ਅੱਜ ਹੋਵੇਗਾ ਨਾਇਬ ਸਰਕਾਰ ਦੇ ਕੈਬਨਿਟ ਦਾ ਵਿਸਥਾਰ, ਇਨ੍ਹਾਂ ਚਿਹਰਿਆਂ ਨੂੰ ਮਿਲੇਗੀ ਥਾਂ

Tuesday, Mar 19, 2024 - 11:51 AM (IST)

ਅੱਜ ਹੋਵੇਗਾ ਨਾਇਬ ਸਰਕਾਰ ਦੇ ਕੈਬਨਿਟ ਦਾ ਵਿਸਥਾਰ, ਇਨ੍ਹਾਂ ਚਿਹਰਿਆਂ ਨੂੰ ਮਿਲੇਗੀ ਥਾਂ

ਹਰਿਆਣਾ- ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਦੀ ਕੈਬਨਿਟ ਦਾ ਵਿਸਥਾਰ ਅੱਜ ਸ਼ਾਮ 4.30 ਵਜੇ ਹੋਵੇਗਾ। ਸੂਤਰਾਂ ਮੁਤਾਬਕ ਅੱਜ 6 ਵਿਧਾਇਕ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਸਾਰੀਆਂ ਦੀਆਂ ਨਜ਼ਰਾਂ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ 'ਤੇ ਟਿਕੀਆਂ ਹਨ। ਸੂਤਰਾਂ ਮੁਤਾਬਕ ਸੁਭਾਸ਼ ਸੁਧਾ, ਸੀਮਾ ਤ੍ਰਿਖਾ, ਸੰਜੇ ਸਿੰਘ, ਕਮਲ ਗੁਪਤਾ, ਵਿਸ਼ੰਭਰ ਵਾਲਮੀਕੀ, ਅਭੈ ਯਾਦਵ ਨੂੰ ਅੱਜ ਕੈਬਨਿਟ 'ਚ ਸ਼ਾਮਲ ਕੀਤਾ ਜਾਵੇਗਾ। ਅਨਿਲ ਵਿਜ ਦਾ ਨਾਂ ਇਸ ਸੂਚੀ ਵਿਚ ਸ਼ਾਮਲ ਨਹੀਂ ਹੈ।

ਸੂਤਰਾਂ ਦਾ ਦਾਅਵਾ ਹੈ ਕਿ ਸੈਣੀ ਸਰਕਾਰ ਦੀ ਕੈਬਨਿਟ ਦਾ ਪਹਿਲਾਂ ਵਿਸਥਾਰ ਲੋਕ ਸਭਾ ਚੋਣਾਂ ਤੋਂ ਬਾਅਦ ਕੀਤਾ ਜਾਣਾ ਸੀ ਪਰ ਬਾਅਦ ਵਿਚ ਇਹ ਫੈਸਲਾ ਲਿਆ ਗਿਆ ਕਿ ਭਾਜਪਾ ਕੈਬਨਿਟ 'ਚ ਜਾਤੀ ਅਤੇ ਖੇਤਰੀ ਸੰਤੁਲਨ ਕਾਇਮ ਕਰਕੇ ਹੀ ਲੋਕ ਸਭਾ ਚੋਣਾਂ ਵਿਚ ਮੈਦਾਨ 'ਚ ਉਤਰੇ। ਮੌਜੂਦਾ ਕੈਬਨਿਟ ਵਿਚ ਮੁੱਖ ਮੰਤਰੀ ਓ. ਬੀ. ਸੀ, ਦੋ ਜਾਟ, ਇਕ-ਇਕ ਐਸ.ਸੀ, ਗੁੱਜਰ ਅਤੇ ਬ੍ਰਾਹਮਣ ਭਾਈਚਾਰੇ ਦੇ ਮੰਤਰੀ ਹਨ।

ਉੱਥੇ ਹੀ ਕੈਬਨਿਟ ਵਿਸਥਾਰ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹਿਲੀ ਵਾਰ ਅੰਬਾਲਾ ਪਹੁੰਚੇ। ਇਸ ਦੌਰਾਨ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨਹੀਂ ਦਿੱਸੇ। ਇਸ ਤੋਂ ਬਾਅਦ ਮੁੱਖ ਮੰਤਰੀ ਦਾ ਕਾਫ਼ਿਲਾ ਕਰਨਾਲ ਲਈ ਰਵਾਨਾ ਹੋ ਗਿਆ, ਜਿੱਥੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਆ ਰਹੇ ਹਨ। 


author

Tanu

Content Editor

Related News