ਹਰਿਆਣਾ: ਅਪਰਾਧਾਂ ''ਤੇ ਰੋਕ ਲਗਾਉਣ ''ਚ ਸਫਲ ਰਹੀ ਸੂਬਾ ਪੁਲਸ

07/23/2019 6:06:46 PM

ਚੰਡੀਗੜ੍ਹ—ਹਰਿਆਣਾ 'ਚ ਅਪਰਾਧਾਂ 'ਤੇ ਰੋਕ ਲਗਾਉਣ 'ਚ ਸੂਬਾ ਪੁਲਸ ਪ੍ਰਸ਼ਾਸਨ ਕਾਫੀ ਸਫਲ ਰਿਹਾ ਹੈ। ਦੋਸ਼ੀਆਂ 'ਤੇ ਕੀਤੀ ਗਈ ਸਖਤ ਕਾਰਵਾਈ ਕਾਰਨ ਸਾਲ 2019 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 'ਚ ਅਪਰਾਧਾਂ ਦੀ ਗਿਣਤੀ 'ਚ 7.88 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਇਨ੍ਹਾਂ ਅਪਰਾਧਾਂ 'ਚ ਅਗਵਾ ਕਰਨ ਦੇ ਮਾਮਲਿਆਂ 'ਚ 25 ਫੀਸਦੀ ਕਮੀ ਆਈ ਹੈ ਅਤੇ ਹੱਤਿਆਂ ਦੇ ਮਾਮਲਿਆਂ ਨੂੰ ਵੀ ਕੰਟੋਲ ਕੀਤਾ ਗਿਆ ਹੈ।

ਹਰਿਆਣਾ ਪੁਲਸ ਡਾਇਰੈਕਟਰ ਮਨੋਜ ਯਾਦਵ ਨੇ ਦੱਸਿਆ ਹੈ ਕਿ ਜਨਵਰੀ ਤੋਂ ਜੂਨ 2019 ਵਿਚਾਲੇ ਹੱਤਿਆ ਦੇ ਯਤਨ, ਅਗਵਾ, ਡਕੈਤੀ, ਹਮਲਾ, ਕੁੱਟ-ਮਾਰ, ਦੰਗੇ, ਚੋਰੀ ਅਤੇ ਸੜਕ ਹਾਦਸਿਆਂ ਆਦਿ ਹਾਦਸਿਆਂ ਨੂੰ ਮਿਲਾ ਕੇ ਕੁੱਲ 23,834 ਮਾਮਲੇ ਦਰਜ ਕੀਤੇ ਗਏ ਜਦਕਿ 2018 'ਚ ਇਸ ਮਿਆਦ ਦੌਰਾਨ 25,874 ਮਾਮਲੇ ਸਾਹਮਣੇ ਆਏ ਸਨ। ਉਨ੍ਹਾਂ ਨੇ ਕਿਹਾ ਕਿ ਤੁਲਨਾਤਮਕ ਅੰਕੜਿਆ ਮੁਤਾਬਕ ਇਸ ਸਾਲ ਪਹਿਲੇ 6 ਮਹੀਨਿਆਂ 'ਚ ਹੱਤਿਆ ਕਰਨ ਦੇ ਯਤਨਾਂ ਸੰਬੰਧੀ ਮਾਮਲੇ ਪਿਛਲੇ ਸਾਲ ਦੇ 454 ਤੋਂ ਘੱਟ ਕੇ 448 ਦਰਜ ਕੀਤੇ ਗਏ ਹਨ ਅਤੇ ਅਗਵਾ ਦੇ ਮਾਮਲਿਆਂ ਦੀ ਗਿਣਤੀ 2,648 ਤੋਂ ਘੱਟ ਹੋ ਕੇ 1,968 ਰਹਿ ਗਈ ਹੈ। ਦੰਗਿਆਂ ਵਰਗੇ ਅਪਰਾਧਾਂ 'ਚ ਵੀ 5.31 ਫੀਸਦੀ ਗਿਰਾਵਚ ਦਰਜ ਕੀਤੀ ਗਈ ਹੈ। 

ਸਾਲ 2019 ਦੇ ਪਹਿਲੇ 6 ਮਹੀਨਿਆਂ ਦੌਰਾਨ 2,582 ਮਾਮਲਿਆਂ ਦੇ ਮੁਤਾਬਲੇ 'ਚ ਪਿਛਲੇ ਸਾਲ ਜੂਨ 2018 ਤੱਕ 2,727 ਮਾਮਲੇ ਦਰਜ ਕੀਤੇ ਗਏ ਹਨ। ਜੇਕਰ ਗੱਲ ਕਰੀਏ ਸਨੈਚਿੰਗ ਦੇ ਮਾਮਲਿਆਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਮਤਲਬ ਕਿ ਪਿਛਲੇ ਸਾਲ 1,283 ਤੋਂ ਘੱਟ ਹੋ ਕੇ 1,038 ਮਾਮਲੇ ਰਹਿ ਗਏ ਹਨ। ਇਸ ਸਾਲ ਜੂਨ ਤੱਕ ਡਕੈਤੀ ਦੇ 76 ਮਾਮਲੇ ਸਾਹਮਣੇ ਆਏ ਅਤੇ ਪਿਛਲੇ ਸਾਲ 87 ਮਾਮਲੇ ਸੀ। 

ਡੀ. ਜੀ. ਪੀ. ਨੇ ਪੁਲਸ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਧਾਰਾ 304 (ਲਾਪਰਵਾਹੀ ਕਾਰਨ ਮੌਤ) ਦੇ ਤਹਿਤ, ਇਸ ਸਾਲ ਜੂਨ ਤੱਕ 104 ਮਾਮਲੇ ਦਰਜ ਕੀਤੇ ਗਏ ਅਤੇ ਪਿਛਲੇ ਸਾਲ 119 ਮਾਮਲੇ ਦਰ ਹੋਏ। ਇਸ ਸਮੇਂ ਦੌਰਾਨ ਸਰਕਾਰੀ ਕਰਮਚਾਰੀਆਂ 'ਤੇ ਹਮਲਿਆਂ ਦੀ ਵੀ ਕਮੀ ਆਈ ਹੈ ਜੋ ਕਿ 495 ਤੋਂ ਘੱਟ ਹੋ ਕੇ 376 ਰਹਿ ਗਈ ਹੈ। ਪਿਛਲੇ ਸਾਲ ਦਰਜ ਕੀਤੇ ਗਏ 6,132 ਮਾਮਲਿਆਂ ਦੇ ਮੁਕਾਬਲੇ ਇਸ ਸਾਲ ਜੂਨ 2019 ਤੱਕ ਸੜਕ ਹਾਦਸਿਆਂ ਦੇ ਕੁੱਲ 5,774 ਮਾਮਲੇ ਦਰਜ ਹੋਏ ਹਨ।

ਸ੍ਰੀ ਯਾਦਵ ਨੇ ਕਿਹਾ ਹੈ ਕਿ ਜੂਨ 2019 'ਚ ਡਕੈਤੀ, ਸਨੈਚਿੰਗ ਅਤੇ ਚੋਰੀ ਵਰਗੇ ਸੰਪੱਤੀ ਦੇ ਖਿਲਾਫ ਅਪਰਾਧਾਂ ਦੇ ਮਾਮਲਿਆਂ 'ਚ ਪਿਛਲੇ ਸਾਲ ਦੇ ਮੁਕਾਬਲੇ ਕਮੀ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ 'ਚ ਪੁਲਸ ਗਸ਼ਤ 'ਚ ਵਾਧਾ ਕਰਕੇ ਚਿਤਾਵਨੀ ਬਣਾਈ ਰੱਖਦੇ ਹੋਏ ਅਪਰਾਧਾਂ ਦੀ ਰੋਕਥਾਮ ਅਤੇ ਕੰਟਰੋਲ ਲਈ ਸਾਰੇ ਯਤਨਾਂ ਕੀਤੇ ਜਾ ਰਹੇ ਹਨ। ਹਰਿਆਣਾ ਪੁਲਸ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਦੇ ਨਾਲ ਸਖਤ ਕਾਰਵਾਈ ਵੀ ਜਾਰੀ ਰੱਖੀ ਗਈ ਹੈ। 


Iqbalkaur

Content Editor

Related News