ਹੁਣ ਹੜ੍ਹਾਂ ਦੀ ਮਾਰ ਤੋਂ ਮਿਲੇਗਾ ਛੁਟਕਾਰਾ, ਹਥਨੀਕੁੰਡ ਬੈਰਾਜ 'ਤੇ ਬੰਨ੍ਹ ਬਣਾਉਣ ਦੀ ਤਿਆਰੀ

Wednesday, Aug 09, 2023 - 10:26 AM (IST)

ਹੁਣ ਹੜ੍ਹਾਂ ਦੀ ਮਾਰ ਤੋਂ ਮਿਲੇਗਾ ਛੁਟਕਾਰਾ, ਹਥਨੀਕੁੰਡ ਬੈਰਾਜ 'ਤੇ ਬੰਨ੍ਹ ਬਣਾਉਣ ਦੀ ਤਿਆਰੀ

ਹਰਿਆਣਾ- ਹਰਿਆਣਾ ਸਰਕਾਰ ਹਥਨੀਕੁੰਡ ਬੈਰਾਜ 'ਤੇ ਬੰਨ੍ਹ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਬੰਨ੍ਹ ਦੇ ਬਣਨ ਨਾਲ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਨੂੰ ਵਾਰ-ਵਾਰ ਆਉਣ ਵਾਲੇ ਹੜ੍ਹ ਤੋਂ ਛੁਟਕਾਰਾ ਮਿਲ ਜਾਵੇਗਾ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ 6,134 ਕਰੋੜ ਰੁਪਏ ਦੀ ਲਾਗਤ ਨਾਲ ਇਹ ਬੰਨ੍ਹ ਬਣਾਇਆ ਜਾਵੇਗਾ, ਜਿਸ 'ਚ 14 ਕਿਲੋਮੀਟਰ ਲੰਮਾ ਸਰੋਵਰ ਹੋਵੇਗਾ। ਇਸ ਨੂੰ ਯਮੁਨਾਨਗਰ ਜ਼ਿਲ੍ਹੇ 'ਚ ਹਥਨੀਕੁੰਡ ਬੈਰਾਜ ਤੋਂ 4.5 ਕਿਲੋਮੀਟਰ ਉੱਪਰ ਵੱਲ ਬਣਾਇਆ ਜਾਵੇਗਾ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਹਰਿਆਣਾ ਸਰਕਾਰ ਦੀ ਯੋਜਨਾ ਇਸ ਬੰਨ੍ਹ ਦੇ ਨਿਰਮਾਣ ਲਈ ਰਾਸ਼ਟਰੀ ਰਾਜਮਾਰਗ-73 ਦੇ 11 ਕਿਲੋਮੀਟਰ ਲੰਮੇ ਹਿੱਸੇ ਨੂੰ ਟਰਾਂਸਫ਼ਰ ਕਰਨ ਤੋਂ ਇਲਾਵਾ 9 ਪਿੰਡਾਂ ਨੂੰ ਵਿਸਥਾਪਿਤ ਕੀਤਾ ਜਾਵੇਗਾ। ਇਸ ਦੇ ਅਧੀਨ ਕਾਲੇਸਰ ਰਾਸ਼ਟਰੀ ਪਾਰਕ ਅਤੇ ਜੰਗਲੀ ਜੀਵ ਸਥਾਨ ਸਮੇਤ ਜੰਗਲਾਤ ਜ਼ਮੀਨ ਦਾ ਇਕ ਵੱਡਾ ਹਿੱਸਾ ਬੰਨ੍ਹ ਖੇਤਰ 'ਚ ਆਉਣ ਤੋਂ ਬਾਅਦ ਪਾਣੀ ਨਾਲ ਭਰ ਜਾਵੇਗਾ। ਹਰਿਆਣਾ ਜਲ ਸਰੋਤ ਵਿਭਾਗ ਦੇ ਚੀਫ਼ ਇੰਜੀਨੀਅਰ ਸਤਬੀਰ ਸਿੰਘ ਕਾਦਿਆਨ ਨੇ ਇਸ ਪੂਰੇ ਪ੍ਰਾਜੈਕਟ 'ਤੇ ਕਿਹਾ,''ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਹੜ੍ਹ ਦੇ ਪਾਣੀ ਦਾ ਸਰਵੋਰ ਬਣਾਇਆ ਜਾਵੇਗਾ। ਅਜਿਹਾ ਕਰਨ ਨਾਲ ਨਾ ਸਿਰਫ਼ ਦਿੱਲੀ ਅਤੇ ਹਰਿਆਣਾ ਦੇ ਖੇਤਰਾਂ ਨੂੰ ਹੜ੍ਹ ਤੋਂ ਬਚਾਇਆ ਜਾ ਸਕੇਗਾ ਸਗੋਂ ਇਸ ਪਾਣੀ ਦਾ ਇਸਤੇਮਾਲ ਪੱਛਮੀ ਯਮੁਨਾ ਨਹਿਰ ਦੇ ਮਾਧਿਅਮ ਨਾਲ ਸਿੰਚਾਈ 'ਚ ਹੋ ਸਕੇਗਾ।

ਇਹ ਵੀ ਪੜ੍ਹੋ : 28 ਸਾਲ ਬਾਅਦ ਸਾਕਾਰ ਹੋਇਆ 'ਓਮ', ਜਾਣੋ 2 ਹਜ਼ਾਰ ਥੰਮ੍ਹਾਂ 'ਤੇ ਖੜ੍ਹੀ ਇਸ ਇਮਾਰਤ ਦੀ ਖ਼ਾਸੀਅਤ

ਸਿੰਚਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ-ਹਿਮਾਚਲ ਸਰਹੱਦ 'ਤੇ ਬਣਨ ਵਾਲੇ ਡੈਨ ਦੇ ਕੰਮ 'ਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਹਨ। ਅਧਿਕਾਰੀਆਂ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਜਲਦ ਤੋਂ ਜਲਦ ਹਰਿਆਣਾ ਹਿਮਾਚਲ ਸਰਹੱਦ 'ਤੇ ਡੈਮ ਬਣਾਇਆ ਜਾਵੇ ਤਾਂ ਕਿ ਹਰ ਸਾਲ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ 'ਚ ਹੋਣ ਵਾਲੇ ਹੜ੍ਹ ਨਾਲ ਹੋਣ ਵਾਲੀ ਤਬਾਹੀ ਤੋਂ ਬਚਿਆ ਜਾ ਸਕੇ। ਡੈਮ ਬਣਾਉਣ ਨੂੰ ਲੈ ਕੇ 5 ਰਾਜਾਂ ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਵਿਚਾਲੇ ਸਮਝੌਤਾ ਹੈ। ਹਰਿਆਣਾ ਹਿਮਾਚਲ ਦੀ ਸਰਹੱਦ 'ਤੇ ਬਣੇ ਡੈਮ ਕਾਰਨ ਹਰਿਆਣਾ ਹਿਮਾਚਲ ਦੇ ਕੁਝ ਪਿੰਡ ਪ੍ਰਭਾਵਿਤ ਹੋਣਗੇ, ਜਿਨ੍ਹਾਂ ਨੂੰ ਦੂਜੀ ਜਗ੍ਹਾ ਵਸਾਇਆ ਜਾਣਾ ਪ੍ਰਸਤਾਵਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 'ਚ ਹਰਿਆਣਾ ਦੇ 4 ਅਤੇ ਹਿਮਾਚਲ ਦੇ 5 ਪਿੰਡ ਸ਼ਾਮਲ ਹਨ।  

ਇਹ ਵੀ ਪੜ੍ਹੋ : ਹੁਣ CCTV ਨਾਲ ਹੋਵੇਗੀ ਟਮਾਟਰ ਦੀ ਨਿਗਰਾਨੀ, ਚੋਰੀ ਤੋਂ ਅੱਕੇ ਕਿਸਾਨ ਨੇ ਲਾਇਆ ਇਹ ਜੁਗਾੜ

ਇਸ ਬੰਨ੍ਹ ਦੇ ਮਾਧਿਅਮ ਨਾਲ ਹਰਿਆਣਾ ਸਰਕਾਰ ਲਾਭ ਕਮਾਉਣ ਦੀ ਯੋਜਨਾ ਬਣਾ ਰਹੀ ਹੈ। ਹਰਿਆਣਾ ਸਰਕਾਰ ਦੇ ਇਕ ਅਧਿਕਾਰੀ ਨੇ ਮੀਡੀਆ ਹਾਊਸ ਨੂੰ ਦੱਸਿਆ ਕਿ ਇਕ ਵਾਰ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਰਾਜ ਇਸ ਨਾਲ 250 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਸਕੇਗਾ, ਜੋ ਰਾਜ ਦੇ ਕੰ ਆਏਗੀ। ਨਾਲ ਹੀ ਸਿੰਚਾਈ ਲਈ ਵਾਧੂ ਪਾਣੀ, ਗਰਾਊਂਡ ਵਾਟਰ 'ਚ ਵਾਧਾ ਅਤੇ ਜਲ-ਖੇਤੀ ਨਾਲ ਰਾਜ ਨੂੰ 497 ਕਰੋੜ ਰੁਪਏ ਦਾ ਵਿੱਤੀ ਲਾਭ ਹੋਵੇਗਾ। ਨਵੇਂ ਬੰਨ੍ਹ ਖੇਤਰ ਦੀ ਸਰਹੱਦ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਨਾਲ ਵੀ ਲੱਗਦੀ ਹੈ। ਇਸ ਦੇ ਸਰੋਵਰ ਦੀ ਸਮਰੱਥਾ 10.82 ਲੱਖ ਕਿਊਸੇਕ ਹੋਵੇਗੀ। ਜੁਲਾਈ 'ਚ ਯਮੁਨਾ ਨਦੀ 'ਚ ਆਏ ਹੜ੍ਹ ਦੌਰਾਨ ਹਥਨੀਕੁੰਡ ਬੈਰਾਜ ਤੋਂ 3.6 ਲੱਖ ਕਿਊਸੇਕ ਪਾਣੀ ਛੱਡਿਆ ਗਿਆ ਸੀ। ਜਿਸ ਕਾਰਨ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕੇ ਪਾਣੀ ਨਾਲ ਭਰ ਗਏ ਸਨ। ਨਵੇਂ ਬੰਨ੍ਹ ਦੀ ਸਮਰੱਥਾ ਜੁਲਾਈ 'ਚ ਛੱਡੇ ਗਏ ਪਾਣੀ ਤੋਂ ਕਰੀਬ 3 ਗੁਣਾ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News