ਸਵਾਰੀਆਂ ਨਾਲ ਭਰੀ ਬੱਸ ਲੈ ਕੇ ਫਰਾਰ ਹੋਏ 3 ਨੌਜਵਾਨ, ਇਸ ਤਰ੍ਹਾਂ ਆਏ ਕਾਬੂ

8/7/2020 11:12:32 AM

ਸਿਰਸਾ- ਹਰਿਆਣਾ ਦੇ ਸਿਰਸਾ ਬੱਸ ਅੱਡਾ ਤੋਂ ਵੀਰਵਾਰ ਨੂੰ ਰਾਨੀਆਂ-ਬਨੀ ਰੂਟ 'ਤੇ ਜਾਣ ਵਾਲੀ ਹਰਿਆਣਾ ਰੋਡਵੇਜ਼ ਦੀ ਸਵਾਰੀਆਂ ਨਾਲ ਭਰੀ ਬੱਸ ਨੂੰ 3 ਨੌਜਵਾਨ ਦੌੜ ਕੇ ਲੈ ਗਏ। ਬੱਸ 'ਚ ਬੈਠੀਆਂ ਸਵਾਰੀਆਂ ਨੂੰ ਇਸ ਦੀ ਭਣਕ ਤੱਕ ਨਹੀਂ ਲੱਗੀ। ਸਵਾਰੀਆਂ ਨੂੰ ਲੱਗਾ ਕਿ ਬੱਸ ਡਰਾਈਵਰ ਅਤੇ ਕਡੰਕਟਰ ਅਸਲੀ ਹਨ। ਬੱਸ 'ਚ ਕਰੀਬ 2 ਦਰਜਨ ਸਵਾਰੀਆਂ ਸਨ।

ਬੱਸ 'ਚ ਡਿਊਟੀ ਆਫ਼ ਹੋਣ ਤੋਂ ਬਾਅਦ ਘਰ ਆ ਰਿਹਾ ਇਕ ਕਡੰਕਟਰ ਮੌਜੂਦ ਸਨ। ਬੱਸ ਨੂੰ ਸਹੀ ਤਰ੍ਹਾਂ ਨਾ ਚਲਾਉਣ 'ਤੇ ਉਸ ਨੂੰ ਸ਼ੱਕ ਹੋ ਗਿਆ ਅਤੇ ਉਸ ਨੇ ਬੱਸ ਤੋਂ ਚਾਰ ਕਿਲੋਮੀਟਰ ਦੂਰ ਪਹੁੰਚਣ 'ਤੇ ਰੁਕਵਾਇਆ। ਇਸ ਦੌਰਾਨ ਬੱਸ 'ਚ ਸਵਾਰ ਸਵਾਰੀਆਂ ਵੀ ਡਰ ਦੀ ਸਾਏ 'ਚ ਹੀ ਰਹੀਆਂ। ਇਸ ਤੋਂ ਬਾਅਦ ਕਡੰਕਟਰ ਨੇ ਬੱਸ ਅੱਡਾ ਪ੍ਰਸ਼ਾਸਨ ਅਤੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਤਿੰਨਾਂ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ। ਪੁਲਸ ਇਨ੍ਹਾਂ ਤਿੰਨੋਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਦੱਸਿਆ ਗਿਆ ਹੈ ਕਿ ਤਿੰਨੋਂ ਨੌਜਵਾਨ ਨਸ਼ੇ ਦੀ ਹਾਲਤ 'ਚ ਸਨ।

PunjabKesariਬੱਸ 'ਚ ਬੈਠੇ ਵਿਭਾਗ ਦੇ ਕਡੰਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਡਿਊਟੀ ਆਫ਼ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ। ਚਾਲਕ ਨੇ ਲਾਪਰਵਾਹੀ ਨਾਲ ਬੱਸ ਚਲਾਈ। ਪੁਰਾਣਾ ਬੱਸ ਅੱਡੇ ਵੀ ਬੱਸ ਨਹੀਂ ਰੁਕੀ। ਬੱਸ 'ਚ ਸਵਾਰੀਆਂ ਤੈਅ ਗਿਣਤੀ 30 ਤੋਂ ਘੱਟ ਸਨ, ਇਸ ਲਈ ਬੱਸ ਨੂੰ ਰੋਕ ਕੇ ਸਵਾਰੀਆਂ ਚੁੱਕਣੀਆਂ ਚਾਹੀਦੀਆਂ ਸਨ। ਇਸ 'ਤੇ ਉਸ ਨੂੰ ਸ਼ੱਕ ਹੋ ਗਿਆ। ਉਸ ਨੇ ਚਾਲਕ ਤੋਂ ਪੁੱਛਿਆ ਪਰ ਉਸ ਨੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਭੀੜ ਭਰੇ ਬਜ਼ਾਰ ਤੋਂ ਨਿਕਲਣ ਤੋਂ ਬਾਅਦ ਜਦੋਂ ਬੱਸ ਆਈ.ਟੀ.ਆਈ. ਕਾਲਜ ਦੇ ਅੱਗੇ ਨਿਕਲੀ ਤਾਂ ਉਸ ਨੇ ਜ਼ਬਰਦਸਤੀ ਚਾਲਕ ਨੂੰ ਫੜ ਕੇ ਬੱਸ ਰੁਕਵਾਈ। ਕਡੰਕਟਰ ਨੇ ਦੱਸਿਆ ਕਿ 2 ਨੌਜਵਾਨ ਖੁਦ ਨੂੰ ਮਹੇਂਦਰਗੜ੍ਹ ਦਾ ਰਹਿਣ ਵਾਲਾ ਤਾਂ ਇਕ ਨੌਜਵਾਨ ਬਨੀ ਦਾ ਵਾਸੀ ਦੱਸ ਰਿਹਾ ਹੈ। ਉਨ੍ਹਾਂ ਨੇ ਇਸ ਤੋਂ ਬਾਅਦ ਪੁਲਸ ਅਤੇ ਰੋਡਵੇਜ਼ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਤਿੰਨਾਂ ਨੌਜਵਾਨਾਂ ਨੂੰ ਬੱਸ ਅੱਡਾ ਚੌਕੀ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ।


DIsha

Content Editor DIsha