ਹਰਿਆਣਾ ਸਰਕਾਰ ਨਹੀਂ ਚੱਲੇਗੀ ਜ਼ਿਆਦਾ ਦਿਨ : ਚੌਟਾਲਾ

Sunday, Jan 05, 2020 - 02:40 AM (IST)

ਹਰਿਆਣਾ ਸਰਕਾਰ ਨਹੀਂ ਚੱਲੇਗੀ ਜ਼ਿਆਦਾ ਦਿਨ : ਚੌਟਾਲਾ

ਹਿਸਾਰ/ਭਿਵਾਨੀ (ਰਾਠੀ, ਪੰਕੇਸ) – ਸੂਬੇ ਦੇ ਜੋ ਹਾਲਾਤ ਹਨ, ਉਨ੍ਹਾਂ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਸਰਕਾਰ ਜ਼ਿਆਦਾ ਦਿਨ ਚੱਲਣ ਵਾਲੀ ਨਹੀਂ ਹੈ। ਸੂਬੇ ਵਿਚ ਮੱਧ ਕਾਲੀ ਚੋਣਾਂ ਹੋ ਸਕਦੀਆਂ ਹਨ। ਇਹ ਗੱਲ ਸਿਰਸਾ ਵਿਖੇ ਇਕ ਸਭਾ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਕਹੀ। ਉਨ੍ਹਾਂ ਕਿਹਾ ਕਿ ਚੌਧਰੀ ਦੇਵੀ ਲਾਲ ਨੇ ਇਨੈਲੋ ਦਾ ਬੂਟਾ ਲਾਇਆ ਸੀ। ਫਲ ਦੇਣ ਦਾ ਸਮਾਂ ਆਇਆ ਤਾਂ ਲੁਟੇਰੇ ਫਲ ਲੁੱਟ ਕੇ ਲੈ ਗਏ। ਉਨ੍ਹਾਂ ਫਿਰ ਦੁਹਰਾਇਆ ਕਿ ਸਰਕਾਰ ਬਣਦੀ ਤਾਂ ਦੁਸ਼ਯੰਤ ਨੂੰ ਸੀ.ਐੱਮ. ਬਣਨ ਦਾ ਮੌਕਾ ਵੀ ਮਿਲ ਜਾਂਦਾ।


author

Inder Prajapati

Content Editor

Related News