ਹਰਿਆਣਾ ਸਰਕਾਰ ਦੇ OSD ਪ੍ਰਭਲੀਨ ਨੂੰ ਸਦਮਾ, ਮਾਤਾ ਦਾ ਦੇਹਾਂਤ, ਅੰਤਿਮ ਅਰਦਾਸ 13 ਨੂੰ
Friday, Sep 11, 2026 - 09:55 AM (IST)
ਨੈਸ਼ਨਲ ਡੈਸਕ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ OSD ਡਾ. ਪ੍ਰਭਲੀਨ ਸਿੰਘ ਨੂੰ 9 ਸੰਤਬਰ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਇੰਦਰਜੀਤ ਕੌਰ ਦਾ ਦਿਹਾਂਤ ਹੋ ਗਿਆ। ਬੀਤੇ ਦਿਨ ਪਟਿਆਲਾ ਦੇ ਰਾਜਪੁਰਾ ਰੋਡ ’ਤੇ ਸਥਿਤ ਵੀਰ ਜੀ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਮਾਤਾ ਜੀ ਦਾ ਦਿਹਾਂਤ ਹੋਣ 'ਤੇ ਉਨ੍ਹਾਂ ਦੀ ਪਟਿਆਲਾ ਸਥਿਤ ਰਿਹਾਇਸ਼ ’ਤੇ OSD ਡਾ. ਪ੍ਰਭਲੀਨ ਸਿੰਘ ਦੇ ਰਿਸ਼ਤੇਦਾਰ, ਰਾਜਨੀਤਕ, ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।

ਦੱਸ ਦੇਈਏ ਕਿ OSD ਪ੍ਰਭਲੀਨ ਸਿੰਘ ਦੇ ਮਾਤਾ ਜੀ ਦੀ ਅੰਤਿਮ ਅਰਦਾਸ 13 ਸੰਤਬਰ, 2026 ਦਿਨ ਐਤਵਾਰ ਵਾਲੇ ਦਿਨ ਗੁਰਦੁਆਰਾ ਮੋਤੀ ਬਾਗ ਸਾਹਿਬ, ਪਟਿਆਲਾ ਵਿਖੇ ਦੁਪਹਿਰ 12.30 ਤੋਂ 1.30 ਵਜੇ ਕੀਤੀ ਜਾਵੇਗੀ। ਇਸ ਮੌਕੇ OSD ਡਾ. ਪ੍ਰਭਲੀਨ ਸਿੰਘ ਨੇ ਸਾਰਿਆਂ ਨੂੰ ਨਿਮਰਤਾ ਨਾਲ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਅਤੇ ਵਿੱਛੜੀ ਆਤਮਾ ਦੀ ਸਦੀਵੀਂ ਸ਼ਾਂਤੀ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ ਹੈ।
