ਹਰਿਆਣਾ ਸਰਕਾਰ ਨੇ ਰੱਦ ਕੀਤੇ ਚਾਇਨੀਜ਼ ਕੰਪਨੀਆਂ ਨੂੰ ਮਿਲੇ ਥਰਮਲ ਪਾਵਰ ਸਟੇਸ਼ਨ ਦੇ ਠੇਕੇ

Sunday, Jun 21, 2020 - 12:01 AM (IST)

ਹਰਿਆਣਾ ਸਰਕਾਰ ਨੇ ਰੱਦ ਕੀਤੇ ਚਾਇਨੀਜ਼ ਕੰਪਨੀਆਂ ਨੂੰ ਮਿਲੇ ਥਰਮਲ ਪਾਵਰ ਸਟੇਸ਼ਨ ਦੇ ਠੇਕੇ

ਚੰਡੀਗੜ੍ਹ - ਭਾਰਤ-ਚੀਨ ਸਰਹੱਦ 'ਤੇ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਚੀਨ ਪ੍ਰਤੀ ਦੇਸ਼ 'ਚ ਕਾਫੀ ਰੋਸ ਦੇਖਿਆ ਜਾ ਰਿਹਾ ਹੈ। ਉਥੇ ਹੀ ਦੇਸ਼ 'ਚ ਚੀਨੀ ਵਸਤਾਂ ਦੇ ਬਾਈਕਾਟ ਦੀ ਮੰਗ ਵੀ ਜ਼ੋਰ ਫੜ੍ਹ ਰਹੀ ਹੈ। ਇਸ 'ਚ ਹਰਿਆਣਾ ਸਰਕਾਰ ਨੇ ਚਾਇਨੀਜ਼ ਕੰਪਨੀਆਂ ਦੇ ਠੇਕੇ ਰੱਦ ਕਰਣ ਦਾ ਫੈਸਲਾ ਕੀਤਾ ਹੈ।

ਹਰਿਆਣਾ 'ਚ ਚਾਇਨੀਜ਼ ਕੰਪਨੀਆਂ ਨੂੰ ਮਿਲੇ ਦੋ ਥਰਮਲ ਪਾਵਰ ਸਟੇਸ਼ਨਾਂ ਦੇ ਠੇਕਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਦਰਅਸਲ, ਯਮੁਨਾਨਗਰ ਅਤੇ ਹਿਸਾਰ ਥਰਮਲ ਪਲਾਂਟ ਲਈ ਬੀਡਿੰਗ ਹੋਈ ਸੀ। ਇਸ 'ਚ ਦੋ ਕੰਪਨੀਆਂ ਨੂੰ ਦੋ ਥਰਮਲ ਪਾਵਰ ਸਟੇਸ਼ਨ ਦੇ ਠੇਕੇ ਮਿਲੇ ਸਨ। ਦੋਨਾਂ ਹੀ ਕੰਪਨੀਆਂ ਚਾਇਨੀਜ਼ ਸਨ। ਇਸ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਇਨ੍ਹਾਂ ਠੇਕਿਆਂ ਨੂੰ ਰੱਦ ਕਰ ਦਿੱਤਾ ਹੈ।

ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਥਰਮਲ ਪਲਾਂਟ ਲਈ ਬੋਲੀ ਮੰਗੀ ਗਈ ਸੀ। ਉਥੇ ਹੀ ਹੁਣ ਐੱਨ.ਟੀ.ਪੀ.ਸੀ. ਦੀ ਤਰਜ 'ਤੇ ਭਾਰਤੀ ਕੰਪਨੀਆਂ ਨੂੰ ਇਨ੍ਹਾਂ ਠੇਕਿਆਂ ਲਈ ਪਹਿਲ ਮਿਲੇਗੀ। ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਚੀਨੀ ਕੰਪਨੀਆਂ ਨੂੰ ਮਿਲੇ ਠੇਕਿਆਂ ਨੂੰ ਰੱਦ ਕੀਤਾ ਗਿਆ ਹੋਵੇ।

ਚੀਨ ਨੂੰ ਸਬਕ ਸਿਖਾਉਣ ਦੀ ਤਿਆਰੀ
ਲੱਦਾਖ ਦੇ ਗਲਵਾਨ ਘਾਟੀ 'ਚ ਚੀਨ ਦੀ ਕਰਤੂਤ ਤੋਂ ਬਾਅਦ ਭਾਰਤ ਹੁਣ ਉਸ ਨੂੰ ਸਬਕ ਸਿਖਾਉਣ 'ਚ ਲੱਗ ਗਿਆ ਹੈ। ਇਸ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਚੀਨੀ ਕੰਪਨੀ ਨਾਲ ਆਪਣਾ ਇੱਕ ਕਰਾਰ ਖਤਮ ਕਰ ਦਿੱਤਾ। ਭਾਰਤੀ ਰੇਲਵੇ ਨਾਲ 2016 'ਚ ਚੀਨੀ ਕੰਪਨੀ ਨਾਲ 471 ਕਰੋਡ਼ ਰੁਪਏ ਦਾ ਕਰਾਰ ਹੋਇਆ ਸੀ, ਜਿਸ 'ਚ ਉਸ ਨੂੰ 417 ਕਿਲੋਮੀਟਰ ਲੰਬੇ ਰੇਲ ਟ੍ਰੈਕ 'ਤੇ ਸਿਗਨਲ ਸਿਸਟਮ ਲਗਾਉਣਾ ਸੀ। ਉਥੇ ਹੀ ਸਰਕਾਰ ਨੇ ਬੀ.ਐੱਸ.ਐੱਨ.ਐੱਲ. ਅਤੇ ਐੱਮ.ਟੀ.ਐੱਨ.ਐੱਲ. ਸਮੇਤ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਚੀਨੀ ਸਮੱਗਰੀਆਂ ਦਾ ਇਸਤੇਮਾਲ ਘੱਟ ਤੋਂ ਘੱਟ ਕਰਣ।


author

Inder Prajapati

Content Editor

Related News