ਭਾਰਤ ਮਾਂ ਦੀ ਰੱਖਿਆ ਕਰਦੇ ਹੋਏ ਹਰਿਆਣਾ ਦਾ ਲਾਲ ਸ਼ਹੀਦ, ਘਰ ਦਾ ਇਕਲੌਤਾ ਚਿਰਾਗ ਸੀ ਸੱਤਪਾਲ
Monday, Aug 17, 2020 - 03:12 PM (IST)
ਅਗਰੋਹਾ- ਹਰਿਆਣਾ ਦੇ ਅਗਰੋਹਾ ਦੇ ਸਾਧਾਰਨ ਕਿਸਾਨ ਪਰਿਵਾਰ 'ਚ ਜਨਮੇ ਭਾਰਤੀ ਫੌਜ ਦੇ ਜਵਾਨ ਸੱਤਪਾਲ ਭਾਕਰ (30) ਨੇ ਭਾਰਤ ਮਾਂ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਿਆ। ਸ਼ਹੀਦ ਸੱਤਪਾਲ ਭਾਕਰ ਦੀ ਮ੍ਰਿਤਕ ਦੇਹ ਮੰਗਲਵਾਰ ਸਵੇਰੇ ਅਗਰੋਹਾ ਲਿਆਂਦੀ ਜਾਵੇਗੀ, ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 10 ਸਾਲ ਪਹਿਲਾਂ ਸੱਤਪਾਲ ਭਾਕਰ ਭਾਰਤੀ ਫੌਜ 'ਚ ਭਰਤੀ ਹੋਏ ਸਨ। 3 ਸਾਲਾਂ ਤੋਂ ਉਨ੍ਹਾਂ ਦੀ ਪੋਸਟਿੰਗ ਲੇਹ ਲੱਦਾਖ 'ਚ ਸੀ। ਜਿੱਥੇ ਭਾਰਤ ਮਾਂ ਦੀ ਰੱਖਿਆ ਕਰਦੇ ਹੋਏ ਸੱਤਪਾਲ ਨੇ ਆਪਣੀ ਜਾਨ ਤਿਆਗ ਦਿੱਤੀ।
ਪਰਿਵਾਰ ਵਾਲਿਆਂ ਅਨੁਸਾਰ ਉਹ ਪਰਿਵਾਰ ਦਾ ਇਕਲੌਤਾ ਚਿਰਾਗ ਸੀ। ਸੱਤਪਾਲ ਵਿਆਹਿਆ ਸੀ, ਉਸ ਦੀਆਂ 2 ਧੀਆਂ ਅਤੇ 2 ਭੈਣਾਂ ਵੀ ਹਨ। ਸੱਤਪਾਲ ਦੇ ਸ਼ਹੀਦ ਹੋਣ ਦੀ ਸੂਚਨਾ ਜਿਵੇਂ ਹੀ ਮਿਲੀ ਤਾਂ ਪਿੰਡ 'ਚ ਮਾਹੌਲ ਗਮਗੀਨ ਹੋ ਗਿਆ। ਉਨ੍ਹਾਂ ਦੇ ਘਰ ਲੋਕਾਂ ਦੀ ਭੀੜ ਲੱਗ ਗਈ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸ਼ਹੀਦ ਸੱਤਪਾਲ ਭਾਕਰ ਦੀ ਮ੍ਰਿਤਕ ਦੇਹ ਮੰਗਲਵਾਰ ਸਵੇਰੇ ਪਿੰਡ ਲਿਆਂਦੀ ਜਾਵੇਗੀ।