ਮਨੋਹਰ ਖੱਟੜ ਨੇ ਗੁਰੂਗ੍ਰਾਮ ''ਚ ਮੰਦਰ ਦੇ ਮੁੜ ਨਿਰਮਾਣ ਕੰਮ ਲਈ ਰੱਖਿਆ ਨੀਂਹ ਪੱਥਰ

Saturday, Apr 10, 2021 - 09:53 AM (IST)

ਮਨੋਹਰ ਖੱਟੜ ਨੇ ਗੁਰੂਗ੍ਰਾਮ ''ਚ ਮੰਦਰ ਦੇ ਮੁੜ ਨਿਰਮਾਣ ਕੰਮ ਲਈ ਰੱਖਿਆ ਨੀਂਹ ਪੱਥਰ

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਦੇ ਪ੍ਰਸਿੱਧ ਸ਼ੀਤਲਾ ਮਾਤਾ ਮੰਦਰ ਦੇ ਮੁੜ ਨਿਰਮਾਣ ਕੰਮ ਲਈ ਨੀਂਹ ਪੱਥਰ ਰੱਖਿਆ। ਇਕ ਅਧਿਕਾਰਤ ਬਿਆਨ ਅਨੁਸਾਰ ਮੰਦਰ ਦੀ ਨਵੀਂ ਇਮਾਰਤ ਦਾ ਨਿਰਮਾਣ ਲੜੀਵਾਰ ਤਰੀਕੇ ਨਾਲ ਹੋਵੇਗਾ।

PunjabKesari11.5 ਏਕੜ 'ਚ ਬਣਨ ਵਾਲੀ ਇਸ ਇਮਾਰਤ 'ਤੇ ਕਰੀਬ 200 ਕਰੋੜ ਰੁਪਏ ਦਾ ਖਰਚ ਆਏਗਾ। ਇਸ ਮੌਕੇ ਮੁੱਖ ਮੰਤਰੀ ਨੇ ਯੱਗ 'ਚ ਵੀ ਹਿੱਸਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਸ਼ਰਧਾਲੂ ਮੰਦਰ ਦੀ ਇਮਾਰਤ ਦੇ ਵਿਸਥਾਰ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 200 ਕਰੋੜ ਦੀ ਲਾਗਤ ਨਾਲ ਇਹ ਇਮਾਰਤ 3 ਪੜਾਵਾਂ 'ਚ ਪੂਰੀ ਹੋਵੇਗੀ। ਨਵੀਂ ਇਮਾਰਤ ਦੇ ਕੰਪਲੈਕਸ 'ਚ 5 ਲੱਖ ਸ਼ਰਧਾਲੂਆਂ ਲਈ ਪੂਰਾ ਸਥਾਨ ਉਪਲੱਬਧ ਹੋਵੇਗਾ।


author

DIsha

Content Editor

Related News