ਭਜਨ ਲਾਲ ਪਰਿਵਾਰ ਦੀ ਪੈਨਸ਼ਨ ’ਤੇ ਹਰ ਮਹੀਨੇ ਲੱਖਾਂ ਰੁਪਏ ਖ਼ਰਚ ਕਰ ਰਹੀ ਹਰਿਆਣਾ ਸਰਕਾਰ

Tuesday, Oct 25, 2022 - 06:16 PM (IST)

ਭਜਨ ਲਾਲ ਪਰਿਵਾਰ ਦੀ ਪੈਨਸ਼ਨ ’ਤੇ ਹਰ ਮਹੀਨੇ ਲੱਖਾਂ ਰੁਪਏ ਖ਼ਰਚ ਕਰ ਰਹੀ ਹਰਿਆਣਾ ਸਰਕਾਰ

ਹਰਿਆਣਾ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਭਜਨ ਲਾਲ ਦੇ ਪਰਿਵਾਰ ਦੀ ਪੈਨਸ਼ਨ ’ਤੇ ਪ੍ਰਦੇਸ਼ ਸਰਕਾਰ ਲੱਖਾਂ ਰੁਪਏ ਖ਼ਰਚ ਕਰ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹੇਮੰਤ ਕੁਮਾਰ ਨੇ ਸੂਚਨਾ ਅਧਿਕਾਰੀ (RTI) ਤਹਿਤ ਮਿਲੀ ਜਾਣਕਾਰੀ ਤੋਂ ਹਵਾਲੇ ਤੋਂ ਦੱਸਿਆ ਕਿ ਇਸ ਸਮੇਂ ਭਜਨ ਲਾਲ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ 4 ਪੈਨਸ਼ਨਾਂ ਮਿਲ ਰਹੀਆਂ ਹਨ। ਉਨ੍ਹਾਂ ਦੀ ਪਤਨੀ ਜਸਮਾ ਦੇਵੀ, ਵੱਡੇ ਪੁੱਤਰ ਚੰਦਰਮੋਹਨ ਅਤੇ ਛੋਟੀ ਨੂੰਹ ਅਤੇ ਕੁਲਦੀਪ ਦੀ ਪਤਨੀ ਰੇਣੁਕਾ ਬਿਸ਼ਨੋਈ ਨੂੰ, ਪ੍ਰਦੇਸ਼ ਵਿਧਾਨ ਸਭਾ ਦੇ ਸਾਬਕਾ ਮੈਂਬਰ ਦੇ ਤੌਰ ’ਤੇ ਹਰਿਆਣਾ ਸਰਕਾਰ ਤੋਂ ਪੈਨਸ਼ਨ ਮਿਲ ਰਹੀ ਹੈ।

ਜਸਮਾ ਦੇਵੀ ਨੂੰ ਭਜਨ ਲਾਲ ਦੀ ਪਤਨੀ ਦੇ ਤੌਰ ’ਤੇ ਪਰਿਵਾਰਕ ਪੈਨਸ਼ਨ ਮਿਲ ਰਹੀ ਹੈ। ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਕੁਲਦੀਪ ਬਿਸ਼ਨੋਈ ਦਾ ਨਾਂ ਵੀ ਜੁੜ ਜਾਵੇਗਾ। ਆਦਮਪੁਰ ਦੇ ਵਿਧਾਇਕ ਰਹੇ ਬਿਸ਼ਨੋਈ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ ਅਤੇ ਭਾਜਪਾ ਨੇ ਉਨ੍ਹਾਂ ਦੀ ਵਲੋਂ ਖਾਲੀ ਕੀਤੀ ਸੀਟ ’ਤੇ ਉਨ੍ਹਾਂ ਦੇ ਪੁੱਤਰ ਭਵਿਆ ਬਿਸ਼ਨੋਈ ਨੂੰ ਟਿਕਟ ਦਿੱਤੀ ਹੈ। ਕੁਮਾਰ ਮੁਤਾਬਕ ਜਸਮਾ ਦੇਵੀ ਜੋ ਕਿ ਆਦਮਪੁਰ ਵਿਧਾਨ ਸਭਾ ਤੋਂ ਜੁਲਾਈ, 1987 ਤੋਂ ਅਪ੍ਰੈਲ, 1991 ਤੱਕ ਵਿਧਾਇਕ ਰਹਿ ਚੁੱਕੀ ਹੈ, ਨੂੰ 77 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ। ਇਸ ਵਿਚ ਇਕ ਕਾਰਜਕਾਲ ਦੇ ਏਵਜ਼ ’ਚ 50,000 ਰੁਪਏ ਦੀ ਬੇਸਿਕ ਪੈਨਸ਼ਨ ਅਤੇ 34 ਫ਼ੀਸਦੀ ਦੀ ਦਰ ਨਾਲ ਮਹਿੰਗਾਈ ਰਾਹਤ (ਡੀਆਰ) ਜਿਵੇਂ ਹਰਿਆਣਾ ਸਰਕਾਰ ਦੇ ਪੈਨਸ਼ਨਰਾਂ ਨੂੰ ਮਿਲਦੀ ਹੈ। ਇਸ ਦੇ ਨਾਲ 10 ਹਜ਼ਾਰ ਰੁਪਏ ਪ੍ਰਤੀ ਵਿਸ਼ੇਸ਼ ਯਾਤਰਾ ਭੱਤਾ ਮਿਲਦਾ ਹੈ।


ਸ੍ਰੀ ਭਜਨ ਲਾਲ ਦੇ ਵੱਡੇ ਪੁੱਤਰ ਚੰਦਰ ਮੋਹਨ ਕੁੱਲ ਚਾਰ ਵਾਰ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ਇਸ ਤਰ੍ਹਾਂ ਸਾਬਕਾ ਵਿਧਾਇਕ ਵਜੋਂ ਚਾਰ ਕਾਰਜਕਾਲਾਂ ਦੇ ਬਦਲੇ ਉਨ੍ਹਾਂ ਨੂੰ ਪ੍ਰਤੀ ਮਹੀਨਾ 1 ਲੱਖ 52 ਹਜ਼ਾਰ 700 ਰੁਪਏ ਮਿਲ ਰਹੇ ਹਨ। ਭਜਨ ਲਾਲ ਦੇ ਛੋਟੇ ਪੁੱਤਰ ਕੁਲਦੀਪ ਬਿਸ਼ਨੋਈ ਦੀ ਪਤਨੀ ਰੇਣੂਕਾ ਬਿਸ਼ਨੋਈ ਦਾ ਸਬੰਧ ਹੈ, ਉਹ ਅੱਜ ਤੱਕ ਦੋ ਵਾਰ ਹਰਿਆਣਾ ਵਿਧਾਨ ਸਭਾ ਦੀ ਮੈਂਬਰ ਰਹਿ ਚੁੱਕੀ ਹੈ। ਪਹਿਲੀ ਵਾਰ ਆਦਮਪੁਰ ਸੀਟ ਤੋਂ ਫਰਵਰੀ 2012 ਤੋਂ ਅਕਤੂਬਰ 2014 ਤੱਕ ਅਤੇ ਫਿਰ ਨਵੰਬਰ 2014 ਤੋਂ ਨਵੰਬਰ 2019 ਤੱਕ ਹਾਂਸੀ ਸੀਟ ਤੋਂ ਉਪ ਚੋਣ ਵਿਚ ਵਿਧਾਇਕ ਵਜੋਂ ਚੋਣ ਲੜੀ, ਜਿਸ ਦੇ ਬਦਲੇ ਉਨ੍ਹਾਂ ਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ। 


author

Tanu

Content Editor

Related News