ਹਰਿਆਣਾ ਸਰਕਾਰ ਚੰਗੇ ਪ੍ਰਸ਼ਾਸਨ ਤੇ ਗਰੀਬਾਂ ਦੀ ਭਲਾਈ ਲਈ ਕੰਮ ਕਰੇਗੀ: CM ਸੈਣੀ
Thursday, Oct 17, 2024 - 05:38 PM (IST)
ਹਰਿਆਣਾ : ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਏਜੰਡੇ ਵਿੱਚ ਬਰਾਬਰੀ, ਚੰਗਾ ਪ੍ਰਸ਼ਾਸਨ ਅਤੇ ਗਰੀਬ ਕਲਿਆਣ ਸਭ ਤੋਂ ਉੱਪਰ ਰਹੇਗਾ। ਸੈਣੀ ਨੂੰ ਪੰਚਕੂਲਾ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸਹੁੰ ਚੁਕਾਈ ਗਈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾਵਾਂ ਅਤੇ ਐੱਨਡੀਏ ਦੇ ਕਈ ਨੇਤਾਵਾਂ ਨੇ ਸ਼ਿਰਕਤ ਕੀਤੀ। ਸੈਣੀ ਨੇ 'ਐਕਸ' 'ਤੇ ਇਕ ਪੋਸਟ ਵਿਚ ਜਨਤਾ ਦਾ ਧੰਨਵਾਦ ਪ੍ਰਗਟ ਕੀਤਾ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਰੇਲ ਟਿਕਟ ਬੁਕਿੰਗ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, 1 ਨਵੰਬਰ ਤੋਂ ਹੋਵੇਗਾ ਲਾਗੂ
ਉਨ੍ਹਾਂ ਕਿਹਾ, "ਸਭ ਤੋਂ ਪਹਿਲਾਂ ਹਰਿਆਣਾ ਦੇ ਨਿਰੰਤਰ ਵਿਕਾਸ ਲਈ ਦਿੱਤੇ ਗਏ ਫਤਵੇ ਲਈ ਮੈਂ ਆਪਣੇ 2.80 ਕਰੋੜ ਪਰਿਵਾਰਕ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।" ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਪ੍ਰੇਰਣਾਦਾਇਕ ਅਗਵਾਈ’ ਲਈ ਧੰਨਵਾਦ ਪ੍ਰਗਟਾਇਆ। ਸੈਣੀ ਨੇ ਕਿਹਾ, “ਪੂਰੀ ਬਹੁਮਤ ਨਾਲ ਤੀਜੀ ਵਾਰ ਆਈ ਭਾਜਪਾ ਸਰਕਾਰ ਚੰਗੇ ਸ਼ਾਸਨ, ਸਮਾਨਤਾ ਅਤੇ ਗਰੀਬਾਂ ਦੀ ਭਲਾਈ ਲਈ ਪੂਰੀ ਊਰਜਾ ਨਾਲ ਕੰਮ ਕਰੇਗੀ।” ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਇੱਥੇ ਦੁਸਹਿਰਾ ਮੈਦਾਨ 'ਚ ਆਯੋਜਿਤ ਇਕ ਸਮਾਰੋਹ 'ਚ ਸੈਣੀ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਸੈਣੀ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਦੇ ਨਾਲ 13 ਮੰਤਰੀਆਂ ਨੇ ਵੀ ਸਹੁੰ ਚੁੱਕੀ।
ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਬਿਜਲੀ ਕੁਨੈਕਸ਼ਨ ਲਈ ਨਹੀਂ ਲੈਣੀ ਪਵੇਗੀ NOC
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8