ਹਰਿਆਣਾ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4590 ਹੋਈ, ਹੁਣ ਤੱਕ 30 ਲੋਕਾਂ ਦੀ ਹੋਈ ਮੌਤ

Monday, Jun 08, 2020 - 06:48 PM (IST)

ਹਰਿਆਣਾ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4590 ਹੋਈ, ਹੁਣ ਤੱਕ 30 ਲੋਕਾਂ ਦੀ ਹੋਈ ਮੌਤ

ਹਰਿਆਣਾ- ਹਰਿਆਣਾ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਅੱਜ ਯਾਨੀ ਸੋਮਵਾਰ ਨੂੰ ਨਵੇਂ ਮਾਮਲੇ ਆਉਣ ਤੋਂ ਬਾਅਦ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 4590 ਪਹੁੰਚ ਗਈ ਹੈ। ਉੱਥੇ ਹੀ ਇਨ੍ਹਾਂ 'ਚੋਂ 30 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 1479 ਮਰੀਜ਼ ਸਿਹਤਮੰਦ ਹੋ ਚੁਕੇ ਹਨ। ਸੂਬੇ 'ਚ ਕੋਰੋਨਾ ਦੇ ਸਰਗਰਮ ਮਾਮਲੇ ਵੀ ਵਧ ਕੇ 3081 ਤੱਕ ਪਹੁੰਚ ਗਏ ਹਨ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਜਾਰੀ ਸੂਚਨਾ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸੂਬੇ ਦੇ ਸਾਰੇ 22 ਜ਼ਿਲ੍ਹੇ ਇਸ ਸਮੇਂ ਕੋਰੋਨਾ ਦੀ ਲਪੇਟ 'ਚ ਹਨ। ਸੂਬੇ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਗੁਰੂਗ੍ਰਾਮ 'ਚ ਅੱਜ ਯਾਨੀ ਸੋਮਵਾਰ ਨੂੰ ਕੋਰੋਨਾ ਦੇ 89 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਤੋਂ ਇਲਾਵਾ ਫਰੀਦਾਬਾਦ 'ਚ 38, ਪਲਵਲ, ਜੀਂਦ ਅਤੇ ਸਿਰਸਾ 3-3, ਹਿਸਾਰ 2, ਝੱਜਰ, ਅੰਬਾਲਾ, ਪਾਨੀਪਤ ਅਤੇ ਪੰਚਕੂਲਾ 'ਚ ਇਕ-ਇਕ ਮਾਮਲਾ ਸਾਹਮਣੇ ਆਇਆ।

ਸੂਬੇ 'ਚ ਹੁਣ ਤੱਕ 79373 ਕੋਰੋਨਾ ਸ਼ੱਕੀਆਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ, ਜਿਨ੍ਹਾਂ 'ਚੋਂ 48174 ਲੋਕਾਂ ਨੇ ਕੁਆਰੰਟੀਨ ਮਿਆਦ ਪੂਰੀ ਕਰ ਲਈ ਹੈ ਅਤੇ ਬਾਕੀ 31199 ਨਿਗਰਾਨੀ 'ਚ ਹਨ। ਸੂਬੇ 'ਚ ਹੁਣ ਤੱਕ 147965 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 138171 ਨੈਗੇਟਿਵ ਅਤੇ 14 ਇਤਾਲਵੀ ਨਾਗਰਿਕਾਂ ਸਮੇਤ 4590 ਪਾਜ਼ੀਟਿਵ ਪਾਏ ਗਏ ਹਨ। 5204 ਸੈਂਪਲ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਕੁੱਲ 4590 ਪਾਜ਼ੀਟਿਵ ਮਰੀਜ਼ਾਂ 'ਚੋਂ 1479 ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਸੂਬੇ 'ਚ ਕੋਰੋਨਾ ਦੇ ਸਰਗਰਮ ਮਾਮਲੇ ਹੁਣ 3081 ਹਨ।


author

DIsha

Content Editor

Related News