ਹਰਿਆਣਾ ਦੇ ਰੋਹਤਕ ''ਚ ਅਣਪਛਾਤੇ ਹਮਲਾਵਰਾਂ ਨੇ ਪਿੰਡ ਦੇ ਸਰਪੰਚ ਨੂੰ ਮਾਰੀ ਗੋਲੀ

Friday, Jul 17, 2020 - 04:32 PM (IST)

ਹਰਿਆਣਾ ਦੇ ਰੋਹਤਕ ''ਚ ਅਣਪਛਾਤੇ ਹਮਲਾਵਰਾਂ ਨੇ ਪਿੰਡ ਦੇ ਸਰਪੰਚ ਨੂੰ ਮਾਰੀ ਗੋਲੀ

ਰੋਹਤਕ- ਹਰਿਆਣਾ ਦੇ ਰੋਹਤਕ ਜ਼ਿਲ੍ਹੇ 'ਚ ਬੰਦੂਕਧਾਰੀ ਹਮਲਾਵਰਾਂ ਨੇ ਇਕ ਪਿੰਡ ਦੇ 75 ਸਾਲਾ ਸਰਪੰਚ ਦੀ ਉਨ੍ਹਾਂ ਘਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੋਹਤਕ ਦੇ ਚਿੜੀ ਪਿੰਡ ਦੇ ਸਰਪੰਚ ਬਾਲਕ੍ਰਿਸ਼ਨ ਦੇ ਘਰ ਮਿਲਣ ਦੇ ਬਹਾਨੇ ਮੋਟਰਸਾਈਕਲ ਸਵਾਰ ਕੁਝ ਅਣਪਛਾਤੇ ਹਮਲਾਵਰ ਆਏ। ਅੰਦਰ ਆਉਣ 'ਤੇ ਉਨ੍ਹਾਂ ਨੇ ਬਾਲਕ੍ਰਿਸ਼ਨ 'ਤੇ ਨੇੜਿਓਂ ਗੋਲੀ ਚੱਲਾ ਦਿੱਤੀ।

ਪੁਲਸ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਦਹੀਆ ਨੇ ਕਿਹਾ,''ਸਰਪੰਚ ਨੂੰ ਰੋਹਤਕ ਦੇ ਪੀ.ਜੀ.ਆਈ.ਐੱਮ.ਐੱਸ. ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ।'' ਦਹੀਆ ਨੇ ਕਿਹਾ ਕਿ ਇਸ ਮਾਮਲੇ 'ਚ ਪੁਲਸ ਜਲਦ ਹੀ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਪਰਾਧ ਦੇ ਪਿੱਛੇ ਦਾ ਮਕਸਦ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।


author

DIsha

Content Editor

Related News