ਹਰਿਆਣਾ: ਭਾਜਪਾ ਨੂੰ ਮਿਲਿਆ 7 ਆਜ਼ਾਦ ਉਮੀਦਵਾਰਾਂ ਦਾ ਸਮਰਥਨ,

Friday, Oct 25, 2019 - 02:15 PM (IST)

ਹਰਿਆਣਾ: ਭਾਜਪਾ ਨੂੰ ਮਿਲਿਆ 7 ਆਜ਼ਾਦ ਉਮੀਦਵਾਰਾਂ ਦਾ ਸਮਰਥਨ,

ਚੰਡੀਗੜ੍ਹ—ਹਰਿਆਣਾ 'ਚ ਬਹੁਮਤ ਦੇ ਅੰਕੜਿਆਂ ਤੋਂ ਦੂਰ ਦਿਸ ਰਹੀ ਭਾਰਤੀ ਜਨਤਾ ਪਾਰਟੀ ਨੂੰ ਆਜ਼ਾਦ ਉਮੀਦਵਾਰਾਂ ਦਾ ਸਾਥ ਮਿਲ ਗਿਆ ਹੈ। ਦੱਸ ਦੇਈਏ ਕਿ ਭਾਜਪਾ ਨੂੰ ਹਰਿਆਣਾ 'ਚ ਸਿਰਫ 40 ਸੀਟਾਂ ਹੀ ਮਿਲੀਆਂ ਸੀ ਅਤੇ ਬਹੁਮਤ 46 ਸੀਟਾਂ ਦਾ ਹੈ। ਅੱਜ ਭਾਵ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਨੂੰ 7 ਹੋਰ ਆਜ਼ਾਦ ਉਮੀਦਵਾਰਾਂ ਦਾ ਸਮਰਥਨ ਮਿਲ ਗਿਆ ਹੈ, ਜਿਸ 'ਚ ਗੋਪਾਲ ਕਾਂਡਾ ਵੀ ਸ਼ਾਮਲ ਹੈ। ਇਨ੍ਹਾਂ ਵਿਧਾਇਕਾਂ ਨੇ ਭਾਜਪਾ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਢਾ ਅਤੇ ਅਨਿਲ ਜੈਨ ਨਾਲ ਵੀ ਮੁਲਾਕਾਤ ਕੀਤੀ ਹੈ।
1. ਰਣਧੀਰ ਗੋਲਨ-ਪੁੰਡਰੀ
2. ਬਲਰਾਜ ਕੁੰਡੂ-ਮਹਮ
3. ਰਣਜੀਤ ਸਿੰਘ-ਰਾਨੀਆਂ
4. ਰਾਕੇਸ਼ ਦੌਲਤਾਬਾਦ-ਬਾਦਸ਼ਾਹਪੁਰ
5. ਗੋਪਾਲ ਕਾਂਡਾ-ਸਿਰਸਾ


author

Iqbalkaur

Content Editor

Related News