CM ਖੱਟੜ ਨੇ ਦੀਵਾਲੀ ਦੀ ਦਿੱਤੀ ਵਧਾਈ, ਕਿਹਾ-ਘਰ-ਘਰ ’ਚ ਖ਼ੁਸ਼ਹਾਲੀ ਦਾ ਹੋਵੇ ਵਾਸ

Monday, Oct 24, 2022 - 12:59 PM (IST)

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਲੋਕਾਂ ਨੂੰ ਦੀਵਾਲੀ ਦੀ ਵਧਾਈ ਅਤੇ ਕਾਮਨਾ ਕੀਤੀ ਕਿ ਦੀਵਿਆਂ ਦਾ ਇਹ ਤਿਉਹਾਰ ਉਨ੍ਹਾਂ ਦੀ ਜ਼ਿੰਦਗੀ ’ਚ ਸੁੱਖ ਅਤੇ ਖ਼ੁਸ਼ਹਾਲੀ ਲੈ ਕੇ ਆਏ। ਮਨੋਹਰ ਲਾਲ ਨੇ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਟਵੀਟ ਕੀਤਾ, ‘‘ਭਗਵਾਨ ਸ਼੍ਰੀਰਾਮ ਜੀ ਦੇ ਅਯੁੱਧਿਆ ਆਗਮਨ ’ਤੇ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਦੀਵਾਲੀ ਦੀ ਸਾਰੇ ਦੇਸ਼ ਵਾਸੀਆਂ ਨੂੰ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਮਾਂ ਲਕਸ਼ਮੀ ਸਾਰਿਆਂ ਦਾ ਕਲਿਆਣ ਕਰੇ ਅਤੇ ਘਰ-ਘਰ ’ਚ ਸੁੱਖ-ਖ਼ੁਸ਼ਹਾਲੀ ਦਾ ਵਾਸ ਹੋਵੇ। ਅਜਿਹੀ ਮੈਂ ਉਨ੍ਹਾਂ ਨੂੰ ਪ੍ਰਾਰਥਨਾ ਕਰਦਾ ਹਾਂ।’’

ਇਹ ਵੀ ਪੜ੍ਹੋ- ਗਿਨੀਜ਼ ਬੁੱਕ ’ਚ ਮੁੜ ਦਰਜ ਹੋਈ ‘ਅਯੁੱਧਿਆ’, ਸਭ ਤੋਂ ਵੱਧ ਦੀਵੇ ਜਗਾਉਣ ਦਾ ਤੋੜਿਆ ਆਪਣਾ ਹੀ ਰਿਕਾਰਡ

PunjabKesari

ਦੱਸ ਦੇਈਏ ਕਿ ਦੀਵਾਲੀ ਦੇ ਤਿਉਹਾਰ ਮੌਕੇ ਸੂਬਾ ਸਰਕਾਰਾਂ ਵਲੋਂ ਰਾਤ 8 ਤੋਂ 10 ਵਜੇ ਤੱਕ ਲੋਕਾਂ ਨੂੰ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਹੈ। ਜਦਕਿ ਹਰਿਆਣਾ ’ਚ ਸਿਰਫ ਗਰੀਨ ਪਟਾਕੇ ਹੀ ਚਲਾਏ ਜਾ ਸਕਦੇ ਹਨ, ਕਿਉਂਕਿ ਪ੍ਰਦੂਸ਼ਣ ਇਕ ਸਮੱਸਿਆ ਹੈ ਅਤੇ ਚੁਣੌਤੀ ਬਣ ਗਿਆ ਹੈ। 

ਇਹ ਵੀ ਪੜ੍ਹੋ- PM ਮੋਦੀ ਅਤੇ ਰਾਸ਼ਟਰਪਤੀ ਨੇ ਦਿੱਤੀ ਦੀਵਾਲੀ ਦੀ ਵਧਾਈ, ਕੀਤੀ ਸੁੱਖ-ਖੁਸ਼ਹਾਲੀ ਦੀ ਕਾਮਨਾ


Tanu

Content Editor

Related News