ਸੋਚ ਨੂੰ ਸਲਾਮ! IAS ਅਧਿਕਾਰੀ ਪ੍ਰਭਜੋਤ ਸਿੰਘ ਸਾਇੰਸ ਦੇ ਵਿਦਿਆਰਥੀਆਂ ਲਈ ਬਣੇ ਫ਼ਰਿਸ਼ਤਾ
Monday, Jul 25, 2022 - 12:28 PM (IST)
ਚੰਡੀਗੜ੍ਹ– ਆਮ ਤੌਰ ’ਤੇ ਤੁਸੀਂ IAS ਅਧਿਕਾਰੀਆਂ ਨੂੰ ਫਾਈਲਾਂ ’ਚ ਉੱਲਝੇ ਹੋਏ ਵੇਖਿਆ ਹੋਵੇਗਾ ਪਰ ਹਰਿਆਣਾ ਦੇ ਇਕ IAS ਅਧਿਕਾਰੀ ਅਜਿਹੇ ਵੀ ਹਨ, ਜੋ ਆਪਣੇ ਦਫ਼ਤਰੀ ਕੰਮ ਮਗਰੋਂ ਸਮਾਂ ਕੱਢ ਕੇ ਬੱਚਿਆਂ ਨੂੰ ਪੜ੍ਹਾਉਂਦੇ ਹਨ। ਉਹ ਨਾ ਸਿਰਫ਼ ਬੱਚਿਆਂ ਨੂੰ ਪੜ੍ਹਾਉਂਦੇ ਹਨ ਸਗੋਂ ਉਨ੍ਹਾਂ ਨੂੰ ਇਮਤਿਹਾਨਾਂ ਲਈ ਉਤਸ਼ਾਹਿਤ ਕਰਨ ਵਾਲੀ ਸਪੀਚ ਵੀ ਦਿੰਦੇ ਹਨ। ਅਸੀਂ ਗੱਲ ਕਰ ਰਹੇ ਹਾਂ IAS ਪ੍ਰਭਜੋਤ ਸਿੰਘ ਦੀ, ਜੋ ਕਿ ਇਸਰੋ ’ਚ ਵਿਗਿਆਨੀ ਵੀ ਰਹਿ ਚੁੱਕੇ ਹਨ। ਸਾਲ 2010 ਬੈਚ ਦੇ IAS ਅਧਿਕਾਰੀ, 35 ਸਾਲਾ ਪ੍ਰਭਜੋਤ ਸਿੰਘ ਰਾਸ਼ਟਰੀ ਸਿਹਤ ਮਿਸ਼ਨ, ਹਰਿਆਣਾ ਦੇ ਮੈਨੇਜਿੰਗ ਡਾਇਰੈਕਟਰ ਹਨ।
ਇਹ ਵੀ ਪੜ੍ਹੋ- ਨੀਰਜ ਚੋਪੜਾ ਦੀ ਜਿੱਤ ਦੇ ਜਸ਼ਨ ’ਚ ਡੁੱਬਿਆ ਪੂਰਾ ਪਿੰਡ, ਬੀਬੀਆਂ ਨੇ ਨੱਚ-ਗਾ ਕੇ ਮਨਾਈ ਖੁਸ਼ੀ
ਵਿਦਿਆਰਥੀ ਨੂੰ ਇੰਝ ਪੜ੍ਹਾਉਂਦੇ ਹਨ
ਦਫ਼ਤਰੀ ਕੰਮਕਾਜ ਮਗਰੋਂ ਜਿਵੇਂ ਹੀ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਤਾਂ ਉਹ 11ਵੀਂ ਅਤੇ 12ਵੀਂ ਦੇ ਸਾਇੰਸ ਵਿਸ਼ੇ ਦੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੇ ਸਭ ਤੋਂ ਵੱਡੇ ਪਲੇਟਫਾਰਮ ਯੂ-ਟਿਊਬ ਜ਼ਰੀਏ ਮੁਫ਼ਤ ਕੋਚਿੰਗ ਕਰਾਉਂਦੇ ਹਨ। ਜਿਸ ਲਈ ਉਨ੍ਹਾਂ ਨੇ ਯੂ-ਟਿਊਬ ’ਤੇ ‘ਪੀ. ਸੀ. ਐੱਮ. ਕੰਸਪਟਸ ਮੋਟੀਵੇਸ਼ਨਲ ਟਾਕਸ’ (PCM Concepts Motivational Talks) ਨਾਂ ਤੋਂ ਚੈਨਲ ਬਣਿਆ ਹੈ। ਇਸ ਚੈਨਲ ਜ਼ਰੀਏ ਉਹ ਫਿਜੀਕਲ ਅਤੇ ਮੈਥਸ ਦੇ ਇਕ-ਇਕ ਵਿਸ਼ੇ ਨੂੰ ਪੂਰੇ ਵਿਸਥਾਰ ਨਾਲ ਕਲੀਅਰ ਕਰ ਕੇ ਅਪਲੋਡ ਕਰਦੇ ਹਨ। ਪ੍ਰਭਜੋਤ ਸਿੰਘ ਦਾ ਕਹਿਣਾ ਹੈ ਕਿ ਮੈਂ ਲੁਧਿਆਣਾ ਦੇ ਇਕ ਪੰਜਾਬੀ ਮਾਧਿਅਮ ਵਾਲੇ ਸਕੂਲ ’ਚ ਪੜ੍ਹਿਆ ਸੀ। ਮੈਂ ਇਕ ਅਜਿਹਾ ਪਲੇਟਫਾਰਮ ਚਾਹੁੰਦਾ ਸੀ, ਜਿੱਥੇ ਵਿਦਿਆਰਥੀਆਂ ਨੂੰ ਆਸਾਨ ਭਾਸ਼ਾ ’ਚ ਵਿਗਿਆਨ ਪੜ੍ਹਾਇਆ ਜਾ ਸਕੇ। ਇਸ ਲਈ ਮੈਂ ਹਿੰਦੀ ਭਾਸ਼ਾ ਨੂੰ ਪੇਂਡੂ ਖੇਤਰਾਂ ਸਮੇਤ ਇਸਦੀ ਵਿਆਪਕ ਪਹੁੰਚ ਯਕੀਨੀ ਬਣਾਉਣ ਲਈ ਚੁਣਿਆ ਹੈ।
ਇਹ ਵੀ ਪੜ੍ਹੋ- ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣੀ ਦ੍ਰੌਪਦੀ ਮੁਰਮੂ, 15ਵੀਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਪੰਜਾਬੀ ਮਾਧਿਆਮ ਵਾਲੇ ਸਕੂਲ ’ਚ ਪੜ੍ਹੇ ਪ੍ਰਭਜੋਤ-
ਮੈਂ ਪੰਜਾਬੀ ਮਾਧਿਅਮ ਵਾਲੇ ਸਕੂਲ ਵਿਚ ਪੜ੍ਹਦਾ ਸੀ। 10ਵੀਂ ਜਮਾਤ ਤੋਂ 11ਵੀਂ ਜਮਾਤ ਤੱਕ ਮੇਰੇ ਲਈ ਔਖਾ ਸੀ, ਕਿਉਂਕਿ ਮੈਂ ਵਿਗਿਆਨ ਦੀ ਪੜ੍ਹਾਈ ਕਰਨ ਲਈ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਗਿਆ ਸੀ। ਮੈਂ ਡਿਕਸ਼ਨਰੀ ਵਿਚ ਨਵੇਂ ਅੰਗਰੇਜ਼ੀ ਸ਼ਬਦਾਂ ਦੇ ਅਰਥ ਲੱਭਣ ਵਿਚ 4-5 ਮਹੀਨੇ ਲੱਗਾ ਦਿੱਤੇ। ਫਿਰ ਵੀ ਮੈਂ ਕੁਝ ਅਜਿਹੇ ਵਿਦਿਆਰਥੀ ਦੇਖੇ ਜੋ ਉੱਥੇ ਸਾਇੰਸ ਸਟ੍ਰੀਮ ਵਿਚ ਨਹੀਂ ਲੈ ਸਕੇ। ਇਸ ਲਈ ਮੈਂ ਹਮੇਸ਼ਾ ਮਹਿਸੂਸ ਕੀਤਾ ਕਿ ਭਾਸ਼ਾ ਵਿਗਿਆਨ ਦੀ ਧਾਰਾ ਨੂੰ ਅੱਗੇ ਵਧਾਉਣ ਵਿਚ ਰੁਕਾਵਟ ਨਹੀਂ ਹੋਣੀ ਚਾਹੀਦੀ।
ਕਿਵੇਂ ਆਇਆ ਬੱਚਿਆਂ ਨੂੰ ਪੜ੍ਹਾਉਣ ਦਾ ਵਿਚਾਰ-
ਪ੍ਰਭਜੋਤ ਸਿੰਘ ਮੁਤਾਬਕ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਕਾਫੀ ਸ਼ੌਂਕ ਹੈ ਅਤੇ ਉਹ ਆਪਣੀ ਜ਼ਿੰਦਗੀ ’ਚ ਕਿਸੇ ਨਾ ਕਿਸੇ ਚੁਣੌਤੀ ਨੂੰ ਨਾਲ ਲੈ ਕੇ ਚੱਲਦੇ ਹਨ, ਤਾਂ ਕਿ ਉਨ੍ਹਾਂ ਦੀ ਕਾਰਜਸ਼ੈਲੀ ਦੇ ਨਾਲ-ਨਾਲ ਜਜ਼ਬੇ ’ਚ ਵੀ ਨਿਖਾਰ ਆਏ। ਬਸ ਕਿਤਾਬਾਂ ਪੜ੍ਹਨ ਦੇ ਇਸੇ ਸ਼ੌਂਕ ਤੋਂ ਉਨ੍ਹਾਂ ਦੇ ਮਨ ’ਚ ਵਿਚਾਰ ਆਇਆ ਕਿ ਕਿਉਂ ਨਾ ਕਿਤਾਬਾਂ ਤੋਂ ਲਏ ਗਿਆਨ ਨੂੰ ਬੱਚਿਆਂ ’ਚ ਵੰਡਿਆ ਜਾਵੇ। ਇਸੇ ਵਿਚਾਰ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੇ ਕਈ ਸਾਥੀਆਂ ਦੀ ਸਲਾਹ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਯੂ-ਟਿਊਬ ’ਤੇ ਚੈਨਲ ਬਣਾਇਆ।
ਇਹ ਵੀ ਪੜ੍ਹੋ- ਕੇਂਦਰ ਨੇ ਫਲੈਗ ਕੋਡ ’ਚ ਕੀਤਾ ਵੱਡਾ ਬਦਲਾਅ; ਹੁਣ ਦਿਨ-ਰਾਤ ਲਹਿਰਾਇਆ ਜਾ ਸਕੇਗਾ ਤਿਰੰਗਾ