ਜਿਨ੍ਹਾਂ ਨੂੰ ਆਪਣੇ ਦਾਦੇ ਦਾ ਨਾਂ ਤੇ ਧਰਮ ਦਾ ਨਹੀਂ ਪਤਾ ਉਹ ਕੀ ਜਾਣਨ ਹਿੰਦੂ ਧਰਮ : ਵਿੱਜ

Wednesday, Jan 01, 2020 - 11:34 AM (IST)

ਜਿਨ੍ਹਾਂ ਨੂੰ ਆਪਣੇ ਦਾਦੇ ਦਾ ਨਾਂ ਤੇ ਧਰਮ ਦਾ ਨਹੀਂ ਪਤਾ ਉਹ ਕੀ ਜਾਣਨ ਹਿੰਦੂ ਧਰਮ : ਵਿੱਜ

ਚੰਡੀਗੜ੍ਹ(ਪਾਂਡੇ)–ਹਰਿਆਣਾ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੂੰ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਭਗਵਾ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਕਰੜੇ ਹੱਥੀਂ ਲਿਆ ਹੈ। ਵਿੱਜ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਹਿੰਦੂ ਧਰਮ ਦਾ ਕੀ ਪਤਾ ਹੋਵੇਗਾ, ਜਿਸ ਨੂੰ ਆਪਣੇ ਦਾਦੇ ਦੇ ਧਰਮ ਅਤੇ ਨਾਂ ਦਾ ਨਹੀਂ ਪਤਾ? ਕਦੇ ਵੀ ਪ੍ਰਿਯੰਕਾ ਨੇ ਆਪਣੇ ਦਾਦੇ ਦਾ ਜਨਮਦਿਨ ਨਹੀਂ ਮਨਾਇਆ ਅਤੇ ਨਾ ਹੀ ਆਪਣੇ ਦਾਦੇ ਦਾ ਨਾਂ ਤੱਕ ਲਿਆ ਤਾਂ ਉਹ ਹਿੰਦੂ ਧਰਮ ਬਾਰੇ ਕੀ ਜਾਣਦੇ ਹਨ?

ਦੱਸ ਦੇਈਏ ਕਿ ਮੰਗਲਵਾਰ ਨੂੰ ਗੱਲਬਾਤ ਦੌਰਾਨ ਵਿਜ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਇਹ ਬਿਆਨ ਦੇਣ 'ਤੇ ਕਿਹਾ ਕਿ ਇਸ ਵਾਰ ਦਿੱਲੀ 'ਚ 25 ਫੀਸਦੀ ਪ੍ਰਦੂਸ਼ਣ ਘੱਟ ਕਰਨ 'ਚ ਸਫਲ ਹੋਏ ਪਰ ਪਲਟਵਾਰ ਕੇਜਰੀਵਾਲ ਦੇ ਬਿਆਨ ਤੋਂ ਇਹ ਸਾਬਿਤ ਹੁੰਦਾ ਹੈ ਕਿ ਦਿੱਲੀ 'ਚ ਪਹਿਲਾਂ ਤੋਂ ਹੀ ਪ੍ਰਦੂਸ਼ਣ ਹੋ ਰਿਹਾ ਸੀ ਅਤੇ ਉਹ ਬਿਨਾਂ ਕਾਰਨ ਹੀ ਹਰਿਆਣਾ ਅਤੇ ਪੰਜਾਬ 'ਤੇ ਦੋਸ਼ ਲਗਾਉਂਦੇ ਰਹੇ ਹਨ। ਵਿੱਜ ਨੇ ਦੱਸਿਆ ਹੈ ਕਿ ਇਹ ਸੱਚ ਹੈ ਕਿ ਹਰਿਆਣਾ-ਪੰਜਾਬ 'ਚ ਪਰਾਲੀ ਸੜ੍ਹਦੀ ਹੈ, ਜੋ ਕਿ ਨਹੀਂ ਸੜਨੀ ਚਾਹੀਦੀ, ਜਿਸ ਦੇ ਲਈ ਅਸੀਂ ਉਪਰਾਲੇ ਵੀ ਕਰ ਰਹੇ ਹਾਂ ਪਰ ਪਰਾਲੀ ਤਾਂ ਸਿਰਫ 15 ਦਿਨ ਹੀ ਸੜ੍ਹਦੀ ਹੈ ਪਰ ਦਿੱਲੀ ਦਾ ਵਾਤਾਵਰਨ ਤਾਂ ਸਾਰਾ ਸਾਲ ਹੀ ਖਰਾਬ ਰਹਿੰਦਾ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੈ। ਵਿੱਜ ਨੇ ਇਸ ਦਾ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੇਜਰੀਵਾਲ ਨੂੰ ਦੇਖਣਾ ਚਾਹੀਦਾ ਹੈ ਕਿ ਪੂਰਾ ਸਾਲ ਦਿੱਲੀ ਦਾ ਵਾਤਾਵਰਨ ਕਿਉ ਖਰਾਬ ਰਹਿੰਦਾ ਹੈ।


author

Iqbalkaur

Content Editor

Related News