ਕਿਸਾਨਾਂ ਦਾ ਇਕ-ਇਕ ਦਾਣਾ MSP ''ਤੇ ਖਰੀਦਿਆ ਜਾਵੇਗਾ : ਦੁਸ਼ਯੰਤ ਚੌਟਾਲਾ

9/24/2020 6:18:14 PM

ਹਿਸਾਰ- ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਯਾਨੀ ਵੀਰਵਾਰ ਨੂੰ ਵਿਰੋਧੀ ਪਾਰਟੀਆਂ ਵਲੋਂ ਸਰਕਾਰ ਜਨਤਾ ਦਰਮਿਆਨ ਭਰਮ ਫੈਲਾਉਣ ਦਾ ਦੋਸ਼ ਲਗਾਇਆ ਕਿ ਸਰਕਾਰ ਵਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਪ੍ਰਣਾਲੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪ੍ਰਦੇਸ਼ ਦੇ ਕਿਸਾਨਾਂ ਨੂੰ ਭਰੋਸਾ ਦਿੰਦੀ ਹੈ ਕਿ ਉਨ੍ਹਾਂ ਦੀ ਫਸਲ ਦੇ ਇਕ-ਇਕ ਦਾਣੇ ਦੀ ਐੱਮ.ਐੱਸ.ਪੀ. 'ਤੇ ਸਰਕਾਰੀ ਖਰੀਦ ਜਾਰੀ ਰਹੇਗੀ। ਦੁਸ਼ਯੰਤ ਇੱਥੇ ਪਿੰਡ ਖੇੜੀ ਜਾਲਬ 'ਚ ਉੱਪ-ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ।

ਇਸ ਮੌਕੇ ਪੁਰਾਤੱਵ-ਮਿਊਜ਼ੀਅਮ ਅਤੇ ਕਿਰਤ-ਰੁਜ਼ਗਾਰ ਰਾਜ ਮੰਤਰੀ ਅਨੂਪ ਧਾਨਕ ਵੀ ਮੌਜੂਦ ਸਨ। ਉੱਪ ਮੁੱਖ ਮੰਤਰੀ ਨੇ ਖੇਤਰ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਹੱਲ ਦੇ ਸੰਬੰਧ 'ਚ ਨਿਰਦੇਸ਼ ਦਿੱਤੇ। ਚੌਟਾਲਾ ਨੇ ਹਾਂਸੀ 'ਚ ਇਕ ਰੇਲ ਓਵਰ ਬਰਿੱਜ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਵੀ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਬਿੱਲ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਹਿੱਤ 'ਚ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੋਂ ਕਿਸਾਨਂ ਦੇ ਸਾਹਮਣੇ ਫਸਲਾਂ ਨੂੰ ਤੈਅ ਤੋਂ ਇਲਾਵਾ ਦੇਸ਼ 'ਚ ਕਿਸੇ ਵੀ ਅਨਾਜ ਮੰਡੀ 'ਚ ਵੇਚਣ ਦੇ ਮਾਰਗ ਖੁੱਲ੍ਹ ਗਏ ਹਨ।


DIsha

Content Editor DIsha