ਪੁਲਸ ਇੰਸਪੈਕਟਰ ਨੇ ਆਪਣੇ 2 ਬੇਟਿਆਂ ਨੂੰ ਮਾਰੀ ਗੋਲੀ, ਇਕ ਦੀ ਮੌਤ
Monday, Apr 20, 2020 - 11:27 AM (IST)

ਕੈਥਲ- ਹਰਿਆਣਾ ਦੇ ਕੈਥਲ ਜ਼ਿਲੇ ਦੀ ਪੁਲਸ ਲਾਈਨ 'ਚ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਸਤਵੀਰ ਨਾਂ ਦੇ ਇਕ ਵਿਅਕਤੀ ਨੇ ਆਪਣੇ 2 ਬੇਟਿਆਂ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਇਕ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਵਿਚ-ਬਚਾਅ ਲਈ ਆਈਆਂ ਦੋਵੇਂ ਨੂੰਹਾਂ ਵੀ ਜ਼ਖਮੀ ਹੋ ਗਈਆਂ। ਜ਼ਖਮੀ ਬੇਟੇ ਅਤੇ ਦੋਵੇਂ ਨੂੰਹਾਂ ਨੂੰ ਗੰਭੀਰ ਹਾਲਤ 'ਚ ਰੋਹਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ। ਉੱਥੇ ਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪੁਲਸ ਇੰਸਪੈਕਟਰ ਮੌਕੇ 'ਤੇ ਫਰਾਰ ਹੋ ਗਿਆ।
ਦੋਵੇਂ ਨੂੰਹਾਂ ਵੀ ਹੋਈਆਂ ਜ਼ਖਮੀ
ਜਾਣਕਾਰੀ ਅਨੁਸਾਰ ਦੇਰ ਰਾਤ ਲਗਭਗ 12 ਵਜੇ ਇੰਸਪੈਕਟਰ ਦਾ ਕਿਸੇ ਗੱਲ ਨੂੰ ਲੈ ਕੇ ਬੇਟਿਆਂ ਨਾਲ ਵਿਵਾਦ ਹੋ ਗਿਆ। ਵਿਵਾਦ ਇੰਨਾ ਵਧ ਗਿਆ ਕਿ ਇੰਸਪੈਕਟਰ ਨੇ ਆਪਣੀ ਲਾਇਸੈਂਸੀ ਰਿਵਾਲਵਰ ਕੱਢ ਲਈ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ 'ਚ ਇਕ ਬੇਟੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਦੋਵੇਂ ਨੂੰਹਾਂ ਵੀ ਪਹੁੰਚ ਗਈਆ। ਵਿਚ-ਬਚਾਅ ਦੌਰਾਨ ਉਨਾਂ ਦੋਹਾਂ ਨੇ ਛੱਤ ਤੋਂ ਛਾਲ ਮਾਰ ਦਿੱਤੀ। ਜਿਸ ਨਾਲ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ।
ਘਰੇਲੂ ਕਲੇਸ਼ ਕਾਰਨ ਵਧਿਆ ਮਾਮਲਾ
ਦੋਸ਼ੀ ਪੁਲਸ ਇੰਸਪੈਕਟਰ ਕੁਆਰਟਰ 'ਚ ਰਹਿੰਦਾ ਸੀ। ਉਸ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰੀ। ਥਾਣਾ ਸਿਵਲ ਲਾਈਨ ਦੇ ਪ੍ਰਹਿਲਾਦ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨਾਂ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਲੈਣ ਲੀ ਉਹ ਰੋਹਤਕ ਪੀ.ਜੀ.ਆਈ. ਜਾ ਰਹੇ ਹਨ। ਇਸ ਤੋਂ ਬਾਅਦ ਹੀ ਪਤਾ ਲੱਗਸਕੇਗਾ ਕਿ ਇੰਸਪੈਕਟਰ ਨੇ ਅਜਿਹਾ ਕਦਮ ਕਿਉਂ ਚੁਕਿਆ। ਸ਼ੁਰੂਆਤੀ ਜਾਂਚ 'ਚ ਇਹ ਮਾਮਲਾ ਘਰੇਲੂ ਕਲੇਸ਼ ਦਾ ਦੱਸਿਆ ਜਾ ਰਿਹਾ ਹੈ।
ਦੋਸ਼ੀ ਇੰਸਪੈਕਟਰ ਦੀ ਭਾਲ ਸ਼ੁਰੂ
ਉੱਥੇ ਹੀ ਪੁਲਸ ਨੇ ਦੋਸ਼ੀ ਇੰਸਪੈਕਟਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਪੁਲਸ ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਉੱਥੇ ਹੀ ਪੁਲਸ ਇਹ ਪਤਾ ਲਗਾਉਣ 'ਚ ਵੀ ਜੁਟੀ ਹੈ ਕਿ ਆਖਰ ਉਸ ਨੇ ਇਹ ਕਦਮ ਕਿਉਂ ਚੁਕਿਆ। ਜ਼ਖਮੀਆਂ ਦੇ ਬਿਆਨ ਤੋਂ ਬਾਅਦ ਹੀ ਪੂਰੀ ਹਕੀਕਤ ਸਾਹਮਣੇ ਆ ਸਕੇਗੀ।