਹੀਂ ਅਮਰੀਕਾ ਜਾ ਰਹੇ ਹਨ। 6ਵਾਂ, 12 ਸਾਲ ਦਾ ਉਹ ਵੀ ਅਮਰੀਕਾ 'ਚ ਸੈਟਲ ਹੋਣ ਦੀ ਇੱਛਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸਾਡਾ ਮੁੱਖ ਆਧਾਰ ਹੁੰਦਾ ਸੀ ਪਰ ਕਈ ਪੀੜ੍ਹੀਆਂ 'ਚ ਜ਼ਮੀਨ ਦੀ ਵੰਡ ਨੇ ਸਾਡੇ ਕੋਲ ਖੇਤੀ ਕਰਨ ਲਈ ਬਹੁਤ ਘੱਟ ਬਚਿਆ ਹੈ। ਬੇਰੋਜ਼ਗਾਰੀ ਦੀ ਭਰਮਾਰ ਹੈ। ਵਿਦੇਸ਼ਾਂ 'ਚ ਸਾਡੇ ਬੱਚੇ ਪੰਪਾਂ ਜਾਂ ਸਟੋਰਾਂ 'ਚ ਮਜ਼ਦੂਰੀ ਕਰਦੇ ਹਨ। ਪਹਿਲਾਂ ਉਹ ਪੈਸੇ ਭੇਜਦੇ ਸਨ ਪਰ ਹੁਣ ਉਹ ਉੱਥੇ ਸੈਟਲ ਹੋਣ ਲਈ ਬੱਚਤ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News