ਹਰਿਆਣਾ ਚੋਣਾਂ : ਭਾਜਪਾ CEC ਦੀ ਬੈਠਕ ਖਤਮ, 50 ਉਮੀਦਵਾਰਾਂ ਦੇ ਨਾਂ ''ਤੇ ਲੱਗੀ ਮੋਹਰ!

09/29/2019 11:33:22 PM

ਨਵੀਂ ਦਿੱਲੀ - ਹਰਿਆਣਾ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਨਾਮਾਂ ਨੂੰ ਲੈ ਕੇ ਐਤਵਾਰ ਨੂੰ ਭਾਜਪਾ ਦੀ ਸੀ. ਈ. ਸੀ. ਦੀ ਬੈਠਕ ਹੋਈ ਹੈ। ਬੈਠਕ ਤੋਂ ਬਾਅਦ ਸੀ. ਐੱਮ. ਮਨੋਹਰ ਲਾਲ ਖੱਟੜ ਹਰਿਆਣਾ ਭਵਨ ਪਹੁੰਚੇ ਚੁੱਕੇ ਹਨ। ਉਥੇ ਹਰਿਆਣਾ ਭਵਨ ਪਹੁੰਚੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਨੀਲ ਜੈਨ ਨੇ ਦੱਸਿਆ ਕਿ ਭਾਜਪਾ ਦੇ ਉਮੀਦਵਾਰਾਂ ਦੀ ਲਿਸਟ ਅੱਜ ਰਾਤ ਤੱਕ ਆ ਸਕਦੀ ਹੈ। ਸੂਤਰਾਂ ਮੁਤਾਬਕ, ਬੈਠਕ 'ਚ ਲਗਭਗ 50 ਉਮੀਦਵਾਰਾਂ ਦੇ ਨਾਂ 'ਤੇ ਮੋਹਰ ਲਾ ਦਿੱਤੀ ਹੈ।

ਹਾਲਾਂਕਿ, ਰਾਸ਼ਟਰੀ ਭਾਜਪਾ ਦੀ ਸੀ. ਈ. ਸੀ. ਦੀ ਬੈਠਕ 'ਚ ਅਜੇ ਮਹਾਰਾਸ਼ਟਰ ਦੇ ਉਮੀਦਵਾਰਾਂ ਦੇ ਨਾਂ 'ਤੇ ਚਰਚਾ ਚੱਲ ਰਹੀ ਹੈ। ਇਸ ਚਰਚਾ ਤੋਂ ਬਾਅਦ ਭਾਜਪਾ ਹਰਿਆਣਾ ਦੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਉਥੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਣ ਪਾਲ ਗੁੱਜਰ ਵੀ ਮੁੱਖ ਮੰਤਰੀ ਮਨੋਹਰ ਨਾਲ ਮੁਲਾਕਾਤ ਕਰਨ ਦਿੱਲੀ ਸਥਿਤ ਹਰਿਆਣਾ ਭਵਨ ਪਹੁੰਚੇ ਹਨ। ਜ਼ਿਕਰਯੋਗ ਹੈ ਕਿ ਗੁੱਜਰ ਆਪਣੇ ਪੁੱਤਰ ਲਈ ਟਿਕਟ ਦੀ ਮੰਗ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਮੁੱਖੀ ਮੰਤਰੀ ਮਨੋਹਰ ਲਾਲ, ਰਾਜ ਸਭਾ ਸੰਸਦ ਮੈਂਬਰ ਅਤੇ ਪ੍ਰਧਾਨ ਡਾ. ਅਨੀਲ ਜੈਨ, ਪ੍ਰਦੇਸ਼ ਉਪ ਪ੍ਰਧਾਨ ਸੁਭਾਸ਼ ਬਰਾਲਾ, ਸੰਗਠਨ ਮੰਤਰੀ ਸੁਰੇਸ਼ ਭੱਟ ਵੀ ਹਾਜ਼ਰ ਰਹੇ।


Khushdeep Jassi

Content Editor

Related News