ਹਰਿਆਣਾ ਭਾਜਪਾ ਨੇ ਕੈਬਨਿਟ ਮੰਤਰੀਆਂ 'ਤੇ ਦਾਅ ਖੇਡਣ ਦੀ ਬਦਲੀ ਰਣਨੀਤੀ: ਬਰਵਾਲਾ

Sunday, Mar 31, 2019 - 12:50 PM (IST)

ਹਰਿਆਣਾ ਭਾਜਪਾ ਨੇ ਕੈਬਨਿਟ ਮੰਤਰੀਆਂ 'ਤੇ ਦਾਅ ਖੇਡਣ ਦੀ ਬਦਲੀ ਰਣਨੀਤੀ: ਬਰਵਾਲਾ

ਚੰਡੀਗੜ੍ਹ-ਹਰਿਆਣਾ 'ਚ ਲੋਕ ਸਭਾ ਚੋਣਾਂ ਦੀਆਂ ਸਾਰੀਆਂ 10 ਸੀਟਾਂ 'ਤੇ ਨਜਰ ਟਿਕਾਈ ਭਾਜਪਾ ਨੇ ਚੋਣ ਕਿਲ੍ਹਾਂ ਫਤਹਿ ਕਰਨ ਲਈ ਕੈਬਨਿਟ ਮੰਤਰੀਆਂ ਨੂੰ ਟਿਕਟ ਦੇਣ ਦੀ ਰਣਨੀਤੀ ਬਦਲੀ ਹੈ। ਪਾਰਟੀ ਚੋਣਾਂਵੀ ਸਮਰ 'ਚ ਕੈਬਨਿਟ ਦੇ ਵੱਡੇ ਨੇਤਾਵਾਂ ਦੀ ਬਜਾਏ ਸਥਾਨਿਕ ਦਿੱਗਜ਼ਾਂ 'ਤੇ ਦਾਅ ਖੇਡੇਗੀ। ਪਾਰਟੀ ਹਾਈਕਮਾਨ ਅਗਲੇ ਹਫਤੇ ਉਮੀਦਵਾਰਾਂ ਦੀ ਇੱਕ ਲਿਸਟ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ। ਸ਼ਨੀਵਾਰ ਨੂੰ ਪਾਰਟੀ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਧਾਨ ਸੁਭਾਸ਼ ਬਰਵਾਲਾ ਨੇ ਕਾਫੀ ਚਰਚਾ 'ਤੇ ਵਿਰਾਮ ਲਗਾਉਂਦੇ ਹੋਏ ਸਾਫ ਕਿਹਾ ਹੈ ਕਿ ਅਸੀਂ ਕਿਸੇ ਵਿਸ਼ੇਸ਼ ਮੰਤਰੀ ਦਾ ਲੋਕ ਸਭਾ ਚੋਣ ਲੜਨ ਬਾਰੇ ਐਲਾਨ ਨਹੀਂ ਕਰ ਰਹੇ। ਸੂਬੇ 'ਚ ਪਾਰਟੀ ਹੁਣ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ 'ਚ ਨਹੀਂ ਉਤਾਰੇਗੀ।

ਭਾਜਪਾ ਇੱਕ ਪਾਸੇ ਫਰੀਦਾਬਾਦ ਅਤੇ ਗੁਰੂਗ੍ਰਾਮ ਦੇ ਉਮੀਦਵਾਰ ਫਾਈਨਲ ਕਰ ਚੁੱਕੀ ਹੈ। ਫਰੀਦਾਬਾਦ 'ਚ ਕੇਂਦਰੀ ਸੂਬਾ ਮੰਤਰੀ ਕ੍ਰਿਸ਼ਣ ਪਾਲ ਗੁੱਜਰ ਅਤੇ ਗੁਰੂਗ੍ਰਾਮ 'ਚ ਕੇਂਦਰੀ ਸੂਬਾ ਮੰਤਰੀ ਰਾਵ ਇੰਦਰਜੀਤ ਦਾ ਚੋਣ ਮੈਦਾਨ 'ਚ ਉਤਾਰਨਾ ਤੈਅ ਹੈ। ਪਾਰਟੀ ਪਹਿਲਾਂ ਸੂਬਾ ਸਰਕਾਰ 'ਚ ਮੰਤਰੀ ਪ੍ਰੋ. ਰਾਮ ਬਿਲਾਸ ਸ਼ਰਮਾ, ਓਮ ਪ੍ਰਕਾਸ਼ ਧਨਖੜ, ਕੈਪਟਨ ਅਭਿਮਨਿਯੂ ਅਤੇ ਅਨਿਲ ਵਿਜ 'ਤੇ ਦਾਅ ਖੇਡਣ ਦਾ ਵਿਚਾਰ ਕਰ ਰਹੀ ਸੀ ਪਰ ਹੁਣ ਇਸ ਨੂੰ ਬਦਲ ਦਿੱਤਾ ਗਿਆ ਹੈ। ਕੇਂਦਰੀ ਲੀਡਰਸ਼ਿਪ ਨੂੰ ਭੇਜੇ ਗਏ ਸੰਭਾਵਿਤ ਉਮੀਦਵਾਰਾਂ ਦੀ ਪੈਨਲ 'ਚ ਕਿਸੇ ਕੈਬਨਿਟ ਮੰਤਰੀ ਦਾ ਨਾਂ ਨਹੀਂ ਹੈ।


author

Iqbalkaur

Content Editor

Related News