BJP ਵਿਧਾਇਕ ਭਵਿਆ ਬਿਸ਼ਨੋਈ ਦੀ IAS ਮੰਗੇਤਰ ਦਾ ਬਦਲਿਆ ਕੈਡਰ, ਵਿਆਹ ਤੋਂ ਪਹਿਲਾਂ ਹਰਿਆਣਾ 'ਚ ਹੋਵੇਗੀ ਸ਼ਿਫਟ

Saturday, Sep 30, 2023 - 11:04 AM (IST)

BJP ਵਿਧਾਇਕ ਭਵਿਆ ਬਿਸ਼ਨੋਈ ਦੀ IAS ਮੰਗੇਤਰ ਦਾ ਬਦਲਿਆ ਕੈਡਰ, ਵਿਆਹ ਤੋਂ ਪਹਿਲਾਂ ਹਰਿਆਣਾ 'ਚ ਹੋਵੇਗੀ ਸ਼ਿਫਟ

ਹਰਿਆਣਾ- ਹਰਿਆਣਾ ਸਰਕਾਰ ਜਲਦ ਇਕ ਹੋਰ IAS ਅਫ਼ਸਰ ਮਿਲਣ ਵਾਲਾ ਹੈ। ਇਹ ਅਫ਼ਸਰ ਇਕ ਮਹਿਲਾ ਅਧਿਕਾਰੀ ਹੈ। ਇਹ IAS ਅਫ਼ਸਰ ਆਦਮਪੁਰ ਤੋਂ ਵਿਧਾਇਕ ਭਵਿਆ ਬਿਸ਼ਨੋਈ ਦੀ ਮੰਗੇਤਰ ਹੋਵੇਗੀ। ਦਰਅਸਲ ਹਰਿਆਣਾ ਸਰਕਾਰ ਨੇ ਸਿੱਕਮ ਕੈਡਰ ਦੀ IAS ਪਰੀ ਬਿਸ਼ਨੋਈ ਨੂੰ ਹਰਿਆਣਾ ਕੈਡਰ ਦੇਣ ਲਈ ਐੱਨ. ਓ. ਸੀ. ਜਾਰੀ ਕਰ ਦਿੱਤੀ ਹੈ। ਹੁਣ ਪਰੀ ਬਿਸ਼ਨੋਈ ਹਰਿਆਣਾ 'ਚ ਸ਼ਿਫਟ ਹੋਵੇਗੀ। ਪਰੀ ਦੀ ਭਾਜਪਾ ਵਿਧਾਇਕ ਭਵਿਯਾ ਨਾਲ ਮਈ ਵਿਚ ਕੁੜਮਾਈ ਹੋਈ ਸੀ। ਪਰੀ 2020 ਦੀ IAS ਅਫ਼ਸਰ ਹੈ। UPSC ਦੀ ਪ੍ਰੀਖਿਆ 'ਚ ਉਨ੍ਹਾਂ ਦਾ ਦੇਸ਼ 'ਚ 30ਵਾਂ ਸਥਾਨ ਆਇਆ ਸੀ। ਪਰੀ ਬਿਸ਼ਨੋਈ ਦਾ ਜਨਮ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਪਿੰਡ ਕਾਕੜਾ 'ਚ ਹੋਇਆ। ਪਰੀ ਦੀ ਮਾਂ ਸੁਸ਼ੀਲਾ ਬਿਸ਼ਨੋਈ ਇਸ ਸਮੇਂ ਜੀ. ਆਰ. ਪੀ 'ਚ ਪੁਲਸ ਅਧਿਕਾਰੀ ਵਜੋਂ ਕੰਮ ਕਰ ਰਹੀ ਹੈ। ਉਸ ਦੇ ਪਿਤਾ ਮਨੀਰਾਮ ਬਿਸ਼ਨੋਈ ਇਕ ਵਕੀਲ ਹਨ।

ਇਹ ਵੀ ਪੜ੍ਹੋ-  ਹੱਸਦੇ-ਖੇਡਦੇ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ, TB ਨਾਲ ਹੋਈ ਮਾਂ ਦੀ ਮੌਤ, ਬਿਖਲਦੇ ਰਹਿ ਗਏ ਮਾਸੂਮ

PunjabKesari

ਪਰੀ ਨੇ ਮਾਤਾ-ਪਿਤਾ ਦੀ ਦੇਖਭਾਲ ਲਈ ਕੇਂਦਰ ਨੂੰ ਦਿੱਤੀ ਸੀ ਅਰਜ਼ੀ

ਦਰਅਸਲ ਪਰੀ ਬਿਸ਼ਨੋਈ ਨੇ ਕੇਂਦਰ ਸਰਕਾਰ ਨੂੰ ਅਰਜ਼ੀ ਦਿੱਤੀ ਸੀ ਕਿ ਉਹ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਨਾ ਚਾਹੁੰਦੀ ਹੈ, ਇਸ ਲਈ ਉਸ ਨੂੰ ਸਿੱਕਮ ਕੈਡਰ ਤੋਂ ਹਰਿਆਣਾ ਕੈਡਰ ਵਿਚ ਬਦਲਿਆ ਜਾਵੇ। ਕੇਂਦਰ ਸਰਕਾਰ ਨੇ ਇਸ ਲਈ ਹਰਿਆਣਾ ਸਰਕਾਰ ਤੋਂ NOC ਮੰਗੀ ਸੀ। ਪਰੀ ਦੀ NOC ਨੂੰ ਮੁੱਖ ਮੰਤਰੀ ਦੀ ਮਨਜ਼ੂਰੀ ਮਿਲਣ ਮਗਰੋਂ ਹੁਣ ਇਸ ਨੂੰ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਦਾ ਸਿੱਕਮ ਕੈਂਡਰ ਬਦਲ ਕੇ ਹਰਿਆਣਾ ਕੈਡਰ ਹੋ ਜਾਵੇਗਾ।

ਇਹ ਵੀ ਪੜ੍ਹੋ- ਅਯੁੱਧਿਆ 'ਚ ਸੂਰਜ ਦੀਆਂ ਕਿਰਨਾਂ ਨਾਲ ਹੋਵੇਗਾ ਰਾਮਲੱਲਾ ਦਾ ਅਭਿਸ਼ੇਕ, ਦਰਸ਼ਨ ਕਰ ਸਕਣਗੇ ਲੱਖਾਂ ਭਗਤ

PunjabKesari

ਆਪਣੀ ਪ੍ਰਤਿਭਾ ਦੇ ਬਲਬੂਤੇ ਪਾਸ ਕੀਤੀ UPSC ਦੀ ਪ੍ਰੀਖਿਆ

ਦੱਸ ਦੇਈਏ ਕਿ ਮਹਿਲਾ IAS ਅਧਿਕਾਰੀ ਪਰੀ ਬਿਸ਼ਨੋਈ ਨੇ ਸਖ਼ਤ ਮਿਹਨਤ ਅਤੇ ਆਪਣੀ ਪ੍ਰਤਿਭਾ ਦੇ ਬਲਬੂਤੇ UPSC ਦੀ ਪ੍ਰੀਖਿਆ ਪਾਸ ਕੀਤੀ ਹੈ। IAS ਬਣਨ ਦਾ ਸੁਫ਼ਨਾ ਪੂਰਾ ਕੀਤਾ। IAS ਅਧਿਕਾਰੀ ਪਰੀ ਬਿਸ਼ਨੋਈ ਨੇ ਆਪਣੀ ਸਕੂਲੀ ਪੜ੍ਹਾਈ ਸੇਂਟ ਮੈਰੀਜ ਕਾਨਵੈਂਟ ਸਕੂਲ, ਅਜਮੇਰ ਸ਼ਹਿਰ ਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਗ੍ਰੈਜੂਏਸ਼ਨ ਲਈ ਦਿੱਲੀ ਯੂਨੀਵਰਸਿਟੀ ਦੇ ਇੰਦਰਪ੍ਰਸਥ ਕਾਲਜ ਫਾਰ ਵੂਮੈਨ 'ਚ ਦਾਖ਼ਲਾ ਲਿਆ। ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਪਰੀ ਨੇ MDS ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ 'ਚ ਪੋਸਟ-ਗ੍ਰੈਜੂਏਟ ਡਿਗਰੀ ਲਈ। ਪਰੀ ਬਿਸ਼ਨੋਈ ਨੇ ਆਪਣੀ ਤੀਜੀ ਕੋਸ਼ਿਸ਼ 'ਚ ਜਨਰਲ ਵਰਗ 'ਚ 30ਵਾਂ ਸਥਾਨ ਹਾਸਲ ਕਰਕੇ ਇਹ ਮੁਕਾਮ ਹਾਸਲ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News