ਦੇਸ਼ ਦੀ ਪਹਿਲੀ ਏਅਰ ਟੈਕਸੀ ਸਰਵਿਸ ਦੀ ਸ਼ੁਰੂਆਤ, CM ਖੱਟੜ ਨੇ ਕੀਤਾ ਉਦਘਾਟਨ
Thursday, Jan 14, 2021 - 02:28 PM (IST)
ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੇਂਦਰ ਸਰਕਾਰ ਦੀ 'ਉਡਾਣ' ਯੋਜਨਾ ਦੇ ਅਧੀਨ ਚੰਡੀਗੜ੍ਹ ਹਵਾਈ ਅੱਡੇ ਤੋਂ ਹਵਾਈ ਟੈਕਸੀ ਸੇਵਾਵਾਂ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਮਨੋਹਰ ਖੱਟੜ ਨੇ ਕਿਹਾ ਕਿ ਦੇਸ਼ 'ਚ ਪਹਿਲੀ ਵਾਰ, ਹਵਾਈ ਟੈਕਸੀ ਦੇ ਰੂਪ 'ਚ ਇਕ ਛੋਟੇ ਜਹਾਜ਼ ਦਾ ਇਸਤੇਮਾਲ ਸੇਵਾਵਾਂ ਲਈ ਕੀਤਾ ਜਾ ਰਿਹਾ ਹੈ। ਖੱਟੜ ਨੇ ਕਿਹਾ ਕਿ ਦੂਜੇ ਪੜਾਅ 'ਚ ਹਿਸਾਰ ਤੋਂ ਦੇਹਰਾਦੂਨ ਲਈ ਸੇਵਾਵਾਂ 18 ਜਨਵਰੀ ਨੂੰ ਸ਼ੁਰੂ ਕੀਤੀਆਂ ਜਾਣਗੀਆਂ। ਤੀਜੇ ਪੜਾਅ 'ਚ ਚੰਡੀਗੜ੍ਹ ਤੋਂ ਦੇਹਰਾਦੂਨ ਅਤੇ ਹਿਸਾਰ ਤੋਂ ਧਰਮਸ਼ਾਲਾ ਤੱਕ ਦੇ 2 ਹੋਰ ਮਾਰਗਾਂ ਨੂੰ 23 ਜਨਵਰੀ ਨੂੰ ਜੋੜਿਆ ਜਾਵੇਗਾ।
ਇਹ ਵੀ ਪੜ੍ਹੋ : ਬੰਬ ਨਕਾਰਾ ਕਰਨ ਲਈ ਭਾਰਤੀ ਫ਼ੌਜ ਦੇ ਕੈਪਟਨ ਨੇ ਤਿਆਰ ਕੀਤਾ ਖ਼ਾਸ ਯੰਤਰ
ਇਸ ਏਅਰ ਟੈਕਸੀ 'ਚ ਪਾਇਲਟ ਸਮੇਤ 4 ਲੋਕ ਸਵਾਰ ਹੋ ਸਕਣਗੇ। ਇਹ ਸਫ਼ਰ 45 ਮਿੰਟ ਦਾ ਹੋਵੇਗਾ। ਏਅਰ ਟੈਕਸੀ ਨੂੰ ਪ੍ਰਾਈਵੇਟ ਟੈਕਸੀ ਦੇ ਤੌਰ 'ਤੇ ਬੁੱਕ ਕੀਤਾ ਜਾ ਸਕੇਗਾ। ਇਸ ਦੇ ਰੇਟ ਵੱਖ ਹੋਣਗੇ। ਚੰਡੀਗੜ੍ਹ ਤੋਂ ਹਿਸਾਰ ਲਈ 1755 ਰੁਪਏ ਏਅਰ ਟੈਕਸੀ ਦੇ ਦੇਣੇ ਹੋਣਗੇ। ਇਹ ਟੈਕਸੀ ਆਨਲਾਈਨ ਬੁਕਿੰਗ ਰਾਹੀਂ ਹੀ ਚਲੇਗੀ।
ਨੋਟ : ਦੇਸ਼ ਦੀ ਪਹਿਲੀ ਏਅਰ ਟੈਕਸੀ ਸਰਵਿਸ ਦੀ ਸ਼ੁਰੂਆਤ ਬਾਰੇ ਕੀ ਹੈ ਤੁਹਾਡੀ ਰਾਏ