ਹਰਿਆਣਾ ਕਾਂਗਰਸ ਨੇ ਬਰਖਾਸਤ ਕੀਤੇ 16 ਬਾਗੀ ਨੇਤਾ
Sunday, Oct 13, 2019 - 10:45 AM (IST)
ਚੰਡੀਗੜ੍ਹ—ਹਰਿਆਣਾ ਕਾਂਗਰਸ ਕਮੇਟੀ ਦੀ ਪ੍ਰਧਾਨ ਅਤੇ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ 'ਚ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਖਿਲਾਫ ਮੁਕਾਬਲੇ 'ਚ ਉਤਰਨ ਵਾਲੇ 16 ਨੇਤਾਵਾਂ ਨੂੰ ਸ਼ਨੀਵਾਰ ਪਾਰਟੀ ਤੋਂ ਬਰਖਾਸਤ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੀ ਮੈਂਬਰਸ਼ਿਪ 6 ਸਾਲਾ ਲਈ ਰੱਦ ਕਰ ਦਿੱਤੀ ਹੈ। ਦੱਸ ਦੇਈਏ ਕਿ ਇਨ੍ਹਾਂ ਬਾਗੀ ਵਿਧਾਇਕਾਂ 'ਚ ਸਾਬਕਾ ਸੰਸਦ ਮੈਂਬਰ ਚੌਧਰੀ ਰਣਜੀਤ ਸਿੰਘ, ਚੌਧਰੀ ਨਿਰਮਲ ਸਿੰਘ, ਸਾਬਕਾ ਮੰਤਰੀ, ਚੌਧਰੀ ਆਜ਼ਾਦ ਮੁਹੰਮਦ, ਸਾਬਕਾ ਵਿਧਾਨ ਸਭਾ ਪ੍ਰਧਾਨ, ਪੰਡਿਤ ਜ਼ਿਲੇ ਰਾਮ ਸ਼ਰਮਾ, ਸਾਬਕਾ ਮੁੱਖ ਸੰਸਦੀ ਸਕੱਤਰ, ਨਰੇਸ਼ ਯਾਦਵ, ਨਰੇਲ ਸੇਲਵਾਲ, ਰਾਮਨਿਵਾਸ ਘੋੜੇਲਾ ਅਤੇ ਰਾਕੇਸ਼ ਕੰਬੋਜ (ਸਾਰੇ ਸਾਬਕਾ ਵਿਧਾਇਕ) ਚਿਤਰਾ ਸਰਵਾਰਾ, ਅਨਮਦੀਪ ਕੌਰ, ਗਜੇ ਸਿੰਘ ਕਬਲਾਨਾ, ਪ੍ਰੇਮ ਮਲਿਕ, ਅੰਜਨਾ ਬਾਲਮੀਕ, ਮੋਹਿਤ ਧਨਵੰਤਰੀ, ਅਜੈ ਅਹਲਾਵਤ ਅਤੇ ਰਵੀ ਖੱਤਰੀ ਸ਼ਾਮਲ ਹਨ।
ਸ਼ੈਲਜਾ ਨੇ ਇੱਕ ਬਿਆਨ 'ਚ ਕਿਹਾ ਹੈ, ''ਹਰਿਆਣਾ ਸੂਬਾ ਕਾਂਗਰਸ ਕਮੇਟੀ ਨੇ ਪਾਰਟੀ ਸੰਵਿਧਾਨ ਦੇ ਪ੍ਰਾਵਧਾਨਾਂ ਦਾ ਉਲੰਘਣ ਕਰਨ ਅਤੇ ਬਾਗੀ ਦੇ ਤੌਰ 'ਤੇ 2019 ਵਿਧਾਨਸਭਾ ਚੋਣਾਂ 'ਚ ਉਤਰਨ ਲਈ 16 ਲੋਕਾਂ ਨੂੰ ਕਾਂਗਰਸ ਤੋਂ ਬਰਖਾਸਤ ਕਰ ਦਿੱਤਾ ਹੈ।''