ਪੁਲਸ ਮੈਡਲ ਨਾਲ ਸਨਮਾਨਤ ਹੋਣਗੇ ਹਰਿਆਣਾ ਪੁਲਸ ਦੇ 14 ਅਧਿਕਾਰੀ ਅਤੇ ਜਵਾਨ
Saturday, Aug 14, 2021 - 06:27 PM (IST)

ਹਰਿਆਣਾ— ਆਜ਼ਾਦੀ ਦਿਹਾੜਾ 2021 ਮੌਕੇ ਹਰਿਆਣਾ ਪੁਲਸ ਦੇ 14 ਅਧਿਕਾਰੀਆਂ ਅਤੇ ਜਵਾਨਾਂ ਨੂੰ ਵੀਰਤਾ ਲਈ ਪੁਲਸ ਮੈਡਲ, ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਸ ਮੈਡਲ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਪੁਲਸ ਮੈਡਲ ਨਾਲ ਸਨਮਾਨਤ ਕਰਨ ਲਈ ਚੁਣਿਆ ਗਿਆ ਹੈ। ਹਰਿਆਣਾ ਪੁਲਸ ਦੇ ਦੋ ਪੁਲਸ ਮੁਲਾਜ਼ਮਾਂ ਨੂੰ ਵੀਰਤਾ ਲਈ ਪੁਲਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ। ਇਕ ਅਧਿਕਾਰੀ ਨੂੰ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਸ ਮੈਡਲ ਜਦਕਿ 11 ਹੋਰ ਪੁਲਸ ਅਧਿਕਾਰੀਆਂ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਪੁਲਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ।
ਵੀਰਤਾ ਲਈ ਪੁਲਸ ਮੈਡਲ ਨਾਲ ਸਨਮਾਨਤ ਹੋਣ ਵਾਲਿਆਂ ਵਿਚ ਰਾਕੇਸ਼ ਕੁਮਾਰ ਏ. ਐੱਸ. ਆਈ. ਅਤੇ ਪਵਨ ਕੁਮਾਰ ਕਾਂਸਟੇਬਲ ਸ਼ਾਮਲ ਹਨ। ਡਾ. ਸੀ. ਐੱਸ. ਰਾਵ, ਵਧੀਕ ਪੁਲਸ ਡਾਇਰੈਕਟਰ ਜਨਰਲ ਹਰਿਆਣਾ ਪੁਲਸ ਅਕਾਦਮੀ ਮਧੂਬਨ ਨੂੰ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਸ ਮੈਡਲ ਨਾਲ ਸਨਮਾਨਤ ਕਰਨ ਲਈ ਚੁਣਿਆ ਗਿਆ ਹੈ।