ਹਰਿਆਣਾ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19 ਹਜ਼ਾਰ ਦੇ ਪਾਰ, ਹੁਣ ਤੱਕ 282 ਲੋਕਾਂ ਦੀ ਹੋਈ ਮੌਤ
Thursday, Jul 09, 2020 - 04:14 PM (IST)
ਹਰਿਆਣਾ- ਹਰਿਆਣਾ 'ਚ ਕੋਰੋਨਾ ਇਨਫੈਕਸ਼ਨ ਦੇ ਅੱਜ ਯਾਨੀ ਵੀਰਵਾਰ ਦੁਪਹਿਰ ਤੱਕ 314 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਜ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 19004 ਪਹੁੰਚ ਗਈ ਹੈ। ਉੱਥੇ ਹੀ ਇਨ੍ਹਾਂ 'ਚੋਂ 282 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 14137 ਮਰੀਜ਼ ਸਿਹਤਮੰਦ ਹੋ ਚੁਕੇ ਹਨ। ਸੂਬੇ 'ਚ ਹੁਣ ਕੋਰੋਨਾ ਦੇ ਸਰਗਰਮ ਮਾਮਲੇ 4585 ਹਨ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਇੱਥੇ ਜਾਰੀ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਗਈ। ਸੂਬੇ 'ਚ ਕੋਰੋਨਾ ਇਨਫੈਕਸ਼ਨ ਪਾਜ਼ੇਟਿਵ ਦਰ 5.74 ਫੀਸਦੀ, ਰਿਕਵਰੀ ਦਰ 74.39 ਫੀਸਦੀ ਜਦੋਂ ਕਿ ਮੌਤ ਦਰ 1.48 ਫੀਸਦੀ ਹੈ। ਸੂਬੇ ਦੇ ਸਾਰੇ 22 ਜ਼ਿਲ੍ਹੇ ਇਸ ਸਮੇਂ ਕੋਰੋਨਾ ਦੀ ਲਪੇਟ 'ਚ ਹਨ। ਸੂਬੇ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਕੋਰੋਨਾ ਦੇ ਹੁਣ ਤੱਕ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਫਰੀਦਾਬਾਦ, ਸੋਨੀਪਤ, ਰੋਹਤਕ, ਅੰਬਾਲਾ, ਪਲਵਲ ਅਤੇ ਕਰਨਾਲ 25-24, ਪਾਨੀਪਤ 21, ਝੱਜਰ 16, ਜੀਂਦ 7, ਪੰਚਕੂਲਾ ਅਤੇ ਯਮੁਨਾਨਗਰ 'ਚ 2-2 ਮਾਮਲੇ ਆਏ। ਰਾਜ ਦੇ ਫਰੀਦਾਬਾਦ, ਅੰਬਾਲਾ, ਭਿਵਾਨੀ, ਹਿਸਾਰ, ਮਹੇਂਦਰਗੜ੍ਹ, ਰੇਵਾੜੀ, ਨੂੰਹ, ਕੁਰੂਕੁਸ਼ੇਤਰ, ਫਤਿਹਾਬਾਦ, ਸਿਰਸਾ, ਕੈਥਲ ਅਤੇ ਚਰਖੀ ਦਾਦਰੀ 'ਚ ਕੋਰੋਨਾ ਦਾ ਅੱਜ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ। ਸੂਬੇ 'ਚ ਕੋਰੋਨਾ ਕਾਰਨ ਹੁਣ ਤੱਕ 282 ਲੋਕਾਂ ਦੀ ਮੌਤ ਹੋ ਚੁਕੀ ਹੈ, ਜਿਨ੍ਹਾਂ 'ਚ 208 ਪੁਰਸ਼ ਅਤੇ 74 ਜਨਾਨੀਆਂ ਹਨ। ਗੁਰੂਗ੍ਰਾਮ 'ਚ 102, ਫਰੀਦਾਬਾਦ 'ਚ 97, ਸੋਨੀਪਤ 20, ਰੋਹਤਕ 12, ਕਰਨਾਲ 8, ਹਿਸਾਰ ਅਤੇ ਪਾਨੀਪਤ 7-7, ਰੇਵਾੜੀ ਅਤੇ ਅੰਬਾਲਾ 5-5, ਭਿਵਾਨੀ, ਜੀਂਦ ਅਤੇ ਝੱਜਰ 4-4, ਪਲਵਲ 3, ਮਹੇਂਦਰਗੜ੍ਹ, ਨੂੰਹ, ਕੁਰੁਕੂਸ਼ੇਤਰ ਅਤੇ ਚਰਖੀ ਦਾਦਰੀ 'ਚ ਇਕ-ਇਕ ਮੌਤ ਹੋਣ ਦੀ ਬੁਲੇਟਿਨ 'ਚ ਪੁਸ਼ਟੀ ਕੀਤੀ ਗਈ ਹੈ।