ਹਰਿਆਣਾ ਚੋਣਾਂ: JJP-ASP ਗਠਜੋੜ ਨੇ 18 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

Wednesday, Sep 11, 2024 - 02:36 PM (IST)

ਹਰਿਆਣਾ ਚੋਣਾਂ: JJP-ASP ਗਠਜੋੜ ਨੇ 18 ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

ਚੰਡੀਗੜ੍ਹ- ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.)-ਆਜ਼ਾਦ ਸਮਾਜ ਪਾਰਟੀ (ਅਸਪਾ) ਗਠਜੋੜ ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 18 ਹੋਰ ਉਮੀਦਵਾਰਾਂ ਦੀ ਆਪਣੀ ਤੀਜੀ ਸੂਚੀ ਬੁੱਧਵਾਰ ਨੂੰ ਜਾਰੀ ਕੀਤੀ। ਦੋਹਾਂ ਪਾਰਟੀਆਂ ਨੇ ਰਾਨੀਆ ਵਿਧਾਨ ਸਭਾ ਸੀਟ 'ਤੇ ਸਾਬਕਾ ਮੰਤਰੀ ਰਣਜੀਤ ਸਿੰਘ ਚੌਟਾਲਾ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ, ਜਿਨ੍ਹਾਂ ਨੇ ਹਾਲ ਹੀ ਵਿਚ ਟਿਕਟ ਨਾ ਮਿਲਣ ਮਗਰੋਂ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਚੌਟਾਲਾ ਪਹਿਲਾ ਰਾਨੀਆ ਤੋਂ ਆਜ਼ਾਦ ਵਿਧਾਇਕ ਸਨ। ਉਹ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੇ ਹਿਸਾਰ ਸੰਸਦੀ ਸੀਟ ਤੋਂ ਚੋਣ ਲੜੀ ਸੀ ਪਰ ਹਾਰ ਗਏ ਸਨ।

ਹਾਲ ਹੀ ਵਿਚ ਭਾਜਪਾ ਛੱਡਣ ਮਗਰੋਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਇਕ ਵਾਰ ਫਿਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਮੁਕਾਬਲੇ 'ਚ ਉਤਰਨਗੇ। ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ ਤੋਂ ਇਕ ਦਿਨ ਪਹਿਲਾਂ ਜਾਰੀ ਕੀਤੀ 18 ਉਮੀਦਵਾਰਾਂ ਦੀ ਸੂਚੀ ਵਿਚ ਜੇ. ਜੇ. ਪੀ. ਨੇ 15 ਉਮੀਦਵਾਰ ਅਤੇ ਅਸਪਾ ਨੇ 3 ਉਮੀਦਵਾਰ ਦੇ ਨਾਵਾਂ ਦਾ ਐਲਾਨ ਕੀਤਾ ਹੈ। ਜੇ. ਜੇ. ਪੀ. ਨੇ ਯਮੁਨਾਨਗਰ ਤੋਂ ਇੰਤਜ਼ਾਰ ਅਲੀ, ਥਾਣੇਸਰ ਤੋਂ ਸੂਰੀਆ ਪ੍ਰਤਾਪ ਸਿੰਘ ਰਾਠੌੜ, ਇੰਦਰੀ ਤੋਂ ਕੁਲਦੀਪ ਮਦਾਨ, ਪਾਨੀਪਤ ਦਿਹਾਤੀ ਤੋਂ ਰਘੂਨਾਥ ਕਸ਼ਯਪ, ਟੋਹਾਣਾ ਤੋਂ ਹਵਾ ਸਿੰਘ ਖੋਬਰਾ, ਰਤੀਆ ਤੋਂ ਰਮੇਸ਼ ਕੁਮਾਰ, ਕਾਲਾਂਵਾਲੀ ਤੋਂ ਗੁਰਜੰਟ, ਆਦਮਪੁਰ ਤੋਂ ਕ੍ਰਿਸ਼ਨ ਗੰਗਵਾ, ਹਿਸਾਰ ਤੋਂ ਰਵੀ ਆਹੂਜਾ, ਰੋਹਤਕ ਤੋਂ ਜਤਿੰਦਰ ਬਲਹਾਰਾ, ਕਲਾਨੌਰ ਤੋਂ ਮਹਿੰਦਰ ਸੁਦਾਨਾ, ਬਾਦਲੀ ਤੋਂ ਕ੍ਰਿਸ਼ਨਾ ਸਿਲਾਨਾ, ਝੱਜਰ ਤੋਂ ਨਸੀਮ ਸੋਨੂੰ ਬਾਲਮੀਕੀ, ਹਥੀਨ ਤੋਂ ਰਵਿੰਦਰ ਸਹਿਰਾਵਤ ਅਤੇ ਫਰੀਦਾਬਾਦ NIT ਤੋਂ ਕਰਾਮਤ ਅਲੀ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਓਧਰ ਆਜ਼ਾਦ ਸਮਾਜ ਪਾਰਟੀ ਨੇ ਰਾਦੌਰ ਤੋਂ ਮਨਦੀਪ ਟੋਪੜਾ, ਰੇਵਾੜੀ ਤੋਂ ਮੋਤੀ ਯਾਦਵ ਅਤੇ ਫਰੀਦਾਬਾਦ ਤੋਂ ਨਿਸ਼ਾ ਬਾਲਮੀਕੀ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜੇ. ਜੇ. ਪੀ-ਐਸ.ਪੀ ਗਠਜੋੜ ਨੇ ਚੋਣਾਂ ਲਈ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਸੀ। 19 ਉਮੀਦਵਾਰਾਂ ਦੀ ਪਹਿਲੀ ਸੂਚੀ 4 ਸਤੰਬਰ ਨੂੰ ਜਾਰੀ ਕੀਤੀ ਗਈ ਸੀ।


author

Tanu

Content Editor

Related News