ਕੋਰੋਨਾ ਆਫ਼ਤ ਦਰਮਿਆਨ ਖੱਟੜ ਦਾ ਬਿਆਨ- 'ਜਿਸ ਦੀ ਮੌਤ ਹੋ ਗਈ, ਸਾਡੇ ਰੌਲਾ ਪਾਉਣ ਨਾਲ ਜਿਉਂਦਾ ਨਹੀਂ ਹੋਵੇਗਾ'

Tuesday, Apr 27, 2021 - 05:40 PM (IST)

ਕੋਰੋਨਾ ਆਫ਼ਤ ਦਰਮਿਆਨ ਖੱਟੜ ਦਾ ਬਿਆਨ- 'ਜਿਸ ਦੀ ਮੌਤ ਹੋ ਗਈ, ਸਾਡੇ ਰੌਲਾ ਪਾਉਣ ਨਾਲ ਜਿਉਂਦਾ ਨਹੀਂ ਹੋਵੇਗਾ'

ਹਰਿਆਣਾ- ਹਰਿਆਣਾ ਸਰਕਾਰ 'ਤੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਲੁਕਾਉਣ ਦੇ ਦੋਸ਼ਾਂ 'ਤੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ,''ਇਹ ਸਮਾਂ ਅੰਕੜਿਆਂ 'ਤੇ ਧਿਆਨ ਦੇਣ ਦਾ ਨਹੀਂ, ਹੁਣ ਜਿਸ ਦੀ ਮੌਤ ਹੋ ਗਈ ਹੈ, ਉਹ ਸਾਡੇ ਰੌਲਾ ਪਾਉਣ ਨਾਲ ਜਿਊਂਦਾ ਨਹੀਂ ਹੋਵੇਗਾ।'' ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡਾ ਪੂਰਾ ਧਿਆਨ ਇਸ ਗੱਲ 'ਤੇ ਹੋਣਾ ਚਾਹੀਦਾ ਹੈ ਕਿ ਕਿਵੇਂ ਮਰੀਜ਼ਾਂ ਤੱਕ ਸਿਹਤ ਸਹੂਲਤਾਂ ਪਹੁੰਚਾਈਆਂ ਜਾਣ। ਅਸੀਂ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ 'ਤੇ ਪੂਰਾ ਧਿਆਨ ਦੇ ਰਹੇ ਹਾਂ।

 

ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਸੂਬੇ 'ਚ ਮੈਡੀਕਲ ਆਕਸੀਜਨ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਨਤਾ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ 'ਤੇ ਧਿਆਨ ਦੇ ਰਹੇ ਹਾਂ। ਉਨ੍ਹਾਂ ਨੇ ਸੂਬੇ 'ਚ ਕੋਰੋਨਾ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਰੋਹਤਕ, ਪਾਨੀਪਤ, ਫਰੀਦਾਬਾਦ ਦਾ ਦੌਰਾ ਵੀ ਕੀਤਾ। ਰੇਵਾੜੀ, ਗੁਰੂਗ੍ਰਾਮ ਅਤੇ ਹਿਸਾਰ 'ਚ ਆਕਸੀਜਨ ਦੀ ਘਾਟ ਕਾਰਨ ਹੋਈ ਲੋਕਾਂ ਦੀ ਮੌਤ 'ਤੇ ਉਨ੍ਹਾਂ ਕਿਹਾ ਕਿ ਹਿਸਾਰ ਜਾਂ ਕਿਸੇ ਹੋਰ ਜਗ੍ਹਾ ਆਕਸੀਜਨ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਮਾਮਲੇ 'ਚ ਮੈਜਿਸਟਰੇਟ ਤੋਂ ਜਾਂਚ ਕਰਵਾਉਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਵੈਕਸੀਨ ਲਗਾਉਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਤਸਵੀਰ, ਇਕ ਐਂਬੂਲੈਂਸ 'ਚ ਲਿਜਾਈਆਂ ਗਈਆਂ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News