ਹਰਿਆਣਾ ’ਚ ਵਾਪਰਿਆ ਵੱਡਾ ਹਾਦਸਾ, ਪਹਾੜ ਖਿਸਕਣ ਨਾਲ ਦਰਜਨਾਂ ਵਾਹਨਾਂ ਸਮੇਤ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

Saturday, Jan 01, 2022 - 01:55 PM (IST)

ਹਰਿਆਣਾ ’ਚ ਵਾਪਰਿਆ ਵੱਡਾ ਹਾਦਸਾ, ਪਹਾੜ ਖਿਸਕਣ ਨਾਲ ਦਰਜਨਾਂ ਵਾਹਨਾਂ ਸਮੇਤ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਭਿਵਾਨੀ (ਵਾਰਤਾ)— ਹਰਿਆਣਾ ’ਚ ਨਵੇਂ ਸਾਲ ਮੌਕੇ ਵੱਡਾ ਹਾਦਸਾ ਵਾਪਰ ਗਿਆ ਹੈ। ਹਰਿਆਣਾ ’ਚ ਭਿਵਾਨੀ ਜ਼ਿਲ੍ਹੇ ਦੇ ਡਾਡਮ ਵਿਚ ਮਾਈਨਿੰਗ ਆਪਰੇਸ਼ਨ ਦੌਰਾਨ ਪਹਾੜ ਦਾ ਇਕ ਵੱਡਾ ਹਿੱਸਾ ਖਿਸਕਣ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਿਸਾਰ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਕੁਝ ਹੋਰ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। ਓਧਰ ਤਹਿਸੀਲਦਾਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਮਲਬੇ ਹੇਠੋਂ ਤਿੰਨ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਮਿ੍ਰਤਕ ਛੱਤੀਸਗੜ੍ਹ ਅਤੇ ਰਾਜਸਥਾਨ ਦੇ ਮਜ਼ਦੂਰ ਹਨ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਮਚੀ ਭੱਜ-ਦੌੜ; 12 ਦੀ ਮੌਤ, ਇਨ੍ਹਾਂ ਨੰਬਰਾਂ ’ਤੇ ਕਾਲ ਕਰ ਕੇ ਲਓ ਆਪਣਿਆਂ ਦੀ ਜਾਣਕਾਰੀ

PunjabKesari

ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ 15 ਤੋਂ 20 ਲੋਕ ਦੱਬੇ ਹੋ ਸਕਦੇ ਹਨ। ਪ੍ਰਸ਼ਾਸਨਿਕ ਅਮਲਾ ਰਾਹਤ ਕੰਮਾਂ ਵਿਚ ਜੁੱਟਿਆ ਹੋਇਆ ਹੈ। ਘਟਨਾ ਵਾਲੀ ਥਾਂ ’ਤੇ ਮੀਡੀਆ ਕਰਮੀ ਅਤੇ ਆਮ ਲੋਕਾਂ ਦੇ ਜਾਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਮੌਕੇ ’ਤੇ ਖੇਤੀ ਮੰਤਰੀ ਜੇ. ਪੀ. ਦਲਾਲ ਅਤੇ ਐੱਸ. ਪੀ. ਅਜੀਤ ਸਿੰਘ ਸ਼ੇਖ਼ਾਵਤ ਨੇ ਘਟਨਾ ਦਾ ਜਾਇਜ਼ਾ ਲਿਆ। ਹਾਦਸਾ ਸਵਰੇ 8 ਵਜੇ ਹੋਇਆ, ਜਦੋਂ ਮਾਈਨਿੰਗ ਆਪਰੇਸ਼ਨ ਦੌਰਾਨ ਪਹਾੜ ਦਾ ਇਕ ਹਿੱਸਾ ਖਿਸਕ ਗਿਆ। ਜਿਸ ਨਾਲ ਉੱਥੇ ਖੜੀਆਂ ਕਈ ਫੋਕਲੈਂਡ ਮਸ਼ੀਨਾਂ ਅਤੇ ਡੰਪਰ ਦੱਬੇ ਗਏ। ਫ਼ਿਲਹਾਲ ਹੁਣ ਤੱਕ ਪਹਾੜ ਖਿਸਕਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਈਨਿੰਗ ਖੇਤਰ ਦੋਹਾਂ ਪਾਸਿਓ ਜੰਗਲੀ ਖੇਤਰ ਨਾਲ ਘਿਰਿਆ ਹੋਇਆ ਹੈ। ਦੱਸ ਦੇਈਏ ਕਿ ਤੋਸ਼ਾਮ ਦੇ ਖਾਨਕ ਅਤੇ ਡਾਡਮ ’ਚ ਪਹਾੜ ਮਾਈਨਿੰਗ ਕੰਮ ਹੁੰਦਾ ਹੈ। ਪ੍ਰਦੂਸ਼ਣ ਦੇ ਚੱਲਦੇ 2 ਮਹੀਨੇ ਪਹਿਲਾਂ ਮਾਈਨਿੰਗ ਕੰਮ ’ਤੇ ਰੋਕ ਲਾਈ ਗਈ ਸੀ। ਐੱਨ. ਜੀ. ਟੀ. ਨੇ ਵੀਰਵਾਰ ਨੂੰ ਹੀ ਮਾਈਨਿੰਗ ਕੰਮ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਸੀ। ਸ਼ੁੱਕਰਵਾਰ ਨੂੰ ਹੀ ਮਾਈਨਿੰਗ ਦਾ ਕੰਮ ਸ਼ੁਰੂ ਹੋਇਆ ਸੀ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਵਾਪਰੀ ਭੱਜ-ਦੌੜ ਦੀ ਘਟਨਾ ਬਾਰੇ ਜੰਮੂ-ਕਸ਼ਮੀਰ ਦੇ DGP ਦਾ ਬਿਆਨ ਆਇਆ ਸਾਹਮਣੇ

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿਚ ਹਨ। ਉਨ੍ਹਾਂ ਨੇ ਟਵੀਟ ਕੀਤਾ, ‘‘ਭਿਵਾਨੀ ਦੇ ਡਾਡਮ ਮਾਈਨਿੰਗ ਖੇਤਰ ਵਿਚ ਪਹਾੜ ਖਿਸਕਣ ਦੀ ਘਟਨਾ ਤੋਂ ਦੁਖੀ ਹਾਂ। ਮੈਂ ਲਗਾਤਾਰ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿਚ ਹਾਂ, ਤਾਂ ਕਿ ਤੇਜ਼ੀ ਨਾਲ ਬਚਾਅ ਮੁਹਿੰਮ ਯਕੀਨੀ ਕੀਤੀ ਜਾ ਸਕੇ ਅਤੇ ਜ਼ਖਮੀਆਂ ਨੂੰ ਤੁਰੰਤ ਮਦਦ ਕੀਤੀ ਜਾ ਸਕੇ

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਵਾਪਰੀ ਭੱਜ-ਦੌੜ ਦੀ ਘਟਨਾ: ਮ੍ਰਿਤਕਾਂ ’ਚੋਂ 8 ਲੋਕਾਂ ਦੀ ਹੋਈ ਪਛਾਣ


author

Tanu

Content Editor

Related News